Punjab News : ਮੁੱਖ ਮੰਤਰੀ ਭਗਵੰਤ ਮਾਨ ਦਾ ਦਿੱਲੀ ਦੌਰਾ ਰੱਦ, ਜਾਣੋ ਵਜ੍ਹਾ
ਸਿੱਖਿਆ ਮੰਤਰੀ, ਸਿਹਤ ਮੰਤਰੀ, ਸਿਹਤ ਸਕੱਤਰ ਤੇ ਸਿੱਖਿਆ ਸਕੱਤਰ ਵੀ ਭਗਵੰਤ ਮਾਨ ਨਾਲ ਜਾ ਰਹੇ ਸਨ। ਦਰਅਸਲ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਪੰਜਾਬ 'ਚ 16,000 ਪਿੰਡ 'ਚ ਦਿੱਲੀ ਦੀ ਤਰਜ਼ 'ਤੇ ਕਲੀਨਕ ਬਣਾਏ ਜਾਣਗੇ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 18 ਅਪ੍ਰੈਲ ਦਾ ਦਿੱਲੀ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਉਹ ਅਗਲੇ 2-3 ਦਿਨਾਂ ਦੇ ਅੰਦਰ ਦਿੱਲੀ ਜਾਣਗੇ। ਦਰਅਸਲ ਇਸ ਦੌਰਾਨ ਮੁੱਖ ਮੰਤਰੀ ਤੇ ਦੋ ਮੰਤਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਕਾਂ ਦਾ ਦੌਰਾ ਕਰਨਾ ਸੀ।
ਸਿੱਖਿਆ ਮੰਤਰੀ, ਸਿਹਤ ਮੰਤਰੀ, ਸਿਹਤ ਸਕੱਤਰ ਤੇ ਸਿੱਖਿਆ ਸਕੱਤਰ ਵੀ ਭਗਵੰਤ ਮਾਨ ਨਾਲ ਜਾ ਰਹੇ ਸਨ। ਦਰਅਸਲ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਪੰਜਾਬ 'ਚ 16,000 ਪਿੰਡ 'ਚ ਦਿੱਲੀ ਦੀ ਤਰਜ਼ 'ਤੇ ਕਲੀਨਕ ਬਣਾਏ ਜਾਣਗੇ। ਸਿਹਤ ਨੂੰ ਲੈ ਕੇ 'ਆਪ' ਨੇ ਸਾਰੇ ਨਾਗਰਿਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਰੇ ਸਰਕਾਰੀ ਹਸਪਤਾਲਾਂ ਦੀ ਵਿਵਸਥਾ ਨੂੰ ਸੁਧਾਰਨ ਦਾ ਭਰੋਸਾ ਦਿੱਤਾ ਸੀ।
ਸੂਬੇ 'ਚ ਬਿਜਲੀ ਦੇ 300 ਯੂਨਿਟ ਮੁਫ਼ਤ ਕਰਨ ਤੋਂ ਬਾਅਦ ਸੂਬਾ ਸਰਕਾਰ ਹੁਣ ਬਾਕੀਆਂ ਦੀ ਗਾਰੰਟੀਆਂ ਪੂਰੀਆਂ ਕਰਨ ਦੀ ਤਿਆਰੀਆਂ ਕੱਸ ਰਹੀ ਹੈ। ਇਸ ਦੌਰਾਨ ਮੈਡੀਕਲ ਤੇ ਸਿੱਖਿਆ ਦੇ ਮਿਆਰ ਉੱਚਾ ਚੁੱਕਣ ਲਈ ਭਲਕੇ ਮੁੱਖ ਮੰਤਰੀ ਮਾਨ ਤੇ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਤੇ ਮੁਹੱਲਾ ਕਲੀਨਕਾਂ ਦਾ ਦੌਰਾ ਕਰਨਾ ਸੀ।
ਉਨ੍ਹਾਂ ਦਾ ਉਦੇਸ਼ ਪੰਜਾਬ 'ਚ ਦਿੱਲੀ ਮਾਡਲ ਲਾਗੂ ਕਰਨਾ ਹੈ ਤੇ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਪਾਉਣ ਦਾ ਹੈ। ਬਿਜਲੀ ਮੁਫਤ ਕਰਨ ਤੋਂ ਲੋਕਾਂ ਦੀ ਨਜ਼ਰਾਂ ਦੀਆਂ ਗਾਰੰਟੀਆਂ 'ਤੇ ਟਿਕੀ ਹੋਈ ਹੈ। ਚੋਣਾਂ ਦੌਰਾਨ ਸਰਕਾਰ ਨੇ ਔਰਤਾਂ ਨੂੰ ਮਹੀਨਾ 1000 ਪੂਰੇ ਦੇਣ ਦਾ ਐਲਾਨ ਵੀ ਕੀਤਾ ਸੀ। ਜਿਸ ਲਈ ਹੁਣ ਸਰਕਾਰ ਨੂੰ ਸਾਲ ਦੇ 1225 ਕਰੋੜ ਚਾਹੀਦੇ ਹੋਣਗੇ। ਇਸ ਲਈ ਸਰਕਾਰ ਵੱਲੋਂ ਵਿਉਂਤ ਵੀ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ
ਕੀ ਤੁਸੀਂ ਵੀ ਫਲ ਖਾਂਦੇ ਸਮੇਂ ਕਰਦੇ ਹੋ ਇਹ ਗਲਤੀਆਂ? ਨਹੀਂ ਮਿਲੇਗਾ ਲੋੜੀਂਦਾ ਪੋਸ਼ਣ, ਉਲਟਾ ਹੋਏਗਾ ਨੁਕਸਾਨ