Punjab Elections: ਸਮਰਾਲਾ 'ਚ ਵਿਧਾਇਕ ਅਮਰੀਕ ਢਿੱਲੋਂ ਦੇ ਸਾਥੀਆਂ ਉਪਰ ਨੌਜਵਾਨ ਨੂੰ ਮਾਰਨ ਦਾ ਦੋਸ਼
ਸਮਰਾਲਾ : ਸਮਰਾਲਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇਨੋਵਾ ਕਾਰ ਸਵਾਰ ਵਾਲਿਆਂ ਵੱਲੋਂ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ।
ਸਮਰਾਲਾ : ਸਮਰਾਲਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇਨੋਵਾ ਕਾਰ ਸਵਾਰ ਵਾਲਿਆਂ ਵੱਲੋਂ ਫੇਟ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਘਟਨਾ ਦੇ ਚਸਮਦੀਦ ਨੇ ਆਜ਼ਾਦ ਚੋਣ ਲੜ ਰਹੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸਮਰਥਕਾਂ ਉਪਰ ਸਾਜਿਸ਼ ਤਹਿਤ ਨੌਜਵਾਨ ਨੂੰ ਮਾਰਨ ਦੇ ਦੋਸ਼ ਲਾਏ ਹਨ। ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਡੀਐਸਪੀ ਖੰਨਾ ਨੇ ਕਿਹਾ ਕਿ ਹਿਟ ਐਂਡ ਰਨ ਕੇਸ ਲਗ ਰਿਹਾ ਹੈ
ਮ੍ਰਿਤਕ ਦੀ ਸ਼ਨਾਖ਼ਤ ਲਵਪ੍ਰੀਤ ਸਿੰਘ (19) ਵਾਸੀ ਸਮਰਾਲਾ ਵਜੋਂ ਹੋਈ। ਘਟਨਾ ਦੇ ਸਮੇਂ ਲਵਪ੍ਰੀਤ ਦੇ ਨਾਲ ਮੋਟਰਸਾਈਕਲ ਉਪਰ ਸਵਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਪਡੋਦੀ ਤੋਂ ਜਾ ਰਹੇ ਸੀ ਤਾਂ ਇਨੋਵਾ ਕਾਰ ਵਿਚ ਸਵਾਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਬੰਦਿਆਂ ਨੇ ਉਹਨਾਂ ਦਾ ਪਿੱਛਾ ਕੀਤਾ। ਗੱਡੀ ਦੀਆਂ ਲਾਈਟਾਂ ਬੰਦ ਕਰਕੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ। ਇਹ ਸਾਜਿਸ਼ ਰੰਜਿਸ਼ ਕਰਕੇ ਰਚੀ ਗਈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਸਰਕਾਰੀ ਹਸਪਤਾਲ ਚ ਮੌਜੂਦ ਹਰਸ਼ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਡੀਐਸਪੀ ਹਰਦੀਪ ਸਿੰਘ ਚੀਮਾ ਨੇ ਕਿਹਾ ਕਿ ਚਸਮਦੀਦ ਹਰਵਿੰਦਰ ਸਿੰਘ ਦੇ ਬਿਆਨ ਲਿਖੇ ਜਾ ਰਹੇ ਹਨ। ਜਿਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਆਪ ਦੇ CM Face ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਨੇ ਪਾਈ ਵੋਟ, ਲੋਕਾਂ 'ਚ ਭਾਰੀ ਉਤਸ਼ਾਹ
ਇਹ ਵੀ ਪੜ੍ਹੋ:Punjab Election: ਪੰਜਾਬ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ, ਚੱਪੇ-ਚੱਪੇ 'ਤੇ ਸੁਰੱਖਿਆ ਬਲਾਂ ਦਾ ਪਹਿਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904