Breaking : ਡਰੱਗ ਮਾਮਲੇ 'ਚ ਲੀਕ ਹੋਈ ਰਿਪੋਰਟ 'ਤੇ ਚੰਨੀ ਸਰਕਾਰ ਦਰਜ ਕਰੇਗੀ FIR
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਿਨਾਂ ਨਾਮ ਲਵੇ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਅਫਸਰਾਂ ਨੂੰ ਧਮਕੀਆਂ ਦਿੱਤੀ ਜਾਂ ਰਹੀਆਂ ਹਨ।
Punjab news : ਏਡੀਜੀਪੀ ਐਸਕੇ ਅਸਥਾਨਾ ਵੱਲੋਂ ਪੰਜਾਬ ਦੇ ਡੀਜੀਪੀ ਆਈਪੀਐਸ ਸਹੋਤਾ ਨੂੰ ਭੇਜੀ ਰਿਪੋਰਟ ਲੀਕ ਹੋਣ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਨੇ ਲੀਕ ਵਾਲੇ ਖਿਲਾਫ ਸਰਕਾਰ ਐਫਆਈਆਰ ਦਰਜ ਕਰੇਗੀ ਤੇ ਨਾਲ ਹੀ ਇਹ ਵੀ ਪਤਾ ਲਗਾਵੇਗੀ ਕਿ ਇਹ ਰਿਪੋਰਟ ਕਿਸ ਤਰ੍ਹਾਂ ਲੀਕ ਹੋਈ। ਨਾਲ ਹੀ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਕਾਗਜ਼ ਲੀਕ ਹੋਏ ਨੇ ਉਹ ਪੂਰੀ ਰਿਪੋਰਟ ਦਾ ਇਕ ਛੋਟਾ ਹਿੱਸਾ ਹੈ । ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਿਨਾਂ ਨਾਮ ਲਵੇ ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਅਫਸਰਾਂ ਨੂੰ ਧਮਕੀਆਂ ਦਿੱਤੀ ਜਾਂ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੀ ਮੱਛੀ ਨੂੰ ਬਖਸਿਆ ਨਹੀਂ ਜਾਵੇਗਾ ਤੇ ਉਹ ਲੋਕ ਜਿੰਨਾ ਨੂੰ ਲੱਗਦਾ ਹੈ ਕਿ ਡਰੱਗ ਕੇਸਾਂ 'ਚ ਸ਼ਾਮਲ ਹਨ ਉਹ ਕਿਉਂ ਡਰ ਰਹੇ ਹਨ ਜ਼ਿਕਰਯੋਗ ਹੈ ਕਿ ਏਡੀਜੀਪੀ ਐਸਕੇ ਅਸਥਾਨਾ ਨੇ ਡੀਜੀਪੀ ਸਹੋਤਾ ਨੂੰ ਡਰੱਗ ਮਾਮਲੇ 'ਤੇ ਇਕ ਰਿਪੋਰਟ ਭੇਜੀ ਸੀ ਇਸ ਰਿਪੋਰਟ 'ਚ ਏਡੀਜੀਪੀ ਅਸਥਾਨਾ ਨੇ ਸਾਫ ਕੀਤਾ ਕਿ ਜਦ ਤਕ ਐਸਟੀਐਫ ਰਿਪੋਰਟ ਸੀਲ ਬੰਦ ਹੈ ਉਹ ਉਸ 'ਤੇ ਕਾਰਵਾਈ ਨਹੀਂ ਕਰ ਸਕਦੇ ਇਸ ਨਾਲ ਉਨ੍ਹਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਕੇਸਾਂ ਦੇ ਟਰਾਇਲ ਲੰਬੇ ਸਮੇਂ ਪਹਿਲਾਂ ਖਤਮ ਹੋ ਚੁੱਕੇ ਨੇ ਉਨ੍ਹਾਂ ਨੂੰ ਬਿਨਾਂ ਕੋਰਟ ਦੀ ਮਨਜ਼ੂਰੀ ਤੋਂ ਮੁੜ ਜਾਂਚ ਲਈ ਨਹੀਂ ਖੋਲ੍ਹਿਆ ਜਾ ਸਕਦਾ। ਏਡੀਜੀਪੀ ਅਸਥਾਨਾ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਹਨ ਤੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਰਿਪੋਰਟ ਵਿਦੇਸ਼ੀ ਮੋਬਾਈਲ ਨੰਬਰ ਰਾਹੀਂ ਵ੍ਹਟਸਐਪ 'ਤੇ ਲੀਕ ਹੋਈ।
ਇਹ ਵੀ ਪੜ੍ਹੋ: ਹਾਈਕਰੋਟ ਪੁੱਜੇ ਦੋ ਡੇਰਾ ਸਮਰਥਕ, ਵਿਆਹ ਲਈ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਦੀ ਮੰਗੀ ਇਜ਼ਾਜਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin