Punjab News: ਪੰਜਾਬ 'ਚ 3 ਦਿਨ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਇਸ ਸ਼ਹਿਰ 'ਚ ਕਿਉਂ ਲਿਆ ਗਿਆ ਅਜਿਹਾ ਫੈਸਲਾ?
Doraha News: ਆਲ ਟ੍ਰੇਡ ਯੂਨੀਅਨ ਦੋਰਾਹਾ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਯੂਨੀਅਨ ਪ੍ਰਧਾਨ ਸ੍ਰੀ ਬੌਬੀ ਤਿਵਾੜੀ ਦੀ ਅਗਵਾਈ ਹੇਠ ਰਾਮਗੜ੍ਹੀਆ ਭਵਨ ਦੋਰਾਹਾ ਵਿੱਚ ਇਸ ਮੀਟਿੰਗ ਵਿੱਚ ਸ਼ਹਿਰ ਦੇ ਵਪਾਰਕ...

Doraha News: ਆਲ ਟ੍ਰੇਡ ਯੂਨੀਅਨ ਦੋਰਾਹਾ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਯੂਨੀਅਨ ਪ੍ਰਧਾਨ ਸ੍ਰੀ ਬੌਬੀ ਤਿਵਾੜੀ ਦੀ ਅਗਵਾਈ ਹੇਠ ਰਾਮਗੜ੍ਹੀਆ ਭਵਨ ਦੋਰਾਹਾ ਵਿੱਚ ਇਸ ਮੀਟਿੰਗ ਵਿੱਚ ਸ਼ਹਿਰ ਦੇ ਵਪਾਰਕ ਸੰਗਠਨਾਂ ਦੇ ਆਗੂ ਅਤੇ ਮੈਂਬਰ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਦਭਾਵਨਾ ਯਾਤਰਾ ਲਈ ਦੋਰਾਹਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 27, 28 ਅਤੇ 29 ਜੂਨ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਨੂੰ ਬੰਦ ਰਹਿਣਗੀਆਂ। ਇਸ ਫੈਸਲੇ ਦਾ ਉਦੇਸ਼ ਪੂਰੇ ਸ਼ਹਿਰ ਵਿੱਚ ਏਕਤਾ, ਭਾਈਚਾਰਾ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ।
ਇਸ ਮੌਕੇ ਚੇਅਰਮੈਨ ਪ੍ਰੀਤਮ ਸਿੰਘ ਜੱਗੀ, ਅਵਤਾਰ ਸਿੰਘ ਮਠਾੜੂ, ਹਰਕੇਸ਼ ਕੁਮਾਰ ਹੈਪੀ ਵਰਮਾ, ਕੁਲਦੀਪ ਸਿੰਘ ਸਪਤਾਲ, ਕੇਸ਼ਵਾ ਨੰਦ, ਨਰਿੰਦਰ ਨੰਦਾ, ਮਨਦੀਪ ਸਿੰਘ ਵਿੱਕੀ ਓਬਰਾਏ, ਪੰਕਜ ਗੌਤਮ, ਪਵਨ ਅਹੂਜਾ, ਰਾਜੇਸ਼ ਅਬਲਿਸ਼, ਜਸਵੀਰ ਸਿੰਘ ਸੋਨੀ, ਰਜਿੰਦਰ ਸਿੰਘ, ਸਤਪਾਲ ਤਿਵਾੜੀ, ਗਗਨ ਸਿੰਘ ਓਬਰਾਏ, ਹਰਜੀਤ ਸਿੰਘ ਓਬਰਾਏ, ਰਜਿੰਦਰ ਸਿੰਘ ਏ.ਡੀ. ਸਿੰਘ, ਬਿੰਨੀ ਮਕੌਲ, ਸੰਜੀਵ ਬਾਂਸਲ, ਜਨਦੀਪ ਕੌਸ਼ਲ, ਕੁਲਦੀਪ ਸਿੰਘ, ਸੁਖਵਿੰਦਰ ਭੱਲਾ, ਗਿੰਨੀ ਕਪੂਰ, ਚਰਨਜੀਤ ਸਿੰਘ, ਮਨੀ ਸੇਠੀ, ਜਸਵੀਰ ਸਿੰਘ ਅਤੇ ਜਗਵਿੰਦਰ ਸਿੰਘ ਆਦਿ ਹਾਜ਼ਰ ਸਨ। ਯੂਨੀਅਨ ਨੇ ਸ਼ਹਿਰ ਦੇ ਵਪਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿੰਨ ਰੋਜ਼ਾ ਹੜਤਾਲ ਨੂੰ ਪੂਰਨ ਸਮਰਥਨ ਦੇਣ ਅਤੇ ਇਸ ਯਾਤਰਾ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















