ਪੰਜਾਬ ਕੋਲ ਤਿੰਨ ਖੇਡਾਂ ਦੀ ਕਪਤਾਨੀ, ਕ੍ਰਿਕਟ 'ਚ ਸ਼ੁਭਮਨ, ਹਾਕੀ 'ਚ ਹਰਮਨਪ੍ਰੀਤ ਤੇ ਫੁੱਟਬਾਲ 'ਚ ਗੁਰਪ੍ਰੀਤ ਸਿੰਘ ਦੀ ਅਗਵਾਈ
ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦੇਸ਼ ਦੀਆਂ ਤਿੰਨ ਵੱਡੀਆਂ ਖੇਡਾਂ ਵਿੱਚ ਪੰਜਾਬੀ ਅਗਵਾਈ ਕਰ ਰਹੇ ਹੋਣ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕ ਇੱਕੋ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਤਿੰਨੋਂ ਖੇਡਾਂ ਵਿੱਚ ਮੋਹਰੀ ਹਨ
Punjab News: ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦੇਸ਼ ਦੀਆਂ ਤਿੰਨ ਵੱਡੀਆਂ ਖੇਡਾਂ ਵਿੱਚ ਪੰਜਾਬੀ ਅਗਵਾਈ ਕਰ ਰਹੇ ਹੋਣ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕ ਇੱਕੋ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਤਿੰਨੋਂ ਖੇਡਾਂ ਵਿੱਚ ਮੋਹਰੀ ਹਨ ਜਿਸ ਕਾਰਨ ਕਈ ਸਿਆਸਤਦਾਨਾਂ ਅਤੇ ਸਮਾਜ ਸੇਵੀਆਂ ਨੇ ਇਸ ਕਾਮਯਾਬੀ 'ਤੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ।
ਕ੍ਰਿਕਟ ਵਿੱਚ ਸ਼ੁਭਮਨ ਗਿੱਲ ਬਣੇ ਕਪਤਾਨ
ਕਈ ਸਾਲਾਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਕੋਈ ਪੰਜਾਬੀ ਚਿਹਰਾ ਆਇਆ ਹੈ। ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ ਤੇ ਯੁਵਰਾਜ ਸਿੰਘ ਤੋਂ ਬਾਅਦ ਲੰਬੇ ਸਮੇਂ ਤੱਕ ਪੰਜਾਬ ਦਾ ਕੋਈ ਵੀ ਖਿਡਾਰੀ ਕ੍ਰਿਕਟ ਟੀਮ ਵਿੱਚ ਨਹੀਂ ਚੁਣਿਆ ਗਿਆ ਪਰ ਹੁਣ ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਸ਼ੁਭਮਨ ਗਿੱਲ ਜ਼ਿੰਬਾਬਵੇ ਦੌਰੇ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰ ਰਹੇ ਹਨ।
ਗੁਰਪ੍ਰੀਤ ਸੰਧੂ ਦੇ ਹੱਕ ਫੁੱਟਬਾਲ ਦੀ ਅਗਵਾਈ
ਇਸ ਦੇ ਨਾਲ ਹੀ ਫੁੱਟਬਾਲ ਟੀਮ ਦੀ ਕਮਾਨ ਹੁਣ ਫਿਰ ਤੋਂ ਗੁਰਪ੍ਰੀਤ ਸੰਧੂ ਦੇ ਹੱਥਾਂ 'ਚ ਹੈ। ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸੰਧੂ ਨੇ 2016 ਅਤੇ 2023 ਵਿੱਚ ਕਿੰਗਜ਼ ਕੱਪ ਦੌਰਾਨ ਦੋ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 1982 ਤੱਕ ਭਾਰਤੀ ਹਾਕੀ ਟੀਮ ਦੀ ਕਪਤਾਨੀ ਗ਼ੈਰ-ਪੰਜਾਬੀਆਂ ਦੇ ਹੱਥਾਂ ਵਿੱਚ ਸੀ। ਲੰਬੇ ਸਮੇਂ ਬਾਅਦ ਉਹ ਇੱਕ ਵਾਰ ਫਿਰ ਪੰਜਾਬੀ ਫੁੱਟਬਾਲ ਵਿੱਚ ਆਪਣੀ ਛਾਪ ਛੱਡ ਰਹੇ ਹੈ।
ਹਰਮਨਪ੍ਰੀਤ ਸਿੰਘ ਕਰਨਗੇ ਹਾਕੀ ਦੀ ਅਗਵਾਈ
ਇਸ ਵਾਰ ਹਾਕੀ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਪੰਜਾਬੀ ਦੇ ਹੱਥਾਂ ਵਿੱਚ ਹੈ। ਇਸ ਵਾਰ ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕ ਵਿੱਚ ਹਾਕੀ ਟੀਮ ਦੀ ਕਮਾਨ ਸੰਭਾਲ ਰਿਹਾ ਹੈ। ਭਾਰਤੀ ਪੁਰਸ਼ ਟੀਮ 2020 ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ 'ਚ ਸਫਲ ਰਹੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਭਾਰਤੀ ਹਾਕੀ ਟੀਮ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਹਰਾ ਕੇ ਮੈਡਲ ਲੈ ਕੇ ਵਾਪਸੀ ਕਰੇਗੀ।
ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਸਫਲਤਾ 'ਤੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਲਿਖਿਆ - ਭਾਰਤੀ ਖੇਡਾਂ ਲਈ ਇੱਕ ਇਤਿਹਾਸਕ ਪਲ ਸਾਂਝਾ ਕਰਕੇ ਖੁਸ਼ੀ ਹੋਈ। ਪਹਿਲੀ ਵਾਰ ਪੰਜਾਬੀ ਮੁੰਡੇ ਤਿੰਨ ਵੱਡੀਆਂ ਖੇਡਾਂ ਵਿੱਚ ਸਾਡੀਆਂ ਰਾਸ਼ਟਰੀ ਟੀਮਾਂ ਦੀ ਕਪਤਾਨੀ ਕਰਨਗੇ। ਇਨ੍ਹਾਂ ਹੋਣਹਾਰ ਨੌਜਵਾਨ ਆਗੂਆਂ ਨੂੰ ਵਧਾਈ। ਭਾਰਤ ਲਈ ਮਾਣ ਵਾਲਾ ਪਲ ਅਤੇ ਸਾਡੇ ਦੇਸ਼ ਦੀ ਖੇਡ ਪ੍ਰਤਿਭਾ ਦਾ ਪ੍ਰਮਾਣ ਹੈ।