ਪੜਚੋਲ ਕਰੋ
ਪੰਜਾਬ ਇੱਕ ਨਜ਼ਰ, ਸਿਰਫ ਦੋ ਮਿੰਟ 'ਚ
1….ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬਠਿੰਡਾ ਦੇ ਕਿਲਿਆਂਵਾਲੀ ਵਿੱਚ ਦਲਿਤ ਚੇਤਨਾ ਰੈਲੀ ਪ੍ਰੋਗਰਾਮ ਦੇ ਪ੍ਰੋਗਰਾਮ ਵਿੱਚ ਹੰਗਾਮਾ ਹੋ ਗਿਆ। ਬਾਦਲ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ। ਇਸ ਦੌਰਾਨ ਇੱਕ ਮਹਿਲਾ ਨੇ ਕੋਈ ਵੀ ਸਹੂਲਤ ਨਾ ਮਿਲਣ ਕਾਰਨ ਬੋਲਣਾ ਸ਼ੁਰੂ ਕਰ ਦਿੱਤਾ। ਗੱਲ ਉਸ ਵੇਲੇ ਵਧ ਗਈ ਜਦੋਂ ਉਨ੍ਹਾਂ ਨੂੰ ਪੁਲਿਸ ਤੇ ਅਕਾਲੀ ਲੀਡਰਾਂ ਨੇ ਸਮਝਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਮੁੱਖ ਮੰਤਰੀ ਵੀ ਬਿਨਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਹੀ ਵਾਪਸ ਪਰਤ ਗਏ। 2...ਮੰਗਲਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 27- 28 ਦੀਆਂ ਲਾਈਟਾਂ 'ਤੇ ਸੀ.ਟੀ.ਯੂ. ਦੀ ਬੱਸ ਹੇਠ ਆਉਣ ਨਾਲ ਚੰਡੀਗੜ੍ਹ ਟਰੈਫਿਕ ਪੁਲਿਸ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਕੇਸਰ ਸਿੰਘ ਦੀ ਮੌਤ ਹੋ ਗਈ। ਸਵੇਰੇ 8 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਦੋਂ ਬਾਈਕ 'ਤੇ ਜਾ ਰਹੇ ਕੇਸਰ ਸਿੰਘ ਦੀ ਟੱਕਰ ਸੀਟੀਯੂ ਦੀ ਬੱਸ ਨਾਲ ਹੋ ਗਈ। ਇਸ ਕਾਰਨ ਹੈੱਡ ਕਾਂਸਟੇਬਲ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। 3...ਸੀ.ਬੀ.ਆਈ. ਵੱਲੋਂ ਚੰਡੀਗੜ੍ਹ ਦੇ 2 ਪੁਲਿਸ ਕਾਂਸਟੇਬਲਾਂ ਪਰਵੀਨ ਤੇ ਕਰਮਵੀਰ ਨੂੰ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ 'ਤੇ 22 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਨੇ ਸੱਟੇਬਾਜ਼ਾਂ ਤੋਂ ਰਿਸ਼ਵਤ ਮੰਗੀ ਸੀ ਜਦਕਿ ਪੁੱਛਗਿਛ ਮਗਰੋਂ ਇਨ੍ਹਾਂ ਵਿੱਚੋਂ ਕਰਮਵੀਰ ਨੂੰ ਛੱਡ ਦਿੱਤਾ ਗਿਆ। 4….ਨਾਮਧਾਰੀ ਸੰਪ੍ਰਦਾਇ ਦੇ ਗੁਰੂ ਮਾਤਾ ਚੰਦ ਕੌਰ ਦੇ ਕਤਲ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਰਨ ਵਾਲੇ ਭੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ। ਸੁਖਦੇਵ ਸਿੰਘ ਦਾ ਦਾਅਵਾ ਹੈ ਕਿ ਸ਼ਨੀਵਾਰ ਨੂੰ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ਜਿਸ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਵਾਪਸ ਨਾ ਲਈ ਤਾਂ ਉਨ੍ਹਾਂ ਨੂੰ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ। 5…..ਸਾਬਕਾ ਕਾਂਗਰਸੀ ਨੇਤਾ ਜਗਮੀਤ ਬਰਾੜ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ, ਪੰਜਾਬ ਦੇ ਹਿੱਤਾਂ ਲਈ ਕੇਜਰੀਵਾਲ ਜਿੱਥੇ ਬਲਾਉਣਗੇ, ਉੱਥੇ ਜਾਣ ਲਈ ਤਿਆਰ ਹਾਂ। ਦੂਜੇ ਪਾਸੇ ਆਮ ਆਦਮੀ ਪਾਰਟੀ ਮੁਤਾਬਕ ਬਰਾੜ 'ਆਪ' ਨੂੰ ਸਮਰਥਨ ਦੇ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਵਿੱਚ ਸ਼ਮੂਲੀਅਤ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















