(Source: Poll of Polls)
Punjab Election: ਲੁਧਿਆਣਾ ਪੱਛਮੀ ਬਣੀ ਹੌਟ ਸੀਟ, DSP ਸੇਖੋਂ ਵੀ ਆਸ਼ੂ ਖਿਲਾਫ ਮੈਦਾਨ 'ਚ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਆਪਣਿਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਤਿੰਨ ਸਾਬਕਾ ਕਾਂਗਰਸੀ ਆਸ਼ੂ ਦੇ ਖ਼ਿਲਾਫ਼ ਚੋਣ ਮੈਦਾਨ 'ਚ ਉਤਰ ਆਏ ਹਨ।ਸੇਵਾਮੁਕਤ ਡੀਐੱਸਪੀ ਸੇਖੋਂ ਨੇ ਵੀ ਆਸ਼ੂ ਖਿਲਾਫ਼ ਮੋਰਚਾ ਖੋਲ੍ਹਿਆ ਹੈ।
ਲੁਧਿਆਣਾ: ਲੁਧਿਆਣਾ ਪੱਛਮੀ ਸੀਟ ਸਭ ਤੋਂ ਹੌਟ ਸੀਟ ਬਣ ਗਈ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਆਪਣਿਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਤਿੰਨ ਸਾਬਕਾ ਕਾਂਗਰਸੀ ਆਸ਼ੂ ਦੇ ਖ਼ਿਲਾਫ਼ ਚੋਣ ਮੈਦਾਨ 'ਚ ਉਤਰ ਆਏ ਹਨ।ਸੇਵਾਮੁਕਤ ਡੀਐੱਸਪੀ ਸੇਖੋਂ ਨੇ ਵੀ ਆਸ਼ੂ ਖਿਲਾਫ਼ ਮੋਰਚਾ ਖੋਲ੍ਹਿਆ ਹੈ।
ਇਕ ਪਾਸੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਕਾਂਗਰਸ ਵੱਲੋਂ ਉਮੀਦਵਾਰ ਹਨ। ਅਕਾਲੀ ਦਲ ਨੇ ਆਸ਼ੂ ਖਿਲਾਫ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੂੰ ਮੈਦਾਨ 'ਚ ਉਤਾਰਿਆ ਹੈ।ਜਦਕਿ ਭਾਜਪਾ ਵੱਲੋਂ ਐਡਵੋਕੇਟ ਬਿਕਰਮ ਸਿੱਧੂ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਤਰੁਣ ਜੈਨ ਬਾਵਾ ਚੋਣ ਮੈਦਾਨ 'ਚ ਆ ਚੁੱਕੇ ਹਨ।
ਦਿਲਚਸਪ ਗੱਲ ਤਾਂ ਇਹ ਹੈ ਕਿ ਕਿਸੇ ਸਮੇਂ ਭਾਰਤ ਭੂਸ਼ਣ ਆਸ਼ੂ ਦੇ ਸਾਥੀ ਰਹੇ ਗੁਰਪ੍ਰੀਤ ਘੁੱਗੀ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਆਸ਼ੂ ਦੇ ਖ਼ਿਲਾਫ਼ ਚੋਣ ਮੈਦਾਨ 'ਚ ਹਨ।ਇੰਨਾ ਹੀ ਨਹੀਂ ਇੰਡਸਟਰੀ ਬੋਰਡ ਦੇ ਚੇਅਰਮੈਨ ਰਹੇ ਕੇਕੇ ਬਾਵਾ ਸੀਨੀਅਰ ਕਾਂਗਰਸੀ ਲੀਡਰ ਨੇ ਵੀ ਲੁਧਿਆਣਾ ਪੱਛਮੀ ਵਿੱਚ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ।ਉਥੇ ਹੀ ਦੂਜੇ ਪਾਸੇ ਅਮਰਜੀਤ ਟਿੱਕਾ ਨੇ ਵੀ ਆਸ਼ੂ 'ਤੇ ਉਨ੍ਹਾਂ ਦੀ ਟਿਕਟ ਕੱਟਣ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਇੰਨਾ ਹੀ ਨਹੀਂ ਕਥਿਤ ਆਡੀਓ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦਾਂ 'ਚ ਰਹੇ ਡੀਐੱਸਪੀ ਸੇਖੋਂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਤੋਂ ਹੀ ਚੋਣਾਂ ਲੜਨ ਦਾ ਫ਼ੈਸਲਾ ਲੈ ਚੁੱਕੇ ਹਨ।
ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਕੇ ਕੇ ਬਾਵਾ ਨੇ ਕਿਹਾ ਕਿ, "ਹੁਣ ਉਨ੍ਹਾਂ ਨੇ ਦ੍ਰਿੜ੍ਹ ਫ਼ੈਸਲਾ ਲੈ ਲਿਆ ਹੈ। ਉਨ੍ਹਾਂ ਨੇ ਪਿੱਛੇ ਹਟਣ ਲਈ ਨਾਮਜ਼ਦਗੀ ਨਹੀਂ ਭਰੀ। ਬੀਤੇ ਕਈ ਸਾਲਾਂ ਤੋਂ ਟਿਕਟ ਦੀ ਉਡੀਕ ਕਰਦੇ ਰਹੇ ਹਨ। ਪਰ ਟਿਕਟ ਨਾ ਮਿਲਣ ਤੇ ਕਦੇ ਵਿਰੋਧ ਨਹੀਂ ਕੀਤਾ। ਹੁਣ ਇਸ ਤਰ੍ਹਾਂ ਲੱਗਿਆ ਕਿ ਖੂਨ ਜੰਮਣ ਲੱਗ ਗਿਆ ਹੈ।ਜਿਸ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ।"
ਆਖਰਕਾਰ ਵੈਸਟ ਹਲਕਾ ਹੀ ਕਿਉਂ ਹੌਟ ਸੀਟ ਬਣੀ ਹੈ ਅਤੇ ਆਸ਼ੂ ਹੀ ਸਭ ਦਾ ਟਾਰਗੇਟ ਕਿਉਂ ਹੈ? ਇਸ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ, "ਲੋਕ ਓਵਰ ਅੰਬੀਸ਼ੀਅਸ ਨੇ ਜਿਨ੍ਹਾਂ ਜਿਨ੍ਹਾਂ ਨੂੰ ਹੱਕ ਮਿਲਣਾ ਸੀ ਉਹ ਮਿਲ ਚੁੱਕਿਆ ਹੈ ਪਰ ਇਸਦੇ ਬਾਵਜੂਦ ਉਹ ਹੋਰ ਜ਼ਿਆਦਾ ਚਾਹੁੰਦੇ ਨੇ ਜਿਸ ਕਰਕੇ ਇਹ ਸਭ ਹੋ ਰਿਹਾ।ਦੋ-ਚਾਰ ਦਿਨ ਦੇ ਵਿੱਚ ਸਭ ਠੀਕ ਹੋ ਜਾਵੇਗਾ।"
ਉਧਰ ਭਾਜਪਾ ਵੱਲੋਂ ਪੱਛਮੀ ਸੀਟ ਤੇ ਚੋਣ ਲੜ ਰਹੇ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ, "ਸਮਾਰਟ ਸਿਟੀ ਦੇ ਵਿਚ ਪੈਸੇ ਕੇਂਦਰ ਦੀ ਭਾਜਪਾ ਸਰਕਾਰ ਲਾਉਂਦੀ ਰਹੀ ਪਰ ਉਸ ਦਾ ਲਾਹਾ ਭਾਰਤ ਭੂਸ਼ਣ ਆਸ਼ੂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਲੋਕ ਉਨ੍ਹਾਂ ਨੂੰ ਇਸਦਾ ਜਵਾਬ ਦੇਣਗੇ।"
ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ ਇੰਦਰ ਗਰੇਵਾਲ ਨੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ, "ਇਹ ਕਾਫੀ ਲੰਬੇ ਸਮੇਂ ਤੋਂ ਲਹਿਰ ਸੀ।ਪਰ ਹੁਣ ਦਿਖਣ ਲੱਗ ਗਈ ਹੈ ਅਤੇ ਜਲਦ ਹੀ ਇਸ ਦਾ ਨਤੀਜਾ ਵੀ ਸਾਹਮਣੇ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨੇ ਕਾਂਗਰਸ ਦੀ ਲੁਧਿਆਣਾ ਵਿੱਚ ਤਰਸਯੋਗ ਸਥਿਤੀ ਬਣਾਈ ਹੋਈ ਹੈ।ਲੁਧਿਆਣਾ ਵਿੱਚ ਇਹ ਰਹੇਗਾ ਜਾਂ ਫਿਰ ਕਾਂਗਰਸ।"
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :