Punjab Flood News: ਘੱਗਰ ਦਰਿਆ 'ਚ ਹੜ੍ਹ ਕਾਰਨ ਪੰਜਾਬ ਦਾ ਹਰਿਆਣਾ ਨਾਲ ਟੁੱਟਿਆ ਸੰਪਰਕ, ਹਾਲਾਤ ਹੋਏ ਹੋਰ ਮਾੜੇ, 60 ਪਿੰਡ ਡੁੱਬੇ ਪਾਣੀ 'ਚ, ਸੜਕਾਂ 'ਤੇ ਲੱਗਾ ਜਾਮ
ਪੰਜਾਬ 'ਚ ਹੜ੍ਹਾਂ ਦਾ ਕਹਿਰ ਅਜੇ ਘੱਟ ਨਹੀਂ ਹੋਇਆ ਹੈ। ਦਰਿਆਵਾਂ ਦੇ ਓਵਰਫਲੋਅ ਹੋਣ ਕਾਰਨ ਲੋਕਾਂ ਨੂੰ ਲਗਾਤਾਰ ਹੜ੍ਹਾਂ ਦਾ ਖਤਰਾ ਪਰੇਸ਼ਾਨ ਕਰ ਰਿਹਾ ਹੈ। NDRF, SDRF, ਫੌਜ ਤੇ BSF ਦੇ ਜਵਾਨ ਲਗਾਤਾਰ Rescue Operations 'ਚ ਲੱਗੇ ਹੋਏ ਹਨ।
Punjab News: ਸੰਗਰੂਰ ਵਿੱਚ ਘੱਗਰ ਦਰਿਆ ਵਿੱਚ ਆਏ ਹੜ੍ਹ ਦੇ ਕਾਰਨ ਪੰਜਾਬ ਦਾ ਹਰਿਆਣਾ ਦੇ ਨਾਲ ਸੰਪਰਕ ਟੁੱਟ ਗਿਆ ਹੈ। ਲੁਧਿਆਣਾ ਹਿਸਾਰ ਨੈਸ਼ਨਲ ਹਾਈਵੇ ਪਾਣੀ ਦੇ ਚੱਲਦੇ ਬੰਦ ਹੋ ਗਿਆ ਹੈ। ਰੋਡ ਉੱਤੇ ਜਾਮ ਲੱਗਾ ਹੋਇਆ ਤੇ ਨੈਸ਼ਨਲ ਹਾਈਵੇ ਦੇ ਉੱਪਰੋ ਪਾਣੀ ਵਹਿ ਰਿਹਾ ਹੈ। ਉੱਥੇ ਹੀ ਫਿਰੋਜ਼ਪੁਰ ਵਿੱਚ ਸਤਲੁਜ ਦਰਿਆ 'ਤੇ ਬਣਿਆ ਹਜ਼ਾਰੇ ਦਾ ਪੁਲ ਵੀ ਰੁੜ੍ਹ ਗਿਆ ਹੈ। ਜਿਸ ਕਾਰਨ 2 ਦਰਜਨ ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਫਿਰੋਜ਼ਪੁਰ ਦੇ ਕਰੀਬ 60 ਪਿੰਡ ਪਾਣੀ ਵਿੱਚ ਡੁੱਬ ਗਏ ਹਨ।
Rescue Operation ਤੇਜ਼
ਭਾਖੜਾ ਬਿਆਸ ਡੈਮ ਮੈਨੇਜਮੈਂਟ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਪਾਣੀ ਨਾ ਛੱਡਣ ਦੇ ਫੈਸਲੇ ਤੋਂ ਬਾਅਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ (Rescue Operation) ਨੇ ਤੇਜ਼ੀ ਫੜ ਲਈ ਹੈ। ਰਾਤ ਨੂੰ ਵੀ ਕਈ ਥਾਵਾਂ 'ਤੇ ਬਚਾਅ ਕਾਰਜ ਜਾਰੀ ਰਿਹਾ। ਹੜ੍ਹ ਦੀ ਵਜ੍ਹਾ ਨਾਲ ਪੰਜਾਬ ਦੇ 14 ਜ਼ਿਲ੍ਹਿਆਂ ਦੇ ਕਰੀਬ 1058 ਪਿੰਡ ਪ੍ਰਭਾਵਿਤ ਦੱਸੇ ਜਾ ਰਹੇ ਹਨ। ਰੋਪੜ ਜ਼ਿਲ੍ਹੇ ਦੀ ਹਾਲਤ ਵੀ ਬੇਹੱਦ ਮਾੜੀ ਦੱਸੀ ਜਾ ਰਹੀ ਹੈ।
ਲਾਪਤਾ PRTC ਦੀ ਬੱਸ ਵੀ ਮਿਲੀ
ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੀ ਪੀਆਰਟੀਸੀ ਬੱਸ ਦੀਆਂ ਲਾਸ਼ਾਂ ਬਿਆਸ ਦਰਿਆ ਵਿੱਚ ਮਿਲੀਆਂ ਹਨ। ਇਸ ਦੇ ਨਾਲ ਹੀ ਬੱਸ ਡਰਾਈਵਰ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਬੱਸ ਕੰਡਕਟਰ ਅਜੇ ਲਾਪਤਾ ਦੱਸਿਆ ਜਾ ਰਿਹਾ ਹੈ।
ਮੌਸਮ ਪੈਦਾ ਕਰ ਸਕਦਾ ਹੈ ਸਮੱਸਿਆਵਾਂ
ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਜੇ ਅੱਜ ਫਿਰ ਮੀਂਹ ਪੈਂਦਾ ਹੈ ਤਾਂ ਬਚਾਅ ਕਾਰਜ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।
ਜਵਾਨਾਂ ਦੀ ਹਿੰਮਤ ਨੂੰ ਸਲਾਮ
ਬਚਾਅ ਕਾਰਜਾਂ ਵਿੱਚ ਲੱਗੇ ਐਨਡੀਆਰਐੱਫ, ਐਸਡੀਆਰਐਫ, ਆਰਮੀ ਤੇ ਬੀਐਸਐਫ ਦੇ ਜਵਾਨਾਂ ਦੇ ਕੰਮ ਨੂੰ ਲੋਕ ਸਲਾਮ ਕਰ ਰਹੇ ਹਨ। ਐਨਡੀਆਰਐਫ ਦੀਆਂ ਟੀਮਾਂ ਨੇ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰੱਖੇ, ਇਸ ਦੌਰਾਨ ਪਟਿਆਲਾ ਵਿੱਚ ਜਵਾਨਾਂ ਨੇ 2 ਲੋਕਾਂ ਦੀ ਜਾਨ ਬਚਾਈ, ਦੋਵੇਂ ਡੂੰਘੇ ਪਾਣੀ ਵਿੱਚ ਫੱਸੇ ਹੋਏ ਸਨ। ਇਹ ਵਿਅਕਤੀ ਨੇ ਇੱਕ ਦਰੱਖ਼ਤ ਦਾ ਸਹਾਰਾ ਲਿਆ ਹੋਇਆ ਸੀ, ਜਿਸ ਨੂੰ ਫੜ ਕੇ ਉਹ ਤੇਜ਼ ਵਗਦੇ ਪਾਣੀ ਵਿੱਚ ਖੜ੍ਹੇ ਰਹੇ। ਜਿਨ੍ਹਾਂ ਐਨਡੀਆਰਐਫ ਦੀ ਟੀਮ ਨੇ ਸੁਰੱਖਿਆਤ ਬਾਹਰ ਕੱਢਿਆ।