13-13 ਸਾਲ ਦੇ ਛੋਟੇ ਬੱਚੇ ਵੀ ਕਰਦੇ ਨੇ ਨਸ਼ਾ, ਸਟੇਜ ਤੋਂ ਹੀ ਬੋਲ੍ਹਿਆ ਸਰਕਾਰ ਮੁਲਾਜ਼ਮ, ਵਿਧਾਇਕ ਨੂੰ ਕੀਤੇ ਤਿੱਖੇ ਸਵਾਲ
ਨਾਭਾ: ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ 'ਆਪ' ਸਰਕਾਰ ਵੱਲੋਂ ਜਿੱਥੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਇਹਨਾਂ 'ਚ ਇੱਕ ਸੀ ਨਸ਼ੇ ਖਤਮ ਕਰਨ ਦਾ ਵਾਅਦਾ ਜਿਸ ਨੂੰ ਲੈ ਕੇ ਸਰਕਾਰ ਦਾਅਵਾ ਵੀ ਕਰ ਰਹੀ ਹੈ ਸੂਬੇ 'ਚ ਨਸ਼ੇ ਦਾ ਖਾਤਮਾ ਹੋਇਆ ਹੈ
ਨਾਭਾ: ਵੱਡੇ ਵਾਅਦਿਆਂ ਨਾਲ ਸੱਤਾ 'ਚ ਆਈ 'ਆਪ' ਸਰਕਾਰ ਵੱਲੋਂ ਜਿੱਥੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਇਹਨਾਂ 'ਚ ਇੱਕ ਸੀ ਨਸ਼ੇ ਖਤਮ ਕਰਨ ਦਾ ਵਾਅਦਾ ਜਿਸ ਨੂੰ ਲੈ ਕੇ ਸਰਕਾਰ ਦਾਅਵਾ ਵੀ ਕਰ ਰਹੀ ਹੈ ਸੂਬੇ 'ਚ ਨਸ਼ੇ ਦਾ ਖਾਤਮਾ ਹੋਇਆ ਹੈ ਪਰ ਸਰਕਾਰ ਦੀਆਂ ਅੱਖਾਂ ਪਿੰਡ ਵਾਸੀ ਬਖੂਬੀ ਖੋਲ੍ਹਦੇ ਨਜ਼ਰ ਆ ਰਹੇ ਹਨ।
ਹੁਣ ਆਮ ਲੋਕ ਵਿਧਾਇਕਾਂ ਨੂੰ ਸਟੇਜ ਤੋਂ ਹੀ ਪੁੱਛ ਰਹੇ ਹਨ ਕਿ ਨਸ਼ਾ ਕਿੱਥੇ ਖਤਮ ਹੋਇਆ ਹੈ। ਪਿੰਡਾਂ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਮੈਹਸ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ 'ਆਪ' ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਸ਼ਾ ਛੁਡਾਊ ਕੈਂਪ ਵਿਚ ਪਹੁੰਚੇ ਸਨ।
ਪਿੰਡ ਦੇ ਲੋਕ ਤਾਂ ਦੂਰ ਸਰਕਾਰੀ ਮੁਲਾਜ਼ਮ ਨੇ ਹੀ ਵਿਧਾਇਕ ਨੂੰ ਗੱਲਾਂ 'ਚ ਘੇਰ ਲਿਆ । ਪਿੰਡ ਦੇ ਹੀ ਸਰਕਾਰੀ ਮੁਲਾਜ਼ਮ ਨੇ ਸਟੇਜ ਤੇ ਖੜ੍ਹੇ ਹੋ ਕੇ ਗੁਰਦੇਵ ਮਾਨ ਨੂੰ ਪੁੱਛਿਆ ਗਿਆ ਕਿ ਤੁਸੀਂ ਕਹਿ ਰਹੇ ਸੀ ਕਿ ਨਸ਼ਾ ਖ਼ਤਮ ਹੋ ਗਿਆ ਪਰ ਸਾਡੇ ਪਿੰਡ ਵਿੱਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ ਅਤੇ 13-13 ਸਾਲਾਂ ਦੇ ਛੋਟੇ ਛੋਟੇ ਬੱਚੇ ਵੀ ਸ਼ਰ੍ਹੇਆਮ ਨਸ਼ਾ ਕਰ ਰਹੇ ਹਨ।
ਸਟੇਜ ਤੋਂ ਕਹੇ ਸ਼ਬਦਾਂ ਨੂੰ ਸੁਣ ਕੇ ਹਲਕਾ ਵਿਧਾਇਕ ਭੜਕ ਗਏ ਅਤੇ ਅੱਗ ਬਬੂਲਾ ਹੋ ਗਏ । ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਥਾਂ ਥਾਂ ਤੇ ਕੈਮਰੇ ਲਗਾਵਾਂਗੇ ਅਤੇ ਜੇਕਰ ਕੋਈ ਫੜਿਆ ਗਿਆ। ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵਾਇਰਲ ਵੀਡੀਓ ਵਿੱਚ ਸਰਕਾਰੀ ਮੁਲਾਜ਼ਮ ਵੱਲੋਂ ਇਹ ਵੀ ਕਿਹਾ ਗਿਆ ਕਿ ਮਜੀਠਾ ਹਲਕੇ ਵਿੱਚ ਨਸ਼ਾ 10% ਪ੍ਰਤੀਸ਼ਤ ਹੀ ਵੇਖਣ ਨੂੰ ਮਿਲ ਰਿਹਾ ਹੈ ਪਰ ਸਾਡੇ ਨਾਭੇ ਹਲਕੇ ਵਿੱਚ ਨਸ਼ੇ ਦੀ ਵੱਡੀ ਭਰਮਾਰ ਹੈ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕ ਹੁੰਦੀ ਜਾ ਰਹੀ ਹੈ।