ਪੜਚੋਲ ਕਰੋ
Advertisement
(Source: Poll of Polls)
ਪੰਜਾਬ 'ਚ 750 ਕਰੋੜ ਦੀ ਫਸਲ ਬਰਬਾਦ, ਕੇਂਦਰ ਸਰਕਾਰ ਨੂੰ ਭੇਜੀ ਨੁਕਸਾਨ ਦੀ ਸੂਚੀ
ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਰੁਕਣ ਤੋਂ ਬਾਅਦ ਕੁਝ ਰਾਹਤ ਮਿਲੀ ਹੈ, ਪਰ ਤਿੰਨ ਦਿਨ ਦੀ ਬਾਰਸ਼ ਨਾਲ ਪੰਜਾਬ ‘ਚ 1700 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਜੇ ਇਹ ਸ਼ੁਰੂਆਤੀ ਅੰਕੜਾ ਹੈ ਜੋ ਕੈਬਨਿਟ ਸਕੱਤਰ ਨੇ ਮੰਗਲਵਾਰ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਲਿਆ ਹੈ।
ਚੰਡੀਗੜ੍ਹ: ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਰੁਕਣ ਤੋਂ ਬਾਅਦ ਕੁਝ ਰਾਹਤ ਮਿਲੀ ਹੈ, ਪਰ ਤਿੰਨ ਦਿਨ ਦੀ ਬਾਰਸ਼ ਨਾਲ ਪੰਜਾਬ ‘ਚ 1700 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਜੇ ਇਹ ਸ਼ੁਰੂਆਤੀ ਅੰਕੜਾ ਹੈ ਜੋ ਕੈਬਨਿਟ ਸਕੱਤਰ ਨੇ ਮੰਗਲਵਾਰ ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਲਿਆ ਹੈ। ਦੂਜੇ ਪਾਸੇ ਪ੍ਰਭਾਵਿਤ ਰੂਪਨਗਰ, ਨਵਾਂਸ਼ਹਿਰ ਤੇ ਲੁਧਿਆਣਾ ‘ਚ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਪਾਣੀ ਦਾ ਪੱਧਰ ਘੱਟਣ ਨਾਲ ਲੋਕ ਆਪਣੇ ਘਰਾਂ ‘ਚ ਵਾਪਸੀ ਕਰ ਰਹੇ ਹਨ ਪਰ ਜਲੰਧਰ, ਤਰਨ ਤਾਰਨ ਤੇ ਫਿਰੋਜ਼ਪੁਰ ‘ਚ ਸਮੱਸਿਆ ਅਜੇ ਵੀ ਬਣੀ ਹੋਣੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਕੈਬਨਿਟ ਸਕੱਤਰ ਪੀਕੇ ਸਿਨ੍ਹਾ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਦੇ ਨਾਲ ਮੀਟਿੰਗ ਕਰਕੇ ਨੁਕਸਾਨ ਦੀ ਰਿਪੋਰਟ ਤਲਬ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹੜ੍ਹ ਨਾਲ ਪੈਦਾ ਹੋਈ ਸਥਿਤੀ ਤੋਂ ਬਾਅਦ ਬਚਾਅ ਕਾਰਜਾਂ ਦੀ ਸਮੀਖਿਆ ਵੀ ਕੀਤੀ।
ਪੰਜਾਬ ਕੈਬਨਿਟ ਸਕੱਤਰ ਨੂੰ 1700 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਰਿਪੋਰਟ ਦਿੱਤੀ ਹੈ। ਪੰਜਾਬ ਸਰਕਾਰ ਨੇ ਇੰਫਰਾਸਟਕਚਰ, ਫਸਲਾਂ ਦੇ ਨੁਕਸਾਨ ਦੀ ਲਿਸਟ ਕੇਂਦਰ ਸਰਕਾਰ ਨੂੰ ਦੇ ਦਿੱਤੀ ਹੈ। ਪੰਜਾਬ ‘ਚ ਇੰਨਾ ਹੋਇਆ ਨੁਕਸਾਨ ਦਾ ਅੰਦਾਜ਼ਾ।
ਫਸਲਾਂ ਦਾ ਨੁਕਸਾਨ- 750 ਕਰੋੜ ਰੁਪਏ
ਇੰਫਰਾਸਟਕਚਰ ਦਾ ਨੁਕਸਾਨ-150 ਕਰੋੜ
ਪਿੰਡਾਂ ਦੀ ਲਿੰਕ ਰੋਡ- 150 ਕਰੋੜ
ਹਾਈਵੇਅ, ਪੁਲਾਂ ਦੀ ਮੁਰਮੰਤ- 100 ਕਰੋੜ
ਪਿੰਡਾਂ ‘ਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੇ ਇੰਫਰਾਸਟਕਚਰ ਦਾ ਨੁਕਸਾਨ-50 ਕਰੋੜ
ਸ਼ਹਿਰਾਂ ‘ਚ ਨੁਕਸਾਨ- 100 ਕਰੋੜ
ਟਿਊਬਵੈਲ ਤੇ ਡੀਜ਼ਲ ਪੰਪ ਸੈੱਟ- 50 ਕਰੋੜ
ਬਿਜਲੀ ਦੇ ਖੰਭਿਆਂ ਤੇ ਟ੍ਰਾਂਸਫਾਰਟਮਰ ਦਾ ਨੁਕਸਾਨ- 100 ਕਰੋੜ
ਪਸ਼ੂ ਡਿਸਪੈਂਸਰੀਆਂ, ਪਸ਼ੂ ਧਨ ਤੇ ਡ੍ਰੇਨਾਂ ਦਾ ਨੁਕਸਾਨ-200 ਕਰੋੜ
ਹੋਰ- 50 ਕਰੋੜ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement