Jobs to Farmers Martyr's Family members: ਕਿਸਾਨ ਅੰਦੋਲਨ 'ਚ ਸ਼ਹੀਦਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ, 127 ਦੇ ਨਾਂ 'ਤੇ ਮੋਹਰ, 93 ਵਿਚਾਰ ਅਧੀਨ
ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਪ੍ਰਕ੍ਰਿਆ ਵਿੱਢ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਨੇ ਕਿਸਾਨ ਅੰਦੋਲਨ (Farmers Protest) ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਪ੍ਰਕ੍ਰਿਆ ਵਿੱਢ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ (farmers martyr) ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਸ਼ਹੀਦ ਕਿਸਾਨਾਂ ਦੇ 17 ਪਰਿਵਾਰਕ ਜੀਅ ਕਲਰਕ ਦੀ ਨੌਕਰੀ ਲਈ ਤੇ 110 ਜੀਅ ਸੇਵਾਦਾਰ ਦੀ ਨੌਕਰੀ )Job to Sevadar) ਲਈ ਯੋਗ ਪਾਏ ਗਏ ਹਨ।
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਹ ਆਪਣੇ ਮਹਿਕਮੇ ’ਚ ਇਨ੍ਹਾਂ ਮੈਂਬਰਾਂ ਨੂੰ ਜਲਦੀ ਨੌਕਰੀ ’ਤੇ ਜੁਆਇਨ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਹਰ ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। 127 ਮੈਂਬਰਾਂ ਦਾ ਫ਼ੈਸਲਾ ਹੋ ਚੁੱਕਾ ਹੈ ਜਦੋਂਕਿ 93 ਮੈਂਬਰਾਂ ਨੂੰ ਨੌਕਰੀ ਦੇਣ ਲਈ ਕੈਬਨਿਟ ਵਿੱਚ ਮਾਮਲਾ ਲਿਜਾ ਕੇ ਯੋਗਤਾ ’ਚ ਛੋਟ ਆਦਿ ਦਿੱਤੀ ਜਾਵੇਗੀ।
ਹਾਸਲ ਜਾਣਕਾਰੀ ਮੁਤਾਬਕ 28 ਅਪਰੈਲ 2021 ਤੱਕ ਕਿਸਾਨ ਅੰਦੋਲਨ ਦੇ 180 ਸ਼ਹੀਦ ਪਰਿਵਾਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ ਜਦੋਂਕਿ ਹੁਣ ਤੱਕ ਦੇ 220 ਸ਼ਹੀਦ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਦੇਣ ਲਈ ਹਰੀ ਝੰਡੀ ਮਿਲੀ ਹੈ। ਇਨ੍ਹਾਂ ’ਚੋਂ 127 ਪਰਿਵਾਰਾਂ ਦੇ ਮੈਂਬਰ ਨੌਕਰੀ ਲਈ ਯੋਗ ਪਾਏ ਗਏ ਹਨ ਜਦੋਂਕਿ 93 ਪਰਿਵਾਰਾਂ ਦੇ ਜੀਆਂ ਦਾ ਮਾਮਲਾ ਵਿਚਾਰ ਅਧੀਨ ਹੈ।
ਉਧਰ, ਕਿਸਾਨ ਧਿਰਾਂ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ’ਚ ਹੁਣ ਤੱਕ ਕਰੀਬ 500 ਕਿਸਾਨ ਸ਼ਹੀਦ ਹੋ ਚੁੱਕੇ ਹਨ ਜਦੋਂਕਿ ਸਰਕਾਰ ਹਾਲੇ ਅੱਧ ਤੱਕ ਵੀ ਨਹੀਂ ਪੁੱਜੀ। ਸਰਕਾਰੀ ਰਿਕਾਰਡ ਅਨੁਸਾਰ ਕਿਸਾਨ ਅੰਦੋਲਨ ਵਿੱਚ 28 ਅਪਰੈਲ ਤੱਕ 180 ਕਿਸਾਨ ਸ਼ਹੀਦ ਹੋਏ ਹਨ ਜਦੋਂਕਿ 15 ਕਿਸਾਨ ਜ਼ਖ਼ਮੀ ਹੋਏ ਹਨ।
ਸਰਕਾਰੀ ਤੱਥਾਂ ਅਨੁਸਾਰ ਕਿਸਾਨ ਅੰਦੋਲਨ ’ਚ ਹੁਣ ਤੱਕ ਸਭ ਤੋਂ ਵੱਧ ਜ਼ਿਲ੍ਹਾ ਸੰਗਰੂਰ ਦੇ 32 ਕਿਸਾਨ ਸ਼ਹੀਦ ਹੋਏ ਹਨ ਜਦੋਂਕਿ ਜ਼ਿਲ੍ਹਾ ਬਠਿੰਡਾ ਦੇ 26 ਕਿਸਾਨ ਪਰਿਵਾਰ ਆਪਣੇ ਜੀਅ ਕਿਸਾਨ ਅੰਦੋਲਨ ਦੇ ਲੇਖੇ ਲਾ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਦੇ 19, ਮੋਗਾ ਦੇ 18 ਤੇ ਬਰਨਾਲਾ ਦੇ 15 ਕਿਸਾਨ ਸ਼ਹੀਦ ਹੋਏ ਹਨ।
ਸਰਕਾਰੀ ਨੀਤੀ ਅਨੁਸਾਰ ਹਰ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਇਸ ਨੀਤੀ ਤੋਂ ਪਹਿਲਾਂ ਕਈ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 10-10 ਲੱਖ ਰੁਪਏ ਵੀ ਦਿੱਤੇ ਗਏ ਹਨ। ਸਰਕਾਰੀ ਰਿਕਾਰਡ ਅਨੁਸਾਰ ਜ਼ਿਲ੍ਹਾ ਮੁਕਤਸਰ ਦੇ 11, ਲੁਧਿਆਣਾ ਦੇ 12 ਤੇ ਮਾਨਸਾ ਦੇ 15 ਕਿਸਾਨ ਸ਼ਹੀਦ ਹੋਏ ਹਨ।
ਇਹ ਵੀ ਪੜ੍ਹੋ: Balwant Singh Ramoowalia : ਧੀ ਅਮਨਜੋਤ ਦੇ ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਰਾਮੂਵਾਲੀਆ ਦਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin