Punjab Elections 2022: ਵੋਟਾਂ ਦੀ ਬੋਲੀ! ਕਾਂਗਰਸ 200, 'ਆਪ' 300 ਤੇ ਅਕਾਲੀ ਦਲ ਵੱਲੋਂ 400 ਯੂਨਿਟ ਮੁਫ਼ਤ ਬਿਜਲੀ ਦਾ ਐਲਾਨ, ਹੁਣ ਕਿਸ ਨੂੰ ਚੁਣਨਗੇ ਲੋਕ?
ਸੁਖਬੀਰ ਬਾਦਲ ਨੇ ਮੰਗਲਵਾਰ ਨੂੰ 'ਸੋਚ ਤਰੱਕੀ ਦੀ' ਵਿਜ਼ਨ ਤਹਿਤ 13 ਨੁਕਾਤੀ ਏਜੰਡੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਮਹਿੰਗੇ ਪੈਟਰੋਲ-ਡੀਜ਼ਲ ਤੋਂ ਦੁਖੀ ਹਨ। ਜੇਕਰ ਅਕਾਲੀ-ਬਸਪਾ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਡੀਜ਼ਲ 10 ਰੁਪਏ ਸਸਤਾ।
ਚੰਡੀਗੜ੍ਹ: ਚੋਣਾਂ (Punjab Elections 2022) ਨੇੜੇ ਆਉਂਦਿਆਂ ਹੀ ਕੋਈ ਵੀ ਪਾਰਟੀ ਵਾਅਦਿਆਂ ਦੀ ਭਰਮਾਰ ਕਰਨ 'ਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਕਾਂਗਰਸ ਨੇ ਦੁਬਾਰਾ ਸਰਕਾਰ (Congress Government) ਬਣਨ 'ਤੇ ਸਾਰਿਆਂ ਨੂੰ 200 ਯੂਨਿਟ ਮੁਫ਼ਤ ਬਿਜਲੀ (Free Power) ਦੇਣ ਦੀ ਗੱਲ ਕਹੀ ਹੈ। ਇਸ ਮਗਰੋਂ 29 ਜੂਨ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਚੰਡੀਗੜ੍ਹ ਆਏ ਤੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (President Sukhbir Singh Badal) ਨੇ ਐਲਾਨ ਕੀਤਾ ਹੈ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਸਾਰਿਆਂ ਨੂੰ 400 ਯੂਨਿਟ ਮੁਫ਼ਤ ਬਿਜਲੀ ਦੇਵਾਂਗੇ। ਵੋਟਰਾਂ ਨੂੰ ਲੁਭਾਉਣ ਵਾਲੇ ਵਾਅਦਿਆਂ ਮਗਰੋਂ ਸਵਾਲ ਉੱਠ ਰਿਹਾ ਹੈ ਕਿ ਆਖਰ ਲੋਕ ਕਿਸ ਨੂੰ ਚੁਣਨਗੇ।
ਦਰਅਸਲ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ 'ਸੋਚ ਤਰੱਕੀ ਦੀ' ਵਿਜ਼ਨ ਤਹਿਤ 13 ਨੁਕਾਤੀ ਏਜੰਡੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਮਹਿੰਗੇ ਪੈਟਰੋਲ ਤੇ ਡੀਜ਼ਲ ਤੋਂ ਦੁਖੀ ਹਨ। ਜੇਕਰ ਅਕਾਲੀ-ਬਸਪਾ ਸਰਕਾਰ ਬਣੀ ਤਾਂ ਕਿਸਾਨਾਂ ਨੂੰ ਡੀਜ਼ਲ 10 ਰੁਪਏ ਸਸਤਾ ਮਿਲੇਗਾ। ਹਰ ਵਰਗ ਨੂੰ ਲੁਭਾਉਣ ਲਈ ਸੁਖਬੀਰ ਨੇ ਕਿਹਾ ਕਿ ਨੀਲੇ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ। ਔਰਤਾਂ ਨੂੰ ਸਰਕਾਰੀ ਨੌਕਰੀਆਂ 'ਚ 50% ਰਾਖਵਾਂਕਰਨ ਮਿਲੇਗਾ। 1 ਲੱਖ ਨੌਜਵਾਨਾਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ 'ਚ 10 ਲੱਖ ਨੌਕਰੀਆਂ ਮਿਲਣਗੀਆਂ। ਵਿਦਿਆਰਥੀਆਂ ਨੂੰ ਮੁਫ਼ਤ ਆਈਲੈਟਸ ਕੋਚਿੰਗ ਤੇ 10 ਲੱਖ ਦੇ ਵਿਆਜ ਮੁਕਤ ਸਿੱਖਿਆ ਕਾਰਡ ਦਿੱਤੇ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 400 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਜੇ ਕਿਸੇ ਖਪਤਕਾਰ ਦਾ ਬਿੱਲ 600 ਯੂਨਿਟ ਆਉਂਦਾ ਹੈ ਤਾਂ ਖਪਤਕਾਰ ਨੂੰ ਸਿਰਫ਼ 200 ਯੂਨਿਟ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਵਿਧਾਨ ਸਭਾ 'ਚ ਇੱਕ ਕਾਨੂੰਨ ਪਾਸ ਕੀਤਾ ਜਾਵੇਗਾ।
ਪਾਰਟੀ ਦਾ 13 ਨੁਕਾਤੀ ਏਜੰਡਾ
1. ਮਾਤਾ ਖੀਵੀ ਯੋਜਨਾ ਅਧੀਨ ਨੀਲੇ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ।
2. ਡੀਜ਼ਲ ਦੀ ਕੀਮਤ 'ਚ 10 ਰੁਪਏ ਪ੍ਰਤੀ ਲੀਟਰ ਦੀ ਕਮੀ।
3. ਘਰੇਲੂ ਖਪਤਕਾਰਾਂ ਲਈ 400 ਯੂਨਿਟ ਮੁਫ਼ਤ ਬਿਜਲੀ।
4. ਸਰਕਾਰੀ-ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇਗੀ।
5. ਵਿਦਿਆਰਥੀਆਂ ਨੂੰ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ। ਮੁਫਤ IELTS ਕੋਚਿੰਗ ਦਿੱਤੀ ਜਾਵੇਗੀ।
6. ਫਲਾਂ, ਸਬਜ਼ੀਆਂ ਤੇ ਦੁੱਧ 'ਤੇ ਐਮਐਸਪੀ। ਤਿੰਨ ਖੇਤੀਬਾੜੀ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ।
7. ਇੱਕ ਲੱਖ ਸਰਕਾਰੀ, 10 ਲੱਖ ਪ੍ਰਾਈਵੇਟ ਨੌਕਰੀਆਂ ਦਾ ਵਾਅਦਾ।
8. ਸਾਰੇ ਜ਼ਿਲ੍ਹਿਆਂ ਵਿੱਚ 500 ਬਿਸਤਰਿਆਂ ਵਾਲਾ ਮੈਡੀਕਲ ਕਾਲਜ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 33 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ।
9. ਸਾਰੀਆਂ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰੇਗਾ।
10. ਜਨਤਕ ਅਤੇ ਨਿੱਜੀ ਖੇਤਰ ਦੇ ਉਦਯੋਗਾਂ ਵਿੱਚ ਨੌਜਵਾਨਾਂ ਲਈ 75% ਨੌਕਰੀਆਂ ਦਾ ਰਾਖਵਾਂਕਰਨ।
11. ਦਰਮਿਆਨੇ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਏਗਾ।
12. ਕੰਟਰੈਕਟ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇਗਾ।
13. ਸਰਕਾਰੀ ਦਫਤਰਾਂ ਦਾ ਕੰਪਿਊਟਰੀਕਰਨ ਕੀਤਾ ਜਾਵੇਗਾ। ਹਰ ਪ੍ਰਕਾਰ ਦੇ ਸਰਟੀਫਿਕੇਟ, ਰਿਕਾਰਡ ਆਸਾਨੀ ਨਾਲ ਉਪਲੱਬਧ ਹੋਣਗੇ।
14. ਫਲਾਂ, ਸਬਜ਼ੀਆਂ, ਦੁੱਧ 'ਤੇ ਐਮਐਸਪੀ ਲਾਗੂ ਕਰਾਂਗੇ
8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਪ੍ਰਭਾਵ ਸੁਖਬੀਰ ਬਾਦਲ ਦੇ ਵਿਜ਼ਨ ਡਾਕੂਮੈਂਟਰ 'ਚ ਸਾਫ਼ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਹੈ ਤਾਂ ਕਿਸੇ ਵੀ ਹਾਲਤ 'ਚ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਫਲਾਂ, ਸਬਜ਼ੀਆਂ ਅਤੇ ਦੁੱਧ 'ਤੇ ਐਮਐਸਪੀ ਲਾਗੂ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਲਾਭ ਮਿਲੇ।
ਇਹ ਵੀ ਪੜ੍ਹੋ: Former DGP Sumedh Singh Sain ਦੀਆਂ ਮੁਸ਼ਕਲਾਂ ਵਧੀਆਂ, ਟ੍ਰਾਈਸਿਟੀ ਦੇ 4 ਤੇ ਪੰਜਾਬ ਦੇ 2 ਲੋਕਾਂ ਸਣੇ 7 ਖ਼ਿਲਾਫ਼ ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904