ਪੰਜਾਬ ਦੇ ਵਿਧਾਇਕਾਂ ਦੀ ਲੱਗੇਗੀ ਕਲਾਸ, ਰਾਘਵ ਚੱਢਾ, ਸੰਜੇ ਸਿੰਘ ਤੇ ਸੰਦੀਪ ਪਾਠਕ ਦੇਣਗੇ ਲੈਕਚਰ
ਵਿਧਾਇਕਾਂ ਨੂੰ ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਤੇ ਸੰਦੀਪ ਪਾਠਕ ਵੀ ਲੈਕਚਰ ਦੇਣਗੇ।
ਚੰਡੀਗੜ੍ਹ: ਪੰਜਾਬ ਦੇ ਵਿਧਾਇਕਾਂ ਦੀਆਂ ਕਲਾਸਾਂ 31 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਕਲਾਸਾਂ ਵਿਧਾਨ ਸਭਾ ਵਿੱਚ ਲਾਈਆਂ ਜਾਣਗੀਆਂ। ਵਿਧਾਇਕਾਂ ਨੂੰ ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਤੇ ਸੰਦੀਪ ਪਾਠਕ ਵੀ ਲੈਕਚਰ ਦੇਣਗੇ। ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਵਿਧਾਇਕਾਂ ਨੂੰ ਲੈਕਚਰ ਦੇਣਗੇ।
ਪੰਜਾਬ ਆਮ ਆਦਮੀ ਪਾਰਟੀ (AAP) ਦੇ ਵਿਧਾਇਕਾਂ ਦੀਆਂ ਕਲਾਸਾਂ ਲਗਾਈਆਂ ਜਾਣਗੀਆਂ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਦੀ ਇਸ ਵਾਰ ਬਹੁਗਿਣਤੀ ਹੋਣ ਕਾਰਨ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਬਾਰੇ ਜਾਣਕਾਰੀ ਦੇਣ ਸੰਬੰਧੀ ਲਗਾਈ ਜਾਵੇਗੀ।
ਇਸਦੇ ਤਹਿਤ ਵਿਧਾਇਕਾਂ ਨੂੰ ਉਨ੍ਹਾਂ ਦੀਆਂ ਤਾਕਤਾਂ ਬਾਰੇ ਦੱਸਣ ਲਈ 31 ਮਈ ਤੋਂ 2 ਜੂਨ ਤੱਕ ਵਿਧਾਨ ਸਭਾ ਵਿਖੇ ਹੀ ਵਿਧਾਇਕਾਂ ਦੀ 8 ਘੰਟੇ ਦੀ ਕਲਾਸ ਲੱਗੇਗੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੱਤਾਧਾਰੀ ਪਾਰਟੀ ‘ਆਪ’ ਦੇ ਹੀ 92 ਵਿੱਚੋਂ 82 ਵਿਧਾਇਕ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ ।
ਪਹਿਲੇ ਦੋ ਦਿਨ ਵਿਧਾਨ ਸਭਾ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਵੱਲੋਂ ਕਲਾਸ ਲਗਾਈ ਜਾਵੇਗੀ ਅਤੇ ਆਖਿਰੀ ਦਿਨ ਪਹਿਲਾਂ ਜਿੱਤ ਚੁੱਕੇ ਵਿਧਾਇਕ ਨਵੇਂ ‘ਆਪ’ (AAP) ਵਿਧਾਇਕਾਂ ਨੂੰ ਸਿਖਲਾਈ ਦੇਣਗੇ। ਜਿਕਰਯੋਗ ਹੈ ਕਿ ਅਗਲੇ ਮਹੀਨੇ ਪੰਜਾਬ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਵੀ ਹੋਣਾ ਹੈ। ਜਿਸ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।