Punjab News: ਸਿੱਖਿਆ ਵਿਭਾਗ ਦੀ ਮਾਸਟਰਾਂ ਨੂੰ ਦਿੱਤੀ ਤਰੱਕੀ ਸਵਾਲਾਂ ਦੇ ਘੇਰੇ 'ਚ, ਉਹਨਾਂ ਨੂੰ ਬਣਾਇਆ ਅੰਗਰੇਜ਼ੀ ਦਾ ਲੈਕਚਰਾਰ ਜਿਹਨਾਂ ਨੇ ਇਹ ਵਿਸ਼ਾ ਕਦੇ ਪੜ੍ਹਾਇਆ ਨਹੀਂ
ਪੰਜਾਬ ਵਿੱਚ ਸਿੱਖਿਆ ਵਿਭਾਗ ਨੇ ਵੱਖ-ਵੱਖ ਵਿਸ਼ੇ ਦੇ 301 ਅਧਿਆਪਕਾਂ ਨੂੰ ਮਾਸਟਰ ਕੈਡਰ ਤੋਂ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਹੈ। ਜਿਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਪੰਜਾਬ ਵਿੱਚ ਸਿੱਖਿਆ ਵਿਭਾਗ ਨੇ ਵੱਖ-ਵੱਖ ਵਿਸ਼ੇ ਦੇ 301 ਅਧਿਆਪਕਾਂ ਨੂੰ ਮਾਸਟਰ ਕੈਡਰ ਤੋਂ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਹੈ। ਜਿਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਇਹਨਾਂ 301 ਅਧਿਆਪਕਾਂ ਵਿੱਚੋਂ ਸਿਰਫ਼ ਤਿੰਨ ਮਾਸਟਰਾਂ ਤੋਂ ਹੀ ਅੰਗਰੇਜ਼ੀ ਪੜ੍ਹਾਉਣ ਦਾ ਤਜ਼ਰਬਾ ਹੈ ਜਦਕਿ ਬਾਕੀ ਦੇ 298 ਅਧਿਆਪਕਾਂ ਨੇ ਇਹ ਵਿਸ਼ਾ ਕਦੇ ਪੜ੍ਹਾਇਆ ਵੀ ਨਹੀਂ।
ਹੁਣ ਇਸ ਮਾਮਲੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਘੇਰਿਆ ਹੈ। ਦਰਅਸਲ ਅੰਗਰੇਜ਼ੀ ਦੇ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਲਈ ਸਿੱਖਿਆ ਵਿਭਾਗ ਨੇ ਵੱਖ-ਵੱਖ ਵਿਸ਼ੇ ਦੇ 301 ਅਧਿਆਪਕਾਂ ਨੂੰ ਮਾਸਟਰ ਕੈਡਰ ਤੋਂ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਹੈ। ਸਿੱਖਿਆ ਵਿਭਾਗ ਦੇ ਇਸ ਫੈਸਲੇ ’ਤੇ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਨੇ ਵੀ ਇਤਰਾਜ਼ ਜਤਾਇਆ ਹੈ ਅਤੇ ਅੰਗਰੇਜ਼ੀ ਦੇ ਅਧਿਆਪਕਾਂ ਨੇ ਵੀ ਵਿਰੋਧ ਕੀਤਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਸਿੱਖਿਆ ਵਿਭਾਗ ਦੇ ਇਸ ਫੈਸਲੇ ’ਤੇ ਮਾਨ ਸਰਕਰ ਨੂੰ ਘੇਰ ਦੇ ਹੋਏ ਲਿਖਿਆ, “ਲਓ ਜੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਖਾਸਮ ਖਾਸ ਮੰਤਰੀ ਹਰਜੋਤ ਬੈਂਸ ਦੇ ਵਿਭਾਗ ਦਾ ਇਕ ਹੋਰ ਕਾਰਾ ਵੇਖੋ। 301 ਅਧਿਆਪਕਾਂ ਨੂੰ ਤਰੱਕੀ ਦੇ ਕੇ ਅੰਗਰੇਜ਼ੀ ਦੇ ਲੈਕਚਰਾਰ ਬਣਾਇਆ, 301 ਵਿਚੋਂ 298 ਨੇ ਕਦੇ ਅੰਗਰੇਜ਼ੀ ਪੜ੍ਹਾਈ ਹੀ ਨਹੀਂ। ਹੁਣ ਤਰੱਕੀ ਲੈਣ ਵਾਲਿਆਂ ਨੇ ਕੀਤਾ ਅਦਾਲਤ ਦਾ ਰੁਖ਼।
ਕਿਹਾ ਜਦੋਂ ਅੰਗਰੇਜ਼ੀ ਕਦੇ ਪੜ੍ਹਾਈ ਨਹੀਂ ਤਾਂ ਕਿਵੇਂ ਬਣੀਏ ਅੰਗਰੇਜ਼ੀ ਲੈਕਚਰਾਰ, ਨਹੀਂ ਰੀਸਾਂ ਜੀ ‘ਬਦਲਾਅ’ ਵਾਲਿਓ ਤੁਹਾਡੀਆਂ। ਇਹੀ ‘ਬਦਲਾਵ’ ਤੁਸੀਂ ਪੰਜਾਬ ਦਾ ਕਰ ਦਿੱਤਾ ਹੈ। ਮੌਜੂਦਾ ਦੌਰ ਵਿਚ ਸਰਕਾਰ ਦਾ ਭੱਠਾ ਤਾਂ ਬਿਠਾਇਆ ਹੀ ਬਿਠਾਇਆ। ਭਵਿੱਖ ਦੀਆਂ ਪੀੜੀਆਂ ਦਾ ਭਵਿੱਖ ਵੀ ਰੋਲ ਕੇ ਰੱਖਣਾ ਪੱਕਾ ਕਰ ਰਹੇ ਹੋ। ਬਖਸ਼ ਦਿਉ ਪੰਜਾਬ ਨੂੰ ਸਿੱਧਾ ਮੰਨ ਲਓ, ਸਾਡੇ ਤੋਂ ਨਹੀਂ ਚੱਲਦੀ ਸਰਕਾਰ। ਪੰਜਾਬ ਦਾ ਖਹਿੜਾ ਛੱਡੋ, ਪੰਜਾਬੀਆਂ ’ਤੇ ਤਰਸ ਕਰੋ।”
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ