Punjab News:  ਕਿਸਾਨ ਭਵਨ ਵਿੱਚ ਕਿਸਾਨਾਂ ਵੱਲੋਂ  ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ ਦੇ ਦਿੱਤੀ ਅਤੇ ਕਿਹਾ ਕਿ ਜਲਦ ਤੋਂ ਜਲਜ ਝੋਨੇ ਦੀ ਖਰੀਦ ਦਾ ਮਸਲਾ ਹੱਲ ਕੀਤਾ ਜਾਏ, ਨਹੀਂ ਤਾਂ 26 ਤਰੀਕ ਤੋਂ ਅੰਦੋਲਨ ਸ਼ੁਰੂ ਹੋ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਹਾਲ ਜੋ ਇਸ ਸਾਲ  ਹੋਇਆ ਉਹ ਪਿਛਲੇ 25 ਸਾਲ ਵਿੱਚ ਕਦੇ ਨਹੀਂ ਹੋਇਆ ਹੈ।


ਹੋਰ ਪੜ੍ਹੋ : ਦਿੱਲੀ-NCR 'ਚ ਪਾਰਕਿੰਗ ਦਾ ਕਿਰਾਇਆ ਦੁੱਗਣਾ, ਹਵਾ ਪ੍ਰਦੂਸ਼ਣ ਕਾਰਨ ਬਦਲੇ ਇਹ ਨਿਯਮ



ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਚਾਰ ਥਾਵਾਂ ਤੇ ਅੰਦੋਲਨ ਕੀਤਾ ਜਾਏਗਾ । ਇਹ ਲੜਾਈ ਮਰਨ ਤੱਕ ਜਾਏਗੀ ਪਿੱਛੇ ਨਹੀਂ ਹਟਾਂਗੇ। ਕਿਸਾਨਾਂ ਵੱਲੋਂ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ 26 ਅਕਤੂਬਰ ਤੋਂ ਪੰਜਾਬ ਦੇ 4 ਹਾਈਵੇ ਬਿਲਕੁਲ ਬੰਦ ਕਰ ਦਿੱਤੇ ਜਾਣਗੇ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।