(Source: ECI/ABP News)
Punjab Corona: ਪੰਜਾਬ 'ਚ ਇੱਕ ਪਾਸੇ ਕੋਰੋਨਾ ਦਾ ਸ਼ੋਰ ਦੂਜੇ ਪਾਸੇ ਚੋਣ ਰੈਲੀਆਂ 'ਤੇ ਜ਼ੋਰ, ਜਾਣੋ ਕੀ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਦਾ
Punjab Election 2022: ਸਿਹਤ ਮੰਤਰੀ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਜੇਕਰ ਅਸੀਂ ਕੋਵਿਡ ਦੀ ਲੜੀ ਨੂੰ ਤੋੜਨ ਲਈ ਸਕੂਲ ਅਤੇ ਕਾਲਜ ਬੰਦ ਕਰ ਸਕਦੇ ਹਾਂ, ਤਾਂ ਇਸ ਦੌਰਾਨ ਚੋਣ ਰੈਲੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ।"
![Punjab Corona: ਪੰਜਾਬ 'ਚ ਇੱਕ ਪਾਸੇ ਕੋਰੋਨਾ ਦਾ ਸ਼ੋਰ ਦੂਜੇ ਪਾਸੇ ਚੋਣ ਰੈਲੀਆਂ 'ਤੇ ਜ਼ੋਰ, ਜਾਣੋ ਕੀ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਦਾ Punjab Election: Punjab Health Minister said, when schools and colleges are closed then why rally, CM Channi will decide soon after meeting Punjab Corona: ਪੰਜਾਬ 'ਚ ਇੱਕ ਪਾਸੇ ਕੋਰੋਨਾ ਦਾ ਸ਼ੋਰ ਦੂਜੇ ਪਾਸੇ ਚੋਣ ਰੈਲੀਆਂ 'ਤੇ ਜ਼ੋਰ, ਜਾਣੋ ਕੀ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਦਾ](https://feeds.abplive.com/onecms/images/uploaded-images/2022/01/05/540bf611fc630b95091276e316f97bf5_original.jpg?impolicy=abp_cdn&imwidth=1200&height=675)
Corona Cases In Punjab: ਦੇਸ਼ ਭਰ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਸੰਕਰਮਿਤ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇੱਕ ਪਾਸੇ ਜਿੱਥੇ ਪੂਰਾ ਦੇਸ਼ ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਚਿੰਤਤ ਹੈ, ਉੱਥੇ ਹੀ ਦੂਜੇ ਪਾਸੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਨੇ ਇਨ੍ਹਾਂ ਸੂਬਿਆਂ ਵਿੱਚ ਹਲਚਲ ਵਧਾ ਦਿੱਤੀ ਹੈ। ਓਮੀਕ੍ਰੋਨ ਦੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ, ਪੰਜਾਬ ਦੇ ਸਿਹਤ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਕੋਵਿਡ ਦੇ ਮਾਮਲੇ ਵਧਦੇ ਰਹਿੰਦੇ ਹਨ ਤਾਂ ਚੋਣ ਰੈਲੀਆਂ ਨੂੰ ਰੋਕਣ ਦਾ ਫੈਸਲਾ ਲਿਆ ਜਾ ਸਕਦਾ ਹੈ।
ਸੂਬੇ ਦੇ ਸਿਹਤ ਮੰਤਰੀ ਨੇ ਕਿਹਾ, “ਮੇਰਾ ਖਿਆਲ ਹੈ ਕਿ ਜੇਕਰ ਅਸੀਂ ਕੋਵਿਡ ਦੀ ਲੜੀ ਨੂੰ ਤੋੜਨ ਲਈ ਸਕੂਲ ਅਤੇ ਕਾਲਜ ਬੰਦ ਕਰ ਸਕਦੇ ਹਾਂ, ਤਾਂ ਇਸ ਦੌਰਾਨ ਕੋਈ ਵੀ ਚੋਣ ਰੈਲੀ ਨਹੀਂ ਹੋਣੀ ਚਾਹੀਦੀ। ਕੋਰੋਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰੈਲੀਆਂ 'ਤੇ ਕੋਈ ਪਾਬੰਦੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਜਲਦੀ ਹੀ ਕੋਰੋਨਾ ਸਮੀਖਿਆ ਮੀਟਿੰਗ ਬੁਲਾ ਕੇ ਇਸ ਬਾਰੇ ਫੈਸਲਾ ਲੈਣਗੇ।"
I think that if we can close schools & colleges then rallies should also not happen. As per the central govt’s guidelines, there are no restrictions on rallies. Soon CM will call a Corona review meeting and will take a decision on it: Punjab Health minister OP Soni (04.01) pic.twitter.com/tHU9UETpMz
— ANI (@ANI) January 5, 2022
ਪੰਜਾਬ 'ਚ ਕੋਰੋਨਾ ਕਰਕੇ ਹਾਲਾਤ ਖ਼ਰਾਬ
ਦੱਸ ਦਈਏ ਕਿ ਪੰਜਾਬ 'ਚ ਕੋਰੋਨਾ ਸੰਕਰਮਣ ਨੂੰ ਲੈ ਕੇ ਹਾਲਾਤ ਵਿਗੜਦੇ ਜਾ ਰਹੇ ਹਨ। ਸਿਰਫ ਅੱਠ ਦਿਨਾਂ ਵਿੱਚ 21 ਜ਼ਿਲ੍ਹਿਆਂ 'ਚ ਸੰਕਰਮਣ ਦੇ ਕੇਸ ਵੱਧ ਰਹੇ ਹਨ। ਹੈਲਥ ਬੁਲੇਟਿਨ ਮੁਤਾਬਕ, ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ ਰਿਕਾਰਡ 1027 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਦੋ ਸੰਕਰਮਿਤਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ਕੋਰੋਨਾ ਦਾ ਹੌਟਸਪੌਟ ਬਣ ਗਿਆ ਹੈ। ਇੱਥੇ 366 ਨਵੇਂ ਸੰਕਰਮਿਤ ਪਾਏ ਗਏ ਹਨ।
ਪਟਿਆਲਾ, ਪਠਾਨਕੋਟ ਬਣੇ ਹੌਟਸਪੌਟ
ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਪਟਿਆਲਾ ਅਤੇ ਪਠਾਨਕੋਟ ਤੋਂ ਆ ਰਹੇ ਹਨ। ਰਿਪੋਰਟ ਮੁਤਾਬਕ, ਪਟਿਆਲਾ ਵਿੱਚ 366 ਨਵੇਂ ਸੰਕਰਮਿਤਾਂ ਦੇ ਆਉਣ ਨਾਲ ਇੱਥੇ ਸੰਕਰਮਣ ਦੀ ਦਰ 15.43 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਦੋਂ ਕਿ ਪਠਾਨਕੋਟ ਵਿੱਚ 88 ਨਵੇਂ ਸੰਕਰਮਿਤ ਪਾਏ ਗਏ ਹਨ, ਜਿੱਥੇ ਸੰਕਰਮਣ ਦੀ ਦਰ 17.36 ਪ੍ਰਤੀਸ਼ਤ ਦਰਜ ਕੀਤੀ ਗਈ ਹੈ।
ਰੈਲੀਆਂ ਕਰ ਰਹੇ ਸਿਆਸਤਦਾਨ, 5 ਜਨਵਰੀ ਨੂੰ ਮੋਦੀ ਦੀ ਰੈਲੀ
ਇਸ ਸਭ ਦੇ ਦੌਰਾਨ ਸੂਬੇ 'ਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਇਸ ਕਰਕੇ ਹਰ ਪਾਰਟੀ ਵਲੋਂ ਵੋਟਰਾਂ ਨੂੰ ਖੁਸ਼ ਕਰਨ ਅਤੇ ਵੱਡੇ-ਵੱਡੇ ਵਾਅਦੇ ਕਰਕੇ ਲੁਭਾਉਣ ਲਈ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸੂਬੇ 'ਚ ਹੋ ਰਹੀਆਂ ਤਾਬੜਤੋੜ ਰੈਲੀਆਂ ਦੇ ਵਿੱਚਕਾਰ 5 ਜਨਵਰੀ ਨੂੰ ਪੀਐਮ ਨਰਿੰਦਰ ਮੋਦੀ ਵੀ ਪੰਜਾਬ ਦੇ ਫਿਰੋਜ਼ਪੁਰ ਆ ਰਹੇ ਹਨ। ਇਸ ਦੌਰਾਨ ਉਹ ਸੂਬੇ ਵਿੱਚ 42,750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਇਹ ਵੀ ਪੜ੍ਹੋ: ਪੁਲਵਾਮਾ ਇਲਾਕੇ 'ਚ ਅੱਤਵਾਦੀਆਂ ਨਾਲ ਮੁੱਠਭੇੜ, ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਪਾਇਆ ਘੇਰਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)