Punjab Municipal Election Results: ਬਰਨਾਲਾ ਨਗਰ ਕੌਂਸਲ 'ਚ ਵੀ ਕਾਂਗਰਸ ਦੀ ਜਿੱਤ
ਜ਼ਿਲ੍ਹਾ ਬਰਨਾਲਾ ਦੀਆਂ 4 ਨਗਰ ਕੌਂਸਲਾਂ ਬਰਨਾਲਾ, ਤਪਾ, ਧਨੌਲਾ ਅਤੇ ਭਦੌੜ 'ਚ 14 ਫ਼ਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ।ਇਸ ਦੌਰਾਨ ਕਾਂਗਰਸ ਨੇ ਕੁੱਲ 31 ਸੀਟਾਂ ਵਿੱਚੋਂ 16 ਸੀਟਾਂ ਜਿੱਤੀਆਂ ਹਨ, ਜਦਕਿ ਅਕਾਲੀ ਦਲ ਨੇ 4, ਆਪ ਨੇ 3 ਅਤੇ ਅਜ਼ਾਦ ਉਮੀਦਵਾਰਾਂ ਨੇ 8 ਸੀਟਾਂ ਤੇ ਕਬਜ਼ਾ ਕੀਤਾ ਹੈ।
ਬਰਨਾਲਾ: ਜ਼ਿਲ੍ਹਾ ਬਰਨਾਲਾ ਦੀਆਂ 4 ਨਗਰ ਕੌਂਸਲਾਂ ਬਰਨਾਲਾ, ਤਪਾ, ਧਨੌਲਾ ਅਤੇ ਭਦੌੜ 'ਚ 14 ਫ਼ਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ।ਇਸ ਦੌਰਾਨ ਕਾਂਗਰਸ ਨੇ ਕੁੱਲ 31 ਸੀਟਾਂ ਵਿੱਚੋਂ 16 ਸੀਟਾਂ ਜਿੱਤੀਆਂ ਹਨ, ਜਦਕਿ ਅਕਾਲੀ ਦਲ ਨੇ 4, ਆਪ ਨੇ 3 ਅਤੇ ਅਜ਼ਾਦ ਉਮੀਦਵਾਰਾਂ ਨੇ 8 ਸੀਟਾਂ ਤੇ ਕਬਜ਼ਾ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ 31 ਵਾਰਡ, ਨਗਰ ਕੌਂਸਲ ਤਪਾ ਦੇ 15 ਵਾਰਡ, ਨਗਰ ਕੌਂਸਲ ਭਦੌੜ ਦੇ 13 ਵਾਰਡ ਅਤੇ ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਲਈ ਲਗਾਏ ਗਏ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਵੱਲੋਂ ਜੇਤੂਆਂ ਨੂੰ ਗਿਣਤੀ ਸਥਾਨ ਤੇ ਮੌਕੇ ਤੇ ਹੀ ਜੇਤੂ ਸਰਟੀਫ਼ਿਕੇਟ ਮੁਹੱਈਆ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 1 ਤੋਂ ਸ਼ਿੰਦਰਪਾਲ ਕੌਰ ਨੇ ਕੁੱਲ੍ਹ ਵੋਟਾਂ 3012 ਵਿੱਚੋਂ 1247, ਵਾਰਡ ਨੰਬਰ 2 ਤੋਂ ਬਲਵੀਰ ਸਿੰਘ ਨੇ 2399 ਚੋਂ 938, ਵਾਰਡ ਨੰਬਰ 3 ਤੋਂ ਗਿਆਨ ਕੌਰ ਨੇ 2437 ਚੋਂ 544, ਵਾਰਡ ਨੰਬਰ 4 ਤੋਂ ਧਰਮਿੰਦਰ ਸਿੰਘ ਨੇ 2594 ਚੋਂ 498, ਵਾਰਡ ਨੰਬਰ 5 ਤੋਂ ਸਤਵੀਰ ਕੌਰ ਨੇ 2691 ਚੋਂ 974, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਨੇ 3229 ਚੋਂ 1010, ਵਾਰਡ ਨੰਬਰ 7 ਤੋਂ ਕਰਮਜੀਤ ਕੌਰ 3070 ਚੋਂ 710,ਵਾਰਡ ਨੰਬਰ 8 ਤੋਂ ਨਰਿੰਦਰ ਕੁਮਾਰ ਨੇ 3039 ਚੋਂ 1066, ਵਾਰਡ ਨੰਬਰ 9 ਤੋਂ ਪ੍ਰਕਾਸ਼ ਕੌਰ ਨੈ 3288 ਚੋਂ 1034, ਵਾਰਡ ਨੰਬਰ 10 ਤੋਂ ਧਰਮ ਸਿੰਘ ਨੇ 3022 ਚੋਂ 1180, ਵਾਰਡ ਨੰਬਰ 11 ਤੋਂ ਦੀਪਿਕਾ ਸ਼ਰਮਾ ਨੇ 2932 ਚੋਂ 1551, ਵਾਰਡ ਨੰਬਰ 12 ਤੋਂ ਮਲਕੀਤ ਸਿੰਘ ਨੇ 2643 ਚੋਂ 609, ਵਾਰਡ ਨੰਬਰ 13 ਤੋਂ ਰਣਦੀਪ ਕੌਰ ਬਰਾੜ ਨੇ 3079 ਚੋਂ 1137, ਵਾਰਡ ਨੰਬਰ 14 ਤੋਂ ਭੁਪਿੰਦਰ ਸਿੰਘ ਨੇ 2771 ਚੋਂ 1051 ਵੋਟਾਂ ਹਾਸਿਲ ਕੀਤੀਆਂ।
ਇਸ ਦੇ ਨਾਲ ਹੀ ਵਾਰਡ ਨੰਬਰ 15 ਤੋਂ ਸਰੋਜ ਰਾਣੀ ਨੇ 3364 ਚੋਂ 1297, ਵਾਰਡ ਨੰਬਰ 16 ਤੋਂ ਹੇਮ ਰਾਜ ਨੇ 2473 ਚੋਂ 817, ਵਾਰਡ ਨੰਬਰ 17 ਤੋਂ ਸ਼ਬਾਨਾ ਨੇ 2398 ਚੋਂ 1068, ਵਾਰਡ ਨੰਬਰ 18 ਤੋਂ ਜੀਵਨ ਕੁਮਾਰ ਨੇ 1492 ਚੋਂ 482, ਵਾਰਡ ਨੰਬਰ 19 ਤੋਂ ਰਾਣੀ ਕੌਰ ਨੇ 1305 ਚੋਂ 424, ਵਾਰਡ ਨੰਬਰ 20 ਤੋਂ ਜਗਰਾਜ ਸਿੰਘ ਨੇ 3422 ਚੋਂ 679, ਵਾਰਡ ਨੰਬਰ 21 ਤੋਂ ਰੀਨੂੰ ਰਾਣੀ ਨੇ 3658 ਚੋਂ 1495, ਵਾਰਡ ਨੰਬਰ 22 ਤੋਂ ਜਗਜੀਤ ਸਿੰਘ ਨੇ 3295 ਚੋਂ 865, ਵਾਰਡ ਨੰਬਰ 23 ਤੋਂ ਗੁਰਪ੍ਰੀਤ ਸਿੰਘ ਨੇ 3915 ਚੋਂ 638, ਵਾਰਡ ਨੰਬਰ 24 ਤੋਂ ਗੁਰਜੀਤ ਸਿੰਘ ਔਲਖ ਨੇ 3080 ਚੋਂ 1086, ਵਾਰਡ ਨੰਬਰ 25 ਤੋਂ ਸੁੱਖਮਿੰਦਰ ਕੌਰ ਨੇ 2484 ਚੋਂ 511, ਵਾਰਡ ਨੰਬਰ 26 ਤੋਂ ਰੁਪਿੰਦਰ ਸਿੰਘ ਨੇ 2710 ਚੋਂ 1100, ਵਾਰਡ ਨੰਬਰ 27 ਤੋਂ ਮੀਨੂੰ ਬਾਂਸਲ ਨੇ 1882 ਚੋਂ 540, ਵਾਰਡ ਨੰਬਰ 28 ਤੋਂ ਅਜੇ ਕੁਮਾਰ ਨੇ 2958 ਚੋਂ 795, ਵਾਰਡ ਨੰਬਰ 29 ਤੋਂ ਹਰਬਖ਼ਸੀਸ਼ ਸਿੰਘ ਨੇ 3069 ਚੋਂ 979, ਵਾਰਡ ਨੰਬਰ 30 ਤੋਂ ਜਸਵੀਰ ਕੌਰ ਨੇ 2450 ਚੋਂ 1025 ਅਤੇ ਵਾਰਡ ਨੰਬਰ 31 ਤੋਂ ਦੀਪਮਾਲਾ ਨੇ 2191 ਚੋਂ 808 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਹੀ ਨਗਰ ਕੌਂਸਲ ਤਪਾ ਦੇ ਵਾਰਡ ਨੰਬਰ 1 ਤੋਂ ਸੁਖਵਿੰਦਰ ਕੌਰ, ਵਾਰਡ ਨੰਬਰ 2 ਤੋਂ ਵਿਨੋਦ ਕੁਮਾਰ, ਵਾਰਡ ਨੰਬਰ 3 ਤੋਂ ਪ੍ਰਵੀਨ ਕੁਮਾਰੀ, ਵਾਰਡ ਨੰਬਰ 4 ਤੋਂ ਧਰਮਪਾਲ ਸ਼ਰਮਾ, ਵਾਰਡ ਨੰਬਰ 5 ਤੋਂ ਸੋਨਿਕਾ ਬਾਂਸਲ, ਵਾਰਡ ਨੰਬਰ 6 ਤੋਂ ਅਨਿੱਲ ਕੁਮਾਰ, ਵਾਰਡ ਨੰਬਰ 7 ਤੋਂ ਸੁਨੀਤਾ ਬਾਂਸਲ, ਵਾਰਡ ਨੰਬਰ 8 ਤੋਂ ਤਰਲੋਚਨ ਬਾਂਸਲ, ਵਾਰਡ ਨੰਬਰ 9 ਤੋਂ ਰਿਸ਼ੂ ਰਾਣੀ, ਵਾਰਡ ਨੰਬਰ 10 ਅਮਰਜੀਤ, ਵਾਰਡ ਨੰਬਰ 11 ਤੋਂ ਲਾਭ ਸਿੰਘ, ਵਾਰਡ ਨੰਬਰ 12 ਤੋਂ ਹਰਦੀਪ ਸਿੰਘ, ਵਾਰਡ ਨੰਬਰ 13 ਤੋਂ ਦੀਪਿਕਾ ਮਿੱਤਲ, ਵਾਰਡ ਨੰਬਰ 14 ਤੋਂ ਰਣਜੀਤ ਸਿੰਘ ਅਤੇ ਵਾਰਡ ਨੰਬਰ 15 ਤੋਂ ਅਮਨਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ।
ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 1 ਤੋਂ ਜਸਪਾਲ ਕੌਰ, ਵਾਰਡ ਨੰਬਰ 2 ਤੋਂ ਗੌਰਵ ਕੁਮਾਰ ਬਾਂਸਲ, ਵਾਰਡ ਨੰਬਰ 3 ਤੋਂ ਰਣਜੀਤ ਕੌਰ, ਵਾਰਡ ਨੰਬਰ 4 ਤੋਂ ਰਜਨੀਸ਼ ਕੁਮਾਰ, ਵਾਰਡ ਨੰਬਰ 5 ਤੋਂ ਕਾਂਤਾ ਰਾਣੀ, ਵਾਰਡ ਨੰਬਰ 6 ਤੋਂ ਅਜੇ ਕੁਮਾਰ, ਵਾਰਡ ਨੰਬਰ 7 ਤੋਂ ਕੇਵਲ ਸਿੰਘ, ਵਾਰਡ ਨੰਬਰ 8 ਤੋਂ ਸੁਖਵਿੰਦਰ ਸਿੰਘ,ਵਾਰਡ ਨੰਬਰ 9 ਤੋਂ ਰਾਜਿੰਦਰਪਾਲ ਸਿੰਘ, ਵਾਰਡ ਨੰਬਰ 10 ਤੋਂ ਹਰਪ੍ਰੀਤ ਕੌਰ ,ਵਾਰਡ ਨੰਬਰ 11 ਤੋਂ ਬਲਭੱਦਰ ਸਿੰਘ, ਵਾਰਡ ਨੰਬਰ 12 ਤੋਂ ਅਮਰਜੀਤ ਕੌਰ ਅਤੇ ਵਾਰਡ ਨੰਬਰ 13 ਦੀਪਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ।
ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 1 ਤੋਂ ਗੁਰਮੇਲ ਕੌਰ, ਵਾਰਡ ਨੰਬਰ 2 ਤੋਂ ਲਾਭ ਸਿੰਘ,ਵਾਰਡ ਨੰਬਰ 3 ਤੋਂ ਹਰਨਜੀਤ ਕੌਰ, ਵਾਰਡ ਨੰਬਰ 4 ਜਗਦੀਪ ਸਿੰਘ, ਵਾਰਡ ਨੰਬਰ 5 ਤੋਂ ਮਨਜੀਤ ਕੌਰ, ਵਾਰਡ ਨੰਬਰ 6 ਤੋਂ ਗੁਰਪਾਲ ਸਿੰਘ, ਵਾਰਡ ਨੰਬਰ 7 ਤੋਂ ਰਾਜ, ਵਾਰਡ ਨੰਬਰ 8 ਤੋਂ ਮੁਨੀਸ਼ ਕੁਮਾਰ ਗਰਗ, ਵਾਰਡ ਨੰਬਰ 9 ਤੋਂ ਕਰਮਜੀਤ ਕੌਰ, ਵਾਰਡ ਨੰਬਰ 10 ਤੋਂ ਵਕੀਲ ਸਿੰਘ, ਵਾਰਡ ਨੰਬਰ 11 ਤੋਂ ਸੁਖਚਰਨ ਸਿੰਘ, ਵਾਰਡ ਨੰਬਰ 12 ਤੋਂ ਨਾਹਰ ਸਿੰਘ ਅਤੇ ਵਾਰਡ ਨੰਬਰ 13 ਤੋਂ ਮਨਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ।