Punjab Municipal Election 2021: ਨਗਰ ਨਿਗਮ ਚੋਣਾਂ ਲਈ 50 ਫੀਸਦ ਤੋਂ ਵੱਧ ਹੋ ਚੁੱਕੀ ਵੋਟਿੰਗ
ਪੰਜਾਬ ਅੰਦਰ ਨਗਰ ਨਿਗਮਾਂ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ।ਅੱਜ ਪੰਜਾਬ ਦੀਆਂ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ।ਦੁਪਿਹਰ 2 ਵਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਬਰਨਾਲਾ ਦੇ ਵਿੱਚ 50 ਫੀਸਦ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ।
ਚੰਡੀਗੜ੍ਹ: ਪੰਜਾਬ ਅੰਦਰ ਨਗਰ ਨਿਗਮਾਂ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ।ਅੱਜ ਪੰਜਾਬ ਦੀਆਂ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ।ਦੁਪਿਹਰ 2 ਵਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਬਰਨਾਲਾ ਦੇ ਵਿੱਚ 50 ਫੀਸਦ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ।
Punjab Municipal Election 2021: ਨਗਰ ਕੌਂਸਲ ਬਰਨਾਲਾ ਵਿੱਚ 2 ਵਜੇ ਤੱਕ ਵੋਟਿੰਗ pic.twitter.com/APyCEfRIai
— ABP Sanjha (@abpsanjha) February 14, 2021
ਜਲੰਧਰ ਵਿੱਚ ਵੀ 52% ਦੇ ਕਰੀਬ ਵੋਟਿੰਗ ਹੋ ਚੁੱਕੀ ਹੈ।
Punjab Municipal Election 2021: 2 ਵਜੇ ਤੱਕ ਜਲੰਧਰ ਵਿੱਚ ਵੋਟਿੰਗ pic.twitter.com/cPBPtwKTpo
— ABP Sanjha (@abpsanjha) February 14, 2021
ਮੋਗਾ ਵਿੱਚ ਦੁਪਹਿਰ 2 ਵਜੇ ਤੱਕ 50% ਵੋਟਿੰਗ ਹੋ ਚੁੱਕੀ ਹੈ।ਇਸ ਦੇ ਨਾਲ ਹੀ ਨਿਹਾਲ ਸਿੰਘ ਵਾਲਾ 'ਚ 73.37%, ਕੋਟ ਈਸੇ ਖਾਨ 'ਚ 66.63% ਅਤੇ ਬਦਨੀ ਕਲਾਂ ਵਿੱਚ 75.18% ਵੋਟਿੰਗ ਹੋ ਚੁੱਕੀ ਹੈ।
ਗੁਰਦਾਸਪੁਰ ਵਿੱਚ ਵੀ 50% ਦੇ ਕਰੀਬ ਵੋਟਿੰਗ ਹੋ ਚੁੱਕੀ ਹੈ।ਦੀਨਾ ਨਗਰ ਵਿੱਚ 54%, ਕਾਦੀਆਂ ਵਿੱਚ 55%, ਫਤਿਹਗੜ੍ਹ ਚੂੜੀਆਂ ਵਿੱਚ 52% ਅਤੇ ਬਟਾਲਾ 1-2 ਵਿੱਚ 47% ਵੋਟਿੰਗ ਹੋ ਚੁੱਕੀ ਹੈ।
ਅੰਮ੍ਰਿਤਸਰ ਵਿੱਚ ਵੀ ਦੁਪਹਿਰ 2 ਵਜੇ ਤੱਕ 55.5% ਵੋਟਿੰਗ ਹੋ ਚੁੱਕੀ ਹੈ।
Punjab Municipal Election 2021 Update: ਅੰਮ੍ਰਿਤਸਰ ਵਿੱਚ 2 ਵਜੇ
— ABP Sanjha (@abpsanjha) February 14, 2021
ਤੱਕ 55.5% ਵੋਟਿੰਗ ਹੋ ਚੁੱਕੀ ਹੈ। pic.twitter.com/7ZKOEVi1dY