Punjab Government on Olympics: ਨਕਦ ਇਨਾਮਾਂ ਤੋਂ ਪਹਿਲਾਂ ਓਲੰਪੀਅਨਾਂ ਦਾ ਨਵੇਂ ਢੰਗ ਨਾਲ ਮਾਣ-ਤਾਣ ਕਰੇਗੀ ਪੰਜਾਬ ਸਰਕਾਰ
ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੇਕਰ ਹਾਕੀ ਟੀਮ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਦੀ ਹੈ ਤਾਂ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੇ ਇਨਾਮ ਮਿਲੇਗਾ ਪਰ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਇਨਾਮੀ ਰਾਸ਼ੀ ਇੱਕ ਕਰੋੜ ਰੁਪਏ ਕਰ ਦਿੱਤੀ ਸੀ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਓਲੰਪਿਕ ਖੇਡਾਂ ਵਿੱਚ ਸੂਬੇ ਦੇ ਤਗ਼ਮਾ ਜੇਤੂ ਖਿਡਾਰੀਆਂ ਦੇ ਨਾਂਅ 'ਤੇ ਸੜਕਾਂ ਅਤੇ ਸਕੂਲਾਂ ਦੇ ਨਾਂਅ ਰੱਖੇ ਜਾਣਗੇ। ਸਰਕਾਰ ਤਰਫ਼ੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਹ ਐਲਾਨ ਕੀਤਾ ਹੈ।
Punjab Government has decided to name the roads and schools of the respective areas after Olympic medal winner players: Punjab School education and PWD Minister Vijay Inder Singla
— ANI (@ANI) August 6, 2021
(File photo) pic.twitter.com/jZTNPS1Mlc
ਮੰਤਰੀ ਨੇ ਦੱਸਿਆ ਕਿ ਤਗ਼ਮਾ ਜੇਤੂ ਖਿਡਾਰੀ ਪੰਜਾਬ ਦੇ ਜਿਸ ਇਲਾਕੇ ਤੋਂ ਆਉਂਦੇ ਹਨ, ਉੱਥੋਂ ਦੇ ਸਰਕਾਰੀ ਸਕੂਲ ਅਤੇ ਸਬੰਧਤ ਸੜਕਾਂ ਦੇ ਨਾਂਅ ਉਨ੍ਹਾਂ ਖਿਡਾਰੀਆਂ ਦੇ ਨਾਵਾਂ 'ਤੇ ਰੱਖੇ ਜਾਣਗੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੇਕਰ ਹਾਕੀ ਟੀਮ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਦੀ ਹੈ ਤਾਂ ਪੰਜਾਬ ਦੇ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਪਰ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸਿੰਘ ਸੋਢੀ ਨੇ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਐਲਾਨ ਕੀਤਾ ਸੀ ਕਿ ਸਰਕਾਰ ਪੰਜਾਬ ਦੇ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਨਕਦ ਦੇਵੇਗੀ।
Immensely proud of our entire #IndianHockeyTeam performance in #Tokyo2020
— Rana Gurmit S Sodhi (@iranasodhi) August 5, 2021
It is time to enjoy & celebrate the historic #bronze
As Sports Minister of #Punjab it is my duty & matter of pride to promote, encourage the national sport & motivate flag-bearers@WeAreTeamIndia #Olympics https://t.co/WpzMfpT57K
ਦੱਸ ਦੇਈਏ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਹਰਮਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਮਨਦੀਪ ਸਿੰਘ ਸਮੇਤ ਅੱਠ ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਛੇ ਤਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦੇ ਹੀ ਹਨ।