Punjab Election: ਬਿਕਰਮ ਮਜੀਠੀਆ ਨੇ 1 ਸੀਟ ਤੋਂ ਲੜਨ ਦਾ ਦਿੱਤਾ ਸੰਕੇਤ, ਕਿਹਾ ਸਿੱਧੂ ਦਾ ਰਾਂਝਾ ਰਾਜੀ ਕਰ ਦੇਵਾਂਗਾ
ਅੰਮ੍ਰਿਤਸਰ ਪੂਰਬੀ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਟੱਕਰ ਦੇ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ।ਮਜੀਠੀਆ ਜੋ ਕਿ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਨੇ ਸੰਕੇਤ ਦਿੱਤਾ ਹੈ ਕਿ ਉਹ ਇਕ ਸੀਟ ਤੋਂ ਹੀ ਚੋਣ ਲੜ੍ਹ ਸਕਦੇ ਹਨ।
ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਟੱਕਰ ਦੇ ਰਹੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ।ਮਜੀਠੀਆ ਜੋ ਕਿ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਨੇ ਸੰਕੇਤ ਦਿੱਤਾ ਹੈ ਕਿ ਉਹ ਇਕ ਸੀਟ ਤੋਂ ਹੀ ਚੋਣ ਲੜ੍ਹ ਸਕਦੇ ਹਨ।
ਮਜੀਠੀਆ ਨੇ ਕਿਹਾ ਕਿ, " ਇਹ ਅੰਮ੍ਰਿਤਸਰ ਪੂਰਬੀ ਦੇ ਵਿਕਾਸ ਦਾ ਮਾਮਲਾ ਹੈ।ਮੈਂ ਇਸ ਇਲਾਕੇ ਦੇ ਲੋਕ ਦਬਾਅ ਬਣਾ ਰਹੇ ਹਨ ਇਸ ਨੇ ਇਲਾਕੇ ਦੇ ਲੋਕਾਂ ਦੀ ਬੇਇਜ਼ਤੀ ਕੀਤੀ ਹੈ।ਇਸ ਲਈ ਇਹ ਅੰਮ੍ਰਿਤਸਰ ਈਸਟ ਦੀ ਇਜ਼ੱਤ ਦੇ ਲੜਾਈ ਹੈ।"
ਉਨ੍ਹਾ ਕਿਹਾ, "ਬਾਕੀ ਹਾਲੇ ਕੋਈ ਪਤਾ ਨਹੀਂ, ਦੋ-ਤਿੰਨ ਦਿਨ ਪਏ ਨੇ ਇਸ ਦਾ ਵੀ ਰਾਂਝਾ ਰਾਜੀ ਕਰ ਦਵਾਂਗਾ, ਮੈਂ ਇੱਕ ਸੀਟ ਤੋਂ ਹੀ ਲੜਾਂਗਾ।ਜਾਂ ਉਹ ਆ ਜਾਵੇ ਉਥੇ ਦੋ-ਦੋ ਹੱਥ ਕਰ ਲਵਾਂਗੇ।ਜਾਂ ਵਹਿਲੇ ਹੋ ਜਾਵਾਂਗੇ ਜਾਂ ਪਾਰ ਲੰਘ ਜਾਵਾਂਗੇ।"
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਵਾਰਡ ਨੰਬਰ 41 ਵਿਖੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਦੌਰਾਨ ਉਸਦੀ ਹਮਾਇਤ ਕਰਨ ਵੀ ਪਹੁੰਚੇ ਸੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕਿਆ ਹਮੇਸ਼ਾਂ ਹੀ ਬਿਨ੍ਹਾਂ ਸੋਚੇ ਸਮਝੇ ਆਪਣੀ ਬੇਤੁਕੀ ਬਿਆਨਬਾਜ਼ੀ ਦੇ ਕਾਰਨ ਚਰਚਾਵਾਂ ’ਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਕਿ ਸਿੱਧੂ ਨੇ ਬਿਨ੍ਹਾਂ ਸੋਚੇ-ਸਮਝੇ ਬਿਆਨਬਾਜ਼ੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਗੁਜਰਾਤ ’ਚ ਚੋਣਾਂ ਦੌਰਾਨ ਪਟੇਲ ਕੌਮ ਦੇ ਖਿਲਾਫ਼ ਗ਼ਲਤ ਬਿਆਨਬਾਜ਼ੀ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਨੂੰ ‘ਪੱਪੂ ਪ੍ਰਧਾਨ ਮੰਤਰੀ’ ਕਹਿ ਦਿੱਤਾ ਸੀ ਤੇ ਹੁਣ ਵੀ ਸਿੱਧੂ ਆਪਣੀ ਹਾਰ ਨੂੰ ਵੇਖਦਾ ਹੋਇਆ ਬੁਖਲਾਹਟ ’ਚ ਆ ਗਿਆ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਰੱਖ ਰਿਹਾ ਹੈ ਜੇਕਰ ਖ਼ੁਦ ਦਾ ਨਾਂਅ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਪਾਰਟੀ ਨਾਲ ਕਰੋ ਬਗਾਵਤ।
ਮਜੀਠੀਆ ਨੇ ਕਿਹਾ ਕਿ ਸਿੱਧੂ ਜੋ ਕਿ ਰਾਜਨੀਤਿਕ ਪਿੱਚ ’ਤੇ ਇਕ ਅਸਫ਼ਲ ਕ੍ਰਿਕੇਟਰ ਸਾਬਿਤ ਹੋਏ ਨੂੰ ਚਾਹੀਦਾ ਹੈ ਕਿ ਉਹ ‘ਟੀ. ਵੀ. ਚੈਨਲਾਂ ’ਤੇ ਕੁਮੈਂਟਰੀ ਦੌਰਾਨ ‘ਠੋਕੋ ਤਾਲੀ’ ਹੀ ਕਰਨ ਜੋ ਉਨ੍ਹਾਂ ਨੂੰ ਸ਼ੋਭਾ ਦਿੰਦਾ ਹੈ।