ਚੰਡੀਗੜ੍ਹ: ਹਾਲ ਹੀ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ ਜਿਸ ‘ਚ ਕੁਝ ਨੇ ਕਾਫੀ ਵਧੀਆ ਅੰਕ ਹਾਸਲ ਕੀਤੇ ਤੇ ਕਈਆਂ ਦੇ ਅੰਕ ਠੀਕ-ਠਾਕ ਰਹੇ ਪਰ ਜਿਨ੍ਹਾਂ ਨੇ ਬਿਹਤਰੀਨ ਫੀਸਦੀ ਅੰਕ ਹਾਸਲ ਨਹੀਂ ਕੀਤੇ ਉਨ੍ਹਾਂ ਦਾ ਕੀ? ਇਹੀ ਸਵਾਲ ਪੰਜਾਬ ਦੇ ਆਈਪੀਐਸ ਆਦਿੱਤਿਆ ਦਾ ਵੀ ਹੈ, ਇਹ ਉਸ ਦਾ ਪੂਰਾ ਨਾਂ ਹੈ। ਸਾਲ 2009 ਵਿੱਚ ਰਾਜਸਥਾਨ ਬੋਰਡ ਦੀ ਪ੍ਰੀਖਿਆ ਵਿੱਚ ਉਸ ਨੇ 67 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸੀ। ਉਹ ਸਿਵਲ ਅਫਸਰ ਬਣਨ ਦਾ ਸੁਪਨਾ ਦੇਖ ਕੇ ਵੱਡਾ ਹੋਇਆ ਸੀ ਪਰ ਇਹ ਨੰਬਰ ਉਸ ਦਾ ਰਾਹ ਬੰਦ ਕਰਨ ਦਾ ਸੰਕੇਤ ਦੇ ਰਹੇ ਸੀ।


ਅੱਠ ਸਾਲ ਬਾਅਦ, ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ਪ੍ਰਕਿਰਿਆ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਅਗਲੇ ਸਾਲ ਹੀ ਪੰਜਾਬ ਕੇਡਰ ਦਾ ਆਈਪੀਐਸ ਅਧਿਕਾਰੀ ਬਣ ਗਿਆ। ਫਿਲਹਾਲ ਉਹ ਸੰਗਰੂਰ ਵਿੱਚ ਸਹਾਇਕ ਸੁਪਰਡੈਂਟ ਆਫ ਪੁਲਿਸ ਵਜੋਂ ਤਾਇਨਾਤ ਹੈ ਤੇ ਹੈਦਰਾਬਾਦ ਵਿੱਚ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਹੈ।

ਆਦਿੱਤਿਆ ਨੇ ਆਪਣੀ ਬੋਰਡ ਦੀ ਪ੍ਰੀਖਿਆ ਤੋਂ ਲੈ ਕੇ ਯੂਪੀਐਸਸੀ ਵਿੱਚ ਆਪਣੀ ਅੰਤਮ ਚੋਣ ਤੱਕ ਦੇ ਸਫ਼ਰ ਦੀ ਕਹਾਣੀ ਦੱਸੀ। ਇਸ ਸਮੇਂ ਦੌਰਾਨ ਉਹ ਬਗੈਰ ਕਿਸੇ ਸਫਲਤਾ ਦੇ ਦੋ ਦਰਜਨ ਤੋਂ ਵੱਧ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਇਆ ਤੇ ਚੌਥੀ ਕੋਸ਼ਿਸ਼ ‘ਚ ਉਸ ਨੇ ਯੂਪੀਐਸਸੀ ਦੀ ਪ੍ਰੀਖਿਆ ਨੂੰ ਕਲੀਅਰ ਕੀਤਾ।

ਦੱਸ ਦਈਏ ਕਿ ਆਦਿੱਤਿਆ ਨੇ ਪਹਿਲਾਂ ਇੰਜਨੀਅਰ ਬਣਨ ਦੀ ਕੋਸ਼ਿਸ਼ ਕੀਤੀ, ਪਰ ਦਾਖਲਾ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਆਈਪੀਐਸ ਅਧਿਕਾਰੀ ਨੇ ਕਿਹਾ, ‘ਇਸ ਤੋਂ ਬਾਅਦ ਮੇਰੇ ਪਿਤਾ ਨੇ ਮੈਨੂੰ ਸਿਵਲ ਸੇਵਾਵਾਂ ਦੀ ਤਿਆਰੀ ਲਈ ਪ੍ਰੇਰਿਆ। ਉਨ੍ਹਾਂ ਨੇ ਵੀ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਕੋਸ਼ਿਸ਼ ਕੀਤੀ ਪਰ ਇਸ ਵਿੱਚ ਸਫਲ ਨਹੀਂ ਹੋ ਸਕੇ ਪਰ ਉਸ ਦੇ ਬਹੁਤ ਸਾਰੇ ਦੋਸਤਾਂ ਨੇ ਇਸ ਨੂੰ ਕਲੀਅਰ ਕੀਤਾ ਤੇ ਉਹ ਮੇਰੀ ਪ੍ਰੇਰਣਾ ਬਣ ਗਏ।“

ਉਨ੍ਹਾਂ ਨੇ ਅੱਗੇ ਦੱਸਿਆ, ‘ਸਾਡੀ ਕੋਈ ਜ਼ਮੀਨ ਜਾਂ ਕੋਈ ਕਾਰੋਬਾਰ ਨਹੀਂ ਹੈ। ਸਾਡੇ ਲਈ ਸਿੱਖਿਆ ਸਭ ਕੁਝ ਹੈ ਤੇ ਸਫਲਤਾ ਦੀ ਇਹ ਇੱਕੋ ਇੱਕ ਪੌੜੀ ਹੈ। ਇੱਕ ਵਾਰ ਜਦੋਂ ਮੈਂ ਇਸ ਗੱਲ ਨੂੰ ਸਮਝ ਲਿਆ ਤਾਂ ਮੈਂ ਜਾਣਦਾ ਹਾਂ ਕਿ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਰਾਹੀਂ ਨੌਕਰੀਆਂ ਦੀ ਭਾਲ ਕਰਨੀ ਪੈਂਦੀ ਹੈ। ਮੈਂ ਆਪਣੀ ਸਾਰੀ ਪੜ੍ਹਾਈ ਹਿੰਦੀ ਮਾਧਿਅਮ ਰਾਹੀਂ ਕੀਤੀ ਹੈ ਤੇ ਹਿੰਦੀ ਵਿੱਚ ਵੀ ਪ੍ਰੀਖਿਆ ਦੀ ਤਿਆਰੀ ਕੀਤੀ। ਸਾਲ 2013 ਵਿੱਚ ਮੈਂ ਆਪਣੀ ਸਿਵਲ ਸੇਵਾ ਦੀ ਤਿਆਰੀ ਦੇ ਮਕਸਦ ਨਾਲ ਪਹਿਲੀ ਵਾਰ ਦਿੱਲੀ ਜਾਣ ਲਈ ਆਪਣਾ ਪਿੰਡ ਛੱਡਿਆ।“

ਆਦਿੱਤਿਆ ਨੇ ਪਹਿਲੀ ਵਾਰ ਸਾਲ 2014 ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਦਾਖਲ ਹੋਏ ਸੀ, ਪਰ ਪ੍ਰੀਖਿਆਵਾਂ ਕਲੀਅਰ ਨਹੀਂ ਹੋ ਸਕੇ। ਮੈਂ ਆਪਣੀ ਜ਼ਿੰਦਗੀ ਵਿਚ ਸਿੱਖਿਆ ਕਿ ਕਿਸੇ ਨੂੰ ਵੀ ਹਲਕੇ ‘ਚ ਨਾ ਲਓ। ਮੈਂ ਦੁਬਾਰਾ ਤਿਆਰੀ ਕੀਤੀ ਅਤੇ 2017 ਵਿੱਚ ਸਫਲਤਾ ਮਿਲੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI