ਪੜਚੋਲ ਕਰੋ

ਖਬਰ ਪੰਜਾਬ ਦੀ, ਸਿਰਫ ਦੋ ਮਿੰਟ 'ਚ

1...ਅੱਜ ਚੰਡੀਗੜ੍ਹ ਬੀਜੇਪੀ ਦਫਤਰ ਤੋਂ ਵੀ ਤਿਰੰਗਾ ਯਾਤਰਾ ਕੱਢੀ ਗਈ। ਇਸ ਦੌਰਾਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਟਰੈਕਟਰ, ਗੱਡੀਆਂ ਤੇ ਮੋਟਰਸਾਈਕਲ-ਐਕਟਿਵਾ ‘ਤੇ ਇਹ ਤਿੰਰਗਾ ਯਾਤਰਾ ਕੱਢੀ ਗਈ। ਇਸ ਵਿੱਚ 80 ਫੀਸ ਤੋਂ ਵੱਧ ਭਾਜਪਾ ਵਰਕਰਾਂ ਨੇ ਹੈਲਮਟ ਨਹੀਂ ਪਾਏ ਸਨ। ਇੱਥੋਂ ਤੱਕ ਕੀ ਟ੍ਰੈਫਿਕ ਪੁਲਿਸ ਵਾਲੇ ਸੜਕਾਂ ਦੇ ਕੰਢੇ ਖੜ੍ਹੇ ਇਹ ਚੁੱਪਚਾਪ ਇਹ ਸਭ ਦੇਖ ਰਹੇ ਸਨ।     2….ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਕੀਰਤਨ ਕਰਨ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਦਰਅਸਲ ਬੀਤੀ ਰਾਤ ਪੁਲਿਸ ਨੇ ਉਹਨਾਂ ਦੇ ਅੰਮ੍ਰਿਤਸਰ ਸਥਿਤ ਘਰ ਰੇਡ ਵੀ ਕੀਤੀ ਸੀ। ਭਾਈ ਵਡਾਲਾ ਨੇ ਜੱਥੇ ਸਮੇਤ ਮੁੱਖ ਮੰਤਰੀ ਬਾਦਲ ਦੀ ਕੋਠੀ ਮੁਹਰੇ ਕੀਰਤਨ ਕਰਨਾ ਸੀ ਜਿਨ੍ਹਾਂ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਸ਼ਬਦ ਗਾਉਣ ਕਾਰਨ ਹਜ਼ੂਰੀ ਰਾਗੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ।     3....ਲੁਧਿਆਣਾ ਵਿੱਚ ਹੋਈ ਮਾਮੂਲੀ ਬਾਰਸ਼ ਨੇ ਹੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਦਰਅਸਲ ਮੀਂਹ ਕਾਰਨ ਲੁਧਿਆਣਾ ਦੀਆਂ ਸੜਕਾਂ ਪਾਣੀ ਨਾਲ ਲੱਪੋ-ਲੱਪ ਨਜ਼ਰ ਆਈਆਂ। ਸੀਵਰੇਜ ਦੀ ਸਮਰਥਾ ਘੱਟ ਹੋਣ ਕਾਰਨ ਥਾਂ ਥਾਂ 'ਤੇ ਪਾਣੀ ਭਰ ਗਿਆ। ਸੜਕਾਂ 'ਤੇ ਖੱਡੇ ਹੋਣ ਕਾਰਨ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਖਾਸੀਆਂ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ।     4….ਚੰਡੀਗੜ੍ਹ ਦੇ ਸੈਕਟਰ 46 ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਤਿੰਨ ਥਾਰ ਜੀਪਾਂ ‘ਚ ਆਏ ਨੌਜਵਾਨਾਂ ਨੇ ਹੜਦੁੰਗ ਮਚਾਇਆ। ਦਰਅਸਲ ਸ਼ਰਾਬ ਦੇ ਨਸ਼ੇ ‘ਚ ਧੁੱਤ ਤਿੰਨ ਨੌਜਵਾਨਾਂ ਨੇ ਦੋ ਗੱਡੀਆਂ ਸਣੇ ਦੋ ਟੂ-ਵੀਲਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਜੀਪ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇੱਕ ਘਰ ਦੀ ਦੀਵਾਰ ਵੀ ਤੋੜ ਦਿੱਤੀ। ਇਸ ਕਾਰਨ ਮੁਹੱਲੇ ਦੇ ਲੋਕਾਂ ਨੇ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।     5….ਜਲੰਧਰ ਨੇੜੇ ਨਕੋਦਰ ਵਿੱਚ ਦੋ ਪ੍ਰਾਈਵੇਟ ਬੱਸਾਂ ਦੀ ਆਪਸ ਵਿੱਚ ਹੋਈ ਟੱਕਰ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਸੀ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ। ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਕਰ ਇਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।     6….ਇਸ ਮਗਰੋਂ ਅੱਜ ਜਲੰਧਰ ਦੇ ਵਰਕਸ਼ਾਪ ਚੌਕ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸੀ ਲੀਡਰ ਧਰਨੇ 'ਤੇ ਬੈਠੇ। ਬਾਦਲ ਪਰਿਵਾਰ ਦੀ ਓਰਬਿਟ ਟਰਾਂਸਪੋਰਟ ਕੰਪਨੀ ਖਿਲਾਫ ਆਪ ਲੀਡਰ ਐਚ ਐਸ ਫੂਲਕਾ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੇ ਇਹ ਧਰਨਾ ਦਿਤਾ ਜੋ ਕਰੀਬ 2 ਘੰਟੇ ਤੱਕ ਚੱਲਿਆ।     7….ਰਾਜਾ ਹਰਜਿੰਦਰ ਸਿੰਘ ਵੱਲੋਂ ਬਣਵਾਇਆ ਗਿਆ ਫਰੀਦਕੋਟ ਦਾ ਇਤਹਾਸਕ 100 ਸਾਲ ਪੁਰਾਣਾ ਦਰਵਾਜ਼ਾ ਢਹਿ ਢੇਰੀ ਹੋ ਗਿਆ। ਇਸ ਦੀਆਂ ਲਾਈਵ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦਰਵਾਜ਼ੇ ਦੇ ਨਾਲ ਦੁਕਾਨ ਦੀ ਉਸਾਰੀ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਜਦਕਿ ਸਥਾਨਕ ਡਿਪਟੀ ਕਮਿਸ਼ਨਰ ਨੇ ਬਾਰਸ਼ ਕਾਰਨ ਦਰਵਾਜ਼ਾ ਢਹਿਣ ਦੀ ਗੱਲ ਕਹੀ ਹੈ।   8....ਪ੍ਰਚਾਰ ਵੈਨਾਂ ਤੋਂ ਬਾਅਦ ਹੁਣ ਦਸਤਾਵੇਜ਼ੀ ਫਿਲਮਾਂ ਜ਼ਰੀਏ ਸ਼੍ਰੋਮਣੀ ਅਕਾਲੀ ਦਲ ਵਰਕਰ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਹਨ। ਵੱਖ-ਵੱਖ ਹਲਕਿਆਂ ਵਿੱਚ ਵਰਕਰਾਂ ਲਈ ਸੈਮੀਨਾਰ ਲਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੇ ਵਿਰੋਧੀ ਪਾਰਟੀਆਂ ਦੀਆਂ ਖਾਮੀਆਂ ਨੂੰ ਦਿਖਾਈਆ ਜਾ ਰਿਹਾ ਹੈ। ਅਜਿਹਾ ਹੀ ਸੈਮੀਨਾਰ ਸ਼ਨੀਵਾਰ ਨੂੰ ਬਟਾਲਾ ਵਿੱਚ ਕਰਵਾਇਆ ਗਿਆ।     10….ਐਨਆਰਆਈ ਦੇ ਅਗਵਾ ਮਾਮਲੇ ਵਿੱਚ ਪੁਲਿਸ ਨੇ ਮੀਡੀਆ ਤੋਂ ਬਚਦੇ ਹੋਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ 2 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇੱਕ ਦਿਨ ਦਾ ਰਿਮਾਂਡ ਹੀ ਦਿੱਤਾ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਅਗਵਾ NRI ਨੂੰ ਤਰਨ ਤਾਰਨ ਤੋਂ ਰਿਹਾਅ ਕਰਾਇਆ ਗਿਆ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tobacco-Cigarette Ban: ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਸੂਬਾ ਸਰਕਾਰ ਨੇ ਲਿਆ ਵੱਡਾ ਫੈਸਲਾ, ਬੀੜੀ-ਗੁਟਖਾ, ਤੰਬਾਕੂ, ਸਿਗਰਟ ਸਭ 'ਤੇ ਲੱਗਿਆ ਬੈਨ; ਨੋਟੀਫਿਕੇਸ਼ਨ ਜਾਰੀ...
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
ਚੰਡੀਗੜ੍ਹ ਮੇਅਰ ਚੋਣ- ਨਾਮਜ਼ਦਗੀ ਅੱਜ, AAP-ਕਾਂਗਰਸ ਗਠਜੋੜ ਦੀ ਤਿਆਰੀ, BJP ਨੂੰ ਟੱਕਰ ਦੇਣ ਲਈ ਵੱਡਾ ਦਾਅ! ਕੌਣ ਜਿੱਤੇਗਾ?
Punjab School Holiday: ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
ਪੰਜਾਬ 'ਚ ਬਸੰਤ ਮੌਕੇ ਸਰਕਾਰੀ ਛੁੱਟੀ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab News: ਪੁਲਿਸ ਮਹਿਕਮੇ 'ਚ ਮੱਚੀ ਹਲਚਲ, ਹੈਡ ਕਾਂਸਟੇਬਲ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ, ਵਿਜੀਲੈਂਸ ਨੇ ਇੰਝ ਕੱਸਿਆ ਸ਼ਿਕੰਜਾ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
Embed widget