Punjab Municipal Election 2021 LIVE: ਨਾਭਾ, ਸੁਲਤਾਨਪੁਰ ਲੋਧੀ 'ਚ ਜ਼ਬਰਦਸਤ ਹੰਗਾਮਾ, ਕਾਦੀਆਂ 'ਚ ਵੋਟਿੰਗ ਰੁੱਕੀ

Punjab Municipal Election Update: ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਿਉਂਸਪਲ ਚੋਣਾਂ ਲਈ ਕੁੱਲ 2302 ਵਾਰਡਾਂ ਲਈ 9222 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਵਿੱਚ ਕੁੱਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਐਤਵਾਰ ਨੂੰ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ।

ਏਬੀਪੀ ਸਾਂਝਾ Last Updated: 14 Feb 2021 08:00 AM
Punjab Municipal Election 2021 Update:

ਹੁਸ਼ਿਆਰਪੁਰ: ਗੜ੍ਹਦੀਵਾਲਾ 'ਚ ਕੁਝ ਲੋਕਾਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਗੱਡੀ ਭੰਨ੍ਹ ਦਿੱਤੀ ਤੇ ਇਸ ਦੌਰਾਨ ਉਹ ਵਾਲ ਵਾਲ ਬਚ ਗਏ। ਇਸ ਸਮੇਂ ਉਹ ਭੁੰਗਾ ਦੇ ਸਰਕਾਰੀ ਹਸਪਤਾਲ ਚ ਜ਼ੇਰੇ ਇਲਾਜ ਹਨ।  

Punjab Municipal Election 2021 Update:

ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਵੀ ਹੰਗਾਮੇ ਦੀਆਂ ਖ਼ਬਰਾਂ ਹਨ। ਇੱਥੇ ਵੀ ਵੋਟਿੰਗ ਦੌਰਾਨ ਪੋਲਿੰਗ ਬੂਥ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ ਹੈ।

Punjab Municipal Election 2021:

ਅਕਾਲੀ ਦਲ ਵਲੋਂ ਕਾਂਗਰਸੀ ਉਮੀਦਵਾਰਾਂ ਤੇ ਜਾਅਲੀ ਵੋਟਾਂ ਪਵਾਉਣ ਦੇ ਇਲਜ਼ਾਮਾਂ ਮਗਰੋਂ ਕਾਦੀਆਂ ਦੇ ਵਾਰਡ ਨੰ. 7, 9, 10 ਵਿੱਚ ਵੋਟਿੰਗ ਰੋਕ ਦਿੱਤੀ ਗਈ।ਉਧਰ ਨਾਭਾ ਵਿੱਚ ਵੀ ਵੋਟਿੰਗ ਦੌਰਾਨ ਹੰਗਾਮਾ ਹੋਇਆ ਹੈ। ਕਾਂਗਰਸੀ ਵਰਕਰਾਂ ਤੇ ਧੱਕੇਸ਼ਾਹੀਂ ਦੇ ਇਲਜ਼ਾਮ ਲੱਗ ਰਹੇ ਹਨ।

Punjab Municipal Election 2021 Update:


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਸੁਨਾਮ ਤੋਂ ਇੰਚਾਰਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਜੱਦੀ ਨਗਰ ਲੌਂਗੋਵਾਲ 'ਚ ਵੋਟ ਪਾਈ।ਉਨ੍ਹਾਂ ਵੋਟ ਪਾਉਣ ਮਗਰੋਂ ਮੀਡੀਆ ਨੂੰ ਕਿਹਾ ਕਿ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ।ਉਨ੍ਹਾਂ ਕਾਂਗਰਸ ਪਾਰਟੀ ਤੇ ਧੱਕੇਸ਼ਾਹੀ ਅਤੇ ਘਪਲੇਬਾਜ਼ੀ ਦੇ ਵੀ ਇਲਜ਼ਾਮ ਲਾਏ।

Punjab Municipal Election 2021:


ਕਾਂਗਰਸ ਪਾਰਟੀ ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਗੁਰੂ ਹਰਸਹਾਏ ਵਿਖੇ ਆਮ ਆਦਮੀ ਪਾਰਟੀ ਵਲੋਂ ਐਸ. ਡੀ. ਐਮ. ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ।ਇਸ ਮੌਕੇ ਉਨ੍ਹਾਂ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਗੁਰੂ ਹਰਸਹਾਏ ਵਿਖੇ ਫਿਰ ਤੋਂ ਨਗਰ ਕੌਂਸਲ ਚੋਣਾਂ ਕਰਾਵਾਈਆਂ ਜਾਣ।

Punjab Municipal Election 2021 Update:

Punjab Municipal Election 2021 Update:


ਮੋਗਾ ਵਿੱਚ ਦੁਪਹਿਰ 2 ਵਜੇ ਤੱਕ 50% ਵੋਟਿੰਗ ਹੋ ਚੁੱਕੀ ਹੈ।ਇਸ ਦੇ ਨਾਲ ਹੀ ਨਿਹਾਲ ਸਿੰਘ ਵਾਲਾ 'ਚ 73.37%, ਕੋਟ ਈਸੇ ਖਾਨ 'ਚ 66.63%  ਅਤੇ ਬਦਨੀ ਕਲਾਂ ਵਿੱਚ 75.18% ਵੋਟਿੰਗ ਹੋ ਚੁੱਕੀ ਹੈ।

Punjab Municipal Election 2021 Update:

Punjab Municipal Election 2021 Update:

Punjab Municipal Election 2021 Update:

Punjab Municipal Election 2021 Update:


ਬਟਾਲਾ ਨਗਰ ਨਿਗਮ ਦੀ ਵਾਰਡ ਨੰ 40 ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਝੜਪ ਹੋ ਗਈ।ਇਸ ਝੜਪ 'ਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਬਟਾਲਾ ਟਰੱਸਟ ਦੇ ਸਾਬਕਾ ਚੇਅਰਮੈਨ ਸੁਰੇਸ਼ ਭਾਟੀਆ ਜ਼ਖਮੀ ਹੋ ਗਏ।ਸੁਰੇਸ਼ ਭਾਟੀਆ ਦੇ ਸਿਰ ਤੇ ਸਿਰ ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਏ ਹਨ।

Punjab Municipal Election 2021 Update:

Punjab Municipal Election 2021: ਗੁਰਦਾਸਪੁਰ 'ਚ ਵੋਟਿੰਗ ਦੌਰਾਨ ਚਾਰ ਸ਼ੱਕੀ ਗੱਡੀਆਂ ਦਸਤੀ ਹਥਿਆਰਾਂ ਸਮੇਤ ਕਾਬੂ


 


ਦੀਨਾਨਗਰ ਰੋਡ ਤੋਂ ਪੁਲੀਸ ਵੱਲੋਂ ਚਾਰ ਗੱਡੀਆਂ ਨੂੰ ਦਸਤੀ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਮੌਕੇ ਤੇ ਮੌਜੂਦ ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਮਨਸੂਬੇ ਨਾਲ ਪੁਲਿਸ ਵੱਲੋਂ ਸ਼ਹਿਰ ਅੰਦਰ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।

Punjab Municipal Election 2021 Update:

ਬਟਾਲਾ ਦੇ ਐਸਐਲ ਕਾਲਜ ਵਿੱਚ ਵੀ ਝੜਪ ਹੋਣ ਦੀਆਂ ਖ਼ਬਰਾਂ ਹਨ।ਬੀਜੇਪੀ ਦੇ  ਸੁਰੇਸ਼ ਭਾਟੀਆ ਧੜੇ ਅਤੇ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਧੜੇ ਵਿਚਾਲੇ ਇਹ ਝੜਪ ਹੋਈ ਹੈ।

Punjab Municipal Election 2021 Update:

ਰੋਪੜ ਦੀ ਨਗਰ ਕੌਂਸਲ ਨੰਗਲ ਦੇ ਵਾਰਡ ਨੰ 10 ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ।ਇਸ ਦੌਰਾਨ ਪੁਲਿਸ ਨੂੰ ਹਲਕਾ ਬਲ ਪ੍ਰਯੋਗ ਵੀ ਕਰਨਾ ਪਿਆ ਹੈ।ਇਸ ਦੇ ਨਾਲ ਹੀ ਸੰਗਰੂਰ ਦੀ ਨਗਰ ਕੌਂਸਲ ਭਵਾਨੀਗੜ੍ਹ ਦੇ ਵਾਰਡ ਨੰ 1,7,8 ਵਿੱਚ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

Punjab Municipal Election 2021 Update:


ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਤਰਨਤਾਰਨ ਦੇ ਪੱਟੀ ਦੀ ਵਾਰਡ ਨੰ 7 ਵਿੱਚ ਹਿੰਸਕ ਝੜਪ ਦੀ ਖ਼ਬਰ ਸਾਹਮਣੇ ਆਈ ਹੈ।ਝੜਪ ਦੌਰਾਨ ਫਾਇਰਿੰਗ ਵੀ ਹੋਈ ਜਿਸ ਕਾਰਨ ਇੱਕ ਵਿਅਕਤੀ ਮਨਬੀਰ ਸਿੰਘ ਭਿੱਖੀਵਿੰਡ ਜ਼ਖਮੀ ਹੋ ਗਿਆ।ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੋਟ ਪਾਉਣ ਜਾਂਦੇ ਹੋਇਆ ਹਾਦਸਾ, ਪਤਨੀ ਦੀ ਮੌਤ


ਮੋਗਾ: ਮੋਟਰਸਾਈਕਲ ਤੇ ਸਵਾਰ ਹੋ ਕੇ ਵੋਟ ਪਾਉਣ ਜਾ ਰਹੇ ਪਤੀ-ਪਤਨੀ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ।ਇਸ ਹਾਦਸੇ 'ਚ ਪਤਨੀ ਦੀ ਮੌਕੇ ਤੇ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਰੇਤਾ ਨਾਲ ਭਰੇ ਟਰਾਲੇ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

Punjab Municipal Election 2021 Update:

ਫ਼ਾਜ਼ਿਲਕਾ ਜ਼ਿਲ੍ਹੇ 'ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਾਂਤੀਮਈ ਵੋਟਿੰਗ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤੱਕ ਫ਼ਾਜ਼ਿਲਕਾ 'ਚ 25%  ਵੋਟਿੰਗ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਅਬੋਹਰ 'ਚ 13%, ਜਲਾਲਾਬਾਦ 19.5 % ਅਤੇ ਅਰਨੀਵਾਲਾ ਵਿੱਚ 27 % ਵੋਟਿੰਗ ਹੋ ਚੁੱਕੀ ਹੈ।

Punjab Municipal Election 2021 Update:


ਜਗਰਾਉਂ ਸ਼ਹਿਰ ਦੇ ਵਾਰਡ ਨੰ. 19 'ਚ EVM ਮਸ਼ੀਨਾਂ ਸਵਾ ਘੰਟੇ ਦੇ ਕਰੀਬ ਬੰਦ ਰਹੀਆਂ।ਜਿਸ ਕਾਰਨ ਵੋਟਿੰਗ ਵਿੱਚ ਥੋੜੀ ਦੇਰੀ ਵੀ ਦੇਖਣ ਨੂੰ ਮਿਲੀ।ਬੂਥ ਨੰਬਰ 46 ਅਤੇ 48 'ਤੇ ਮਸ਼ੀਨਾਂ ਬੰਦ ਹੋਣ ਕਾਰਨ ਪੋਲਿੰਗ ਨਹੀਂ ਹੋ ਸਕੀ।ਇਸ ਮਗਰੋਂ ਇਹ ਮਸ਼ੀਨਾਂ ਠੀਕ ਕਰਵਾ ਦਿੱਤੀਆਂ ਗਈਆਂ।


 


 

ਪੌਲਿੰਗ ਬੂਥਾਂ ਦੇ ਬਾਹਰ ਸਿਹਤ ਵਿਭਾਗ ਦੀਆਂ ਟੀਮਾਂ ਵੀ ਤਾਇਨਾਤ

ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਵੋਟਰਾਂ ਤੇ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਉਧਰ ਪ੍ਰਸ਼ਾਸ਼ਨ ਵੱਲੋਂ ਵੀ ਪੁਖਤਾ ਇੰਤਜਾਮ ਕੀਤੇ ਗਏ ਹਨ।ਪਰ ਇਸ ਵਾਰ ਸਭ ਤੋਂ ਅਲੱਗ ਜੋ ਚੀਜ਼ ਨਜ਼ਰ ਆ ਰਹੀ ਹੈ, ਉਹ ਕੋਵਿਡ ਨਿਯਮਾਂ ਦੇ ਤਹਿਤ ਪੋਲਿੰਗ ਬੂਥਾਂ ਦੇ ਬਾਹਰ ਕੀਤੀ ਗਈ ਸਿਹਤ ਵਿਭਾਗ ਦੀਆਂ ਟੀਮਾਂ ਦੇ ਤਾਇਨਾਤੀ ਹੈ।


ਜਿਸ ਤਹਿਤ ਸਿਹਤ ਵਿਭਾਗ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਹਰ ਬੂਥ ਤੇ ਵੋਟਰ ਦਾ ਬਕਾਇਦਾ ਬੁਖਾਰੀ ਚੈੱਕ ਕੀਤਾ ਜਾ ਰਿਹਾ ਹੈ।ਬਿਨ੍ਹਾਂ ਮਾਸਕ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਸੋਸ਼ਲ ਡਿਸਟੈਸਿੰਗ ਦੇ ਨਿਯਮ ਦੀ ਵੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ।

Punjab Municipal Election 2021 Update:

ਖੰਨਾ ਵਿੱਚ ਕਾਂਗਰਸੀ ਉਮੀਦਵਾਰ ਦੀ ਗੱਡੀ ਤੇ ਹਮਲਾ:

ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਖੰਨਾ ਤੋਂ ਕਾਂਗਰਸੀ ਉਮੀਦਵਾਰ ਦੀ ਗੱਡੀ ਤੇ ਹਮਲਾ ਹੋਇਆ।ਇਸ ਦੌਰਾਨ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ, "ਸ਼ਹਿਰ ਵਿੱਚ ਵੋਟਿੰਗ ਪ੍ਰਕਿਰਆ ਅਮਨ ਅਮਾਨ ਨਾਲ ਚੱਲ ਰਹੀ ਹੈ।ਵਾਰਡ ਨੰ. 26 ਵਿੱਚ ਕਾਂਗਰਸੀ ਉਮੀਦਵਾਰ ਦੀ ਗੱਡੀ ਤੇ ਹਮਲਾ ਹੋਇਆ ਜਿਸ ਤੋਂ ਬਾਅਦ ਭੀੜ ਨੂੰ ਹੱਟਾ ਦਿੱਤਾ ਗਿਆ ਅਤੇ ਵੋਟਿੰਗ ਮੁੜ ਤੋਂ ਸ਼ੁਰੂ ਕਰਵਾਉਣ ਲਈ ਪੁਲਿਸ ਨੂੰ ਕਾਰਵਾਈ ਕਰਨੀ ਪਈ।"

Jalandhar Polling update

Punjab Municipal Elections 2021:

ਵੋਟਿੰਗ ਦੌਰਾਨ ਝਗੜਾ:

ਗੁਰਦਾਸਪੁਰ ਦੇ ਬਟਾਲਾ  ਵਿੱਚ ਵਾਰਡ ਨੂੰ. 34, ਬੂਥ 76,77 ਤੇ ਲੜਾਈ ਝਗੜੇ ਦੀ ਖ਼ਬਰ ਸਾਹਮਣੇ ਆਈ ਹੈ।ਇੱਥੇ ਵੋਟਾਂ ਪਾਉਣ ਨੂੰ ਲੈ ਕੇ ਝਗੜਾ ਹੋਇਆ ਹੈ।ਕਾਂਗਰਸੀ ਉਮੀਦਵਾਰ ਅਤੇ ਇੱਕ ਅਜ਼ਾਦ ਉਮੀਦਵਾਰ ਕੁਝ ਜਾਅਲੀ ਵੋਟਾਂ ਨੂੰ ਲੈ ਕੇ ਹੱਥੋਂ ਪਾਈ ਹੋਈ ਹਨ।ਇਸ ਧੱਕਾ ਮੁੱਕ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਵੀ ਉਤਰ ਗਈ।

Punjab Municipal Elections 2021 Update:

ਗੁਰਦਾਸਪੁਰ ਵਿੱਚ ਹੁਣ ਤੱਕ 15 ਫੀਸਦ ਵੋਟਿੰਗ ਹੋ ਚੁੱਕੀ ਹੈ।

Punjab Elections Update: ਜਾਣੋ ਕੀ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹਾਲ

ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਵੇਰੇ 8 ਵਜੇ ਤਿੰਨ ਨਗਰ ਕੌਂਸਲਾਂ ਸਰਹਿੰਦ ਫਤਿਹਗੜ, ਮੰਡੀ ਗੋਬਿੰਦਗੜ ਅਤੇ ਬੱਸੀ ਪਠਾਣਾ ਦੇ ਨਾਲ-ਨਾਲ ਇੱਕ ਕਸਬਾ ਪੰਚਾਇਤ ਖਮਾਣੋਂ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਠੰਢ ਕਰਕੇ ਪੋਲਿੰਗ ਬੂਥਾਂ 'ਤੇ ਲੋਕਾਂ ਦੀ ਭੀੜ ਨਿਸ਼ਚਤ ਤੌਰ 'ਤੇ ਘੱਟ ਸੀ ਅਤੇ ਸ਼ੁਰੂਆਤ ਵਿਚ ਵੋਟਿੰਗ ਸਪੀਡ ਥੋੜੀ ਹੌਲੀ ਹੈ, ਪਰ ਸ਼ਹਿਰ ਵਿਚ ਸਰਕਾਰ ਬਣਾਉਣ ਦਾ ਉਤਸ਼ਾਹ ਲੋਕਾਂ ਵਿਚ ਸਾਫ਼ ਨਜ਼ਰ ਆ ਰਿਹਾ ਹੈ। ਵੋਟ ਪਾਉਣ ਆਏ ਲੋਕਾਂ ਨੇ ਕਿਹਾ ਕਿ ਜਿਹੜਾ ਉਮੀਦਵਾਰ ਸ਼ਹਿਰ ਦੇ ਬਿਹਤਰੀ ਲਈ ਕੰਮ ਕਰਦਾ ਹੈ, ਆਪਣਾ ਨਿੱਜੀ ਹਿੱਤ ਛੱਡ ਕੇ ਉਸ ਨੂੰ ਵੋਟ ਦਿੱਤੀ ਜਾਏਗੀ। ਇਸ ਦੇ ਨਾਲ ਸੁਰੱਖਿਆ ਅਤੇ ਕੋਵਿਡ ਸਬੰਧੀ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।

ਖੰਨਾ ਦੇ ਕੁਝ ਵਾਰਡਾਂ 'ਚ ਮਸ਼ੀਨਾਂ ਦੀ ਖ਼ਰਾਬੀ ਦੀ ਖ਼ਬਰ

ਖੰਨਾ ਵਿਖੇ ਵਾਰਡ ਨੰਬਰ 11, 14,15,20,ਅਤੇ 22 ਵਿੱਚ ਈਵੀਐਮ ਮਸ਼ੀਨਾਂ ਵਿਚ ਤਕਨੀਕੀ ਖਰਾਬ ਹੋਣ ਕਾਰਨ ਵੋਟਿੰਗ ਲੇਟ ਹੋਈ ਹੈ ਹੋਣ ਵੋਟਿੰਗ ਹੋਈ ਸ਼ੁਰੂ

ਅੰਮ੍ਰਿਤਸਰ ਜਿਲ੍ਹੇ 'ਚ ਵੀ ਸ਼ੁਰੂ ਹੋਈ ਵੋਟਿੰਗ

ਅੰਮ੍ਰਿਤਸਰ ਜਿਲ੍ਹੇ 'ਚ ਪੰਜ ਨਗਰ ਕੌਂਸਲਾਂ ਰਈਆ, ਜੰਡਿਆਲਾ, ਮਜੀਠਾ, ਅਜਨਾਲਾ ਤੇ ਰਮਦਾਸ 'ਚ ਵੋਟਿੰਗ ਸ਼ੁਰੂ।

Municipal election Update: ਬਠਿੰਡਾ ਵਿਖੇ ਨਗਰ ਨਿਗਮ ਚੋਣਾਂ ਦਾ ਹਾਲ

ਬਠਿੰਡਾ ਵਿਖੇ ਨਗਰ ਨਿਗਮ ਚੋਣਾਂ ਨੂੰ ਲੈ ਕੇ 50 ਵਾਰਡਾਂ ਦੀ ਵੋਟਿੰਗ ਸ਼ੁਰੂ ਹੋ ਗਈ। ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਵਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਮਨਾਲ ਹੀ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਵੋਟਰਾਂ ਵੱਲੋਂ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

ਬਰਨਾਲਾ ਵਿੱਚ ਵੀ ਸ਼ੁਰੂ ਹੋਈ ਵੋਟਿੰਗ

Punjab MC Elction 2021: ਬਰਨਾਲਾ ਵਿੱਚ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਸਵੇਰੇ 8:00 ਵਜੇ ਸ਼ੁਰੂ ਹੋ ਗਈ। ਬਰਨਾਲਾ 'ਚ 4 ਥਾਂਵਾਂ ਬਰਨਾਲਾ, ਤਪਾ, ਭਦੌੜ ਅਤੇ ਧਨੌਲਾ 'ਤੇ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਲੋਕਾਂ ਦੀਆਂ ਵੀ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ।

ਕਾਂਗਰਸੀ ਉਮੀਦਵਾਰਾਂ 'ਤੇ ਹਮਲਾ

Punjab Municipal Election Update: ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਦੇ 4 ਨੰਬਰ ਵਾਰਡ ਦੇ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਉਪਰ ਜਾਨ ਲੇਵਾ ਹਮਲਾ ਕਰ ਗੰਭੀਰ ਜ਼ਖ਼ਮੀ ਕੀਤਾ ਗਿਆ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਵਾਰਡ ਨੰਬਰ 18 ਵਿਚ ਸਾਹਮਣੇ ਆਇਆ ਹੈ। ਇਸ ਵਾਰਡ ਦੇ ਕਾਂਗਰਸੀ ਉਮੀਦਵਾਰ ਵੀ ਹਮਲਾ ਕੀਤਾ ਗਿਆ ਹੈ। ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋ ਵਰਕਰਾਂ ਨੂੰ ਅਗਵਾ ਵੀ ਕੀਤਾ ਗਿਆ ਹੈ।

ਪੰਜਾਬ ਮਿਊਂਸਿਪਲ ਚੋਣਾਂ 2021

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਐਤਵਾਰ ਨੂੰ ਤਿੰਨ ਸਿਟੀ ਕੌਂਸਲਾਂ ਅਤੇ ਇੱਕ ਸਿਟੀ ਪੰਚਾਇਤ ਵਿੱਚ ਚੋਣਾਂ ਹੋਣੀਆਂ ਹਨ। ਚਾਰ ਥਾਂਵਾਂ ’ਤੇ ਕੁੱਲ 136 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 48 ਸੰਵੇਦਨਸ਼ੀਲ ਅਤੇ 12 ਅਤੀ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ।

ਪਿਛੋਕੜ

ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਵਿੱਚ ਮਿਊਂਸਪਲ ਚੋਣਾਂ ਹੋਣਗੀਆਂ। ਪੰਜਾਬ ਸਰਕਾਰ ਨੇ ਸ਼ਾਂਤਮਈ ਚੋਣਾਂ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਹਨ। ਐਤਵਾਰ ਨੂੰ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ। ਇਸ ਦਾ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਨੂੰ ਨਿਰਵਿਘਨ ਮੁਕੰਮਲ ਕਰਨ ਲਈ 20 ਹਜ਼ਾਰ 510 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲਗਪਗ 19 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।


 


ਇਸ ਵਾਰ ਕਿਸਾਨ ਅੰਦੋਲਨ (Farmers Protest) ਕਰਕੇ ਚੋਣਾਂ ਵਿੱਚ ਪਾਰਾ ਕੁਝ ਜ਼ਿਆਦਾ ਹੀ ਚੜ੍ਹਿਆ ਹੋਇਆ ਹੈ। ਇਸੇ ਦੌਰਾਨ ਮਾਹੌਲ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਚੋਣਾ ਲਈ ਸੁਰੱਖਿਆ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਪੰਜਾਬ ਦੀਆਂ ਅੱਠ ਮਿਊਂਸਪਲ ਕਾਰਪੋਰੇਸ਼ਨਾਂ ਅਤੇ 109 ਸਿਟੀ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋਵੇਗੀ। ਪੰਜਾਬ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਲ 30 ਆਈਏਐਸ, ਪੀਸੀਐਸ ਅਧਿਕਾਰੀ ਨਿਗਰਾਨ ਨਿਯੁਕਤ ਕੀਤੇ ਗਏ ਹਨ ਤਾਂ ਜੋ ਪੋਲਿੰਗ ਨੂੰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।


 


ਨਾਲ ਹੀ ਸੂਬੇ 'ਚ ਵੋਟਾਂ ਲਈ ਪੋਲਿੰਗ ਸਟੇਸ਼ਨਾਂ 'ਤੇ 19000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 20 ਹਜ਼ਾਰ 510 ਕਰਮਚਾਰੀ ਪੋਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਲੱਗੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਆਈਜੀ, ਡੀਆਈਜੀ ਰੈਂਕ ਦੇ ਪੁਲਿਸ ਸੁਪਰਵਾਈਸਰ ਵੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਮੱਦੇਨਜ਼ਰ ਖਾਸ ਖਿਆਲ ਰੱਖਣ ਦੀ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ।


 


ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਿਉਂਸਪਲ ਚੋਣਾਂ ਲਈ ਕੁੱਲ 2302 ਵਾਰਡਾਂ ਲਈ 9222 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਵਿੱਚ ਕੁੱਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਕਮਿਸ਼ਨ ਵੱਲੋਂ ਜਾਰੀ ਸੂਚੀ ਮੁਤਾਬਕ ਸੂਬੇ 'ਚ 1708 ਸੰਵੇਦਨਸ਼ੀਲ ਤੇ 861 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਹਨ। ਇਨ੍ਹਾਂ ਚੋਂ 216 ਪੋਲਿੰਗ ਬੂਥ ਮੋਹਾਲੀ ਨਗਰ ਜ਼ਿਲ੍ਹੇ ਵਿੱਚ ਸੰਵੇਦਨਸ਼ੀਲ ਹਨ, ਜਦੋਂਕਿ ਅਤਿ ਸੰਵੇਦਨਸ਼ੀਲ ਬੂਥਾਂ ਵਿੱਚ ਸਭ ਤੋਂ ਵੱਧ ਬੂਥ 111 ਮਾਨਸਾ ਜ਼ਿਲ੍ਹੇ ਵਿੱਚ ਹਨ। ਸ਼ਾਮ 4 ਵਜੇ ਤਕ ਜੋ ਪੋਲਿੰਗ ਬੂਥਾਂ 'ਤੇ ਦਾਖਲ ਹੋਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।


 


ਇਸੇ ਦੇ ਨਾਲ ਹੀ ਵੋਟਾਂ ਪਾਉਣ ਅਤੇ ਗਿਣਤੀ ਦੇ ਦਿਨ ਤੋਂ ਪੰਜਾਬ ਵਿਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਇਸ ਸਮੇਂ ਦੌਰਾਨ ਪੰਜਾਬ 'ਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.