Punjab Election 2022: ਕੈਪਟਨ ਲਗਾਤਾਰ ਦੇ ਰਹੇ ਕਾਂਗਰਸ ਨੂੰ ਝਟਕੇ, ਸਾਬਕਾ ਸਾਂਸਦਾਂ ਸਮੇਤ ਕਈ ਨੇਤਾਵਾਂ ਨੇ ਥਾਮਿਆ ਕੈਪਟਨ ਦਾ ਹੱਥ
Captain Amarinder Singh: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣਗੇ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਲੋਕ ਕਾਂਗਰਸ ਦਾ ਮਿਸ਼ਨ ਪੰਜਾਬ ਵਿੱਚ ਅਗਲੀ ਸਰਕਾਰ ਬਣਾਉਣਾ ਹੈ ਨਾ ਕਿ ਸਿਰਫ਼ ਕਾਂਗਰਸ ਨੂੰ ਹਰਾਉਣਾ ਹੈ। ਇਹ ਵਿਚਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਦੇ ਪ੍ਰੋਗਰਾਮ ਦੌਰਾਨ ਰੱਖੇ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਈ ਆਗੂ ਪੀਐਲਸੀ 'ਚ ਸ਼ਾਮਲ ਹੋ ਗਏ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਭਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਉਤਸ਼ਾਹ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਤਿੰਨੋਂ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਣਗੇ। ਇਸ ਦਾ ਖੁਲਾਸਾ ਜਲਦੀ ਹੀ ਇੱਕ ਵੱਡੇ ਸਮਾਗਮ ਵਿੱਚ ਕੀਤਾ ਜਾਵੇਗਾ।
Former Congress MP Amrik Singh Aliwal, ex-legislators Harjinder Singh Thekedar, Prem Mittal, Farzana Alam and Rajwinder Kaur Bhagike and some other local leaders joined Capt Amarinder Singh's Punjab Lok Congress today. #PunjabElections2022 pic.twitter.com/BB3K3spbBN
— ANI (@ANI) December 14, 2021
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਨੇਤਾਵਾਂ ਦਾ ਆਉਣਾ ਜਾਰੀ ਹੈ। ਮੰਗਲਵਾਰ ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ ਅਤੇ ਰਾਜਵਿੰਦਰ ਕੌਰ ਭਾਗੀਕੇ ਅਤੇ ਕੁਝ ਹੋਰ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਲੋਕ ਕਾਂਗਰਸ ਵਿੱਚ ਬਹੁਤ ਸਾਰੇ ਪ੍ਰਮੁੱਖ ਪੰਜਾਬੀਆਂ ਦਾ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ।
Happy to welcome many prominent Punjabis into the Punjab Lok Congress fold today. pic.twitter.com/qyYc1BEepo
— Capt.Amarinder Singh (@capt_amarinder) December 14, 2021
ਇਸ ਦੇ ਨਾਲ ਹੀ ਆਪਣੇ ਮਿਸ਼ਨ ਦਾ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਥੇ ਸਿਰਫ਼ ਇੱਕ ਵਾਰ ਮੁੜ ਮੁੱਖ ਮੰਤਰੀ ਬਣਨ ਲਈ ਨਹੀਂ ਆਏ ਸੀ। ਇਸ ਦੌਰਾਨ ਸੂਬੇ ਨੂੰ ਦਰਪੇਸ਼ ਕੁਝ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨਾ ਸਿਰਫ਼ ਪੰਜਾਬ ਨੂੰ ਬਚਾਉਣਾ ਹੈ, ਸਗੋਂ ਇਸ ਦੇ ਪੁਰਾਣੇ ਸਨਮਾਨ ਨੂੰ ਬਹਾਲ ਕਰਨਾ ਵੀ ਹੈ।
ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਕਰੀਬ ਪੰਜ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ, ਜੋ ਸੂਬੇ ਦੀ ਕੁੱਲ ਜੀਡੀਪੀ ਦਾ 70 ਫੀਸਦੀ ਬਣਦਾ ਹੈ। ਇਸ ਰਕਮ ਨੂੰ ਮੋੜਨ ਲਈ ਕਈ ਪੀੜ੍ਹੀਆਂ ਲੱਗ ਜਾਣਗੀਆਂ ਅਤੇ ਇਸ ਲਈ ਤੁਰੰਤ ਕਾਰਵਾਈ ਦੀ ਲੋੜ ਹੈ।
ਇਹ ਵੀ ਪੜ੍ਹੋ: Budget 2022: ਬਜਟ ਤੋਂ ਪਹਿਲਾਂ ਚਰਚਾ ਕਰਨਗੇ ਵਿੱਤ ਮੰਤਰੀ, ਪੈਟਰੋਲ-ਡੀਜ਼ਲ 'ਤੇ ਵੈਟ ਨੇ ਭਰੇ ਸਰਕਾਰ ਦੇ ਖਜਾਨੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin