Punjab News: ਪੰਜਾਬ ਹੜ੍ਹਾਂ 'ਚ ਡੁੱਬਿਆ: ਇਸ ਤਰੀਕ ਨੂੰ PM ਮੋਦੀ ਕਰਨਗੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਪੰਜਾਬੀਆਂ ਲਈ ਕਰ ਸਕਦੇ ਵੱਡਾ ਐਲਾਨ?
ਪੰਜਾਬ ਜੋ ਕਿ ਇਸ ਸਮੇਂ ਹੜ੍ਹਾਂ ਦੇ ਦੌਰਾਨ ਆਪਣੇ ਸਭ ਤੋਂ ਮੁਸ਼ਕਿਲ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ। ਇਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ..

ਪੰਜਾਬ ਜੋ ਕਿ ਇਸ ਸਮੇਂ ਹੜ੍ਹਾਂ ਦੇ ਦੌਰਾਨ ਆਪਣੇ ਸਭ ਤੋਂ ਮੁਸ਼ਕਿਲ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ। ਇਸ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ। PM ਗੁਰਦਾਸਪੁਰ ਦੇ ਹੜ੍ਹ-ਪੀੜਤ ਇਲਾਕਿਆਂ ਦਾ ਹਵਾਈ ਸਰਵੇ ਕਰਕੇ ਨੁਕਸਾਨ ਦਾ ਜਾਇਜ਼ਾ ਲੈਣਗੇ। ਪੰਜਾਬ ਵਿੱਚ ਹਾਲੀਆ ਹੜ੍ਹਾਂ ਨੇ ਲਗਭਗ 23 ਜ਼ਿਲ੍ਹਿਆਂ ਦੇ 1,900 ਤੋਂ ਵੱਧ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ 43 ਲੋਕਾਂ ਦੀ ਜਾਨ ਗਈ ਹੈ ਅਤੇ 1.71 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਹੈ।
ਪੰਜਾਬ ਵਿੱਚ ਹੜ੍ਹ ਦੀ ਮੌਜੂਦਾ ਸਥਿਤੀ...
23 ਜ਼ਿਲ੍ਹਿਆਂ 'ਚ ਹੜ੍ਹ ਦਾ ਅਸਰ: ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ, ਐਸ.ਏ.ਐਸ. ਨਗਰ, ਸ੍ਰੀ ਮੁਕਤਸਰ ਸਾਹਿਬ, ਐਸ.ਬੀ.ਐਸ. ਨਗਰ ਅਤੇ ਤਰਨਤਾਰਨ ਸ਼ਾਮਲ ਹਨ।
ਪੰਜਾਬ ਵਿੱਚ ਹੜ੍ਹ ਨੇ ਭਿਆਨਕ ਰੂਪ ਧਾਰ ਲਿਆ ਹੈ। ਰਾਜ ਦੇ ਕੁੱਲ 1996 ਪਿੰਡ ਹੜ੍ਹ ਦੀ ਚਪੇਟ ਵਿੱਚ ਆਏ ਹਨ। ਸਭ ਤੋਂ ਵੱਧ ਗੁਰਦਾਸਪੁਰ ਦੇ 329, ਬਰਨਾਲਾ ਦੇ 121, ਅੰਮ੍ਰਿਤਸਰ ਦੇ 195, ਹੁਸ਼ਿਆਰਪੁਰ ਦੇ 173 ਅਤੇ ਕਪੂਰਥਲਾ ਦੇ 145 ਪਿੰਡ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਬਠਿੰਡਾ ਦੇ 21, ਫਿਰੋਜ਼ਪੁਰ ਦੇ 108, ਪਠਾਨਕੋਟ ਦੇ 88, ਮੋਗਾ ਦੇ 52, ਜਲੰਧਰ ਦੇ 93, ਫਾਜ਼ਿਲਕਾ ਦੇ 80, ਫਰੀਦਕੋਟ ਦੇ 15, ਲੁਧਿਆਣਾ ਦੇ 77, ਮੁਕਤਸਰ ਦੇ 23, ਐਸ.ਬੀ.ਐਸ. ਨਗਰ ਦੇ 28, ਐਸ.ਏ.ਐਸ. ਨਗਰ ਦੇ 15, ਸੰਗਰੂਰ ਦੇ 107 ਅਤੇ ਮਾਨਸਾ ਦੇ 95 ਪਿੰਡ ਪਾਣੀ ਵਿੱਚ ਡੁੱਬੇ ਹਨ। ਨਾਲ ਹੀ, ਮਲੇਰਕੋਟਲਾ ਦੇ 12, ਪਟਿਆਲਾ ਦੇ 105, ਰੂਪਨਗਰ ਦੇ 44 ਅਤੇ ਤਰਨਤਾਰਨ ਦੇ 70 ਪਿੰਡ ਵੀ ਹੜ੍ਹ ਨਾਲ ਘਿਰੇ ਹੋਏ ਹਨ।
3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 46 ਲੋਕਾਂ ਦੀ ਮੌਤ
ਪੰਜਾਬ ਵਿੱਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਹੁਣ ਤੱਕ ਰਾਜ ਦੇ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਸਭ ਤੋਂ ਵੱਧ ਅਸਰ ਗੁਰਦਾਸਪੁਰ (1,45,000), ਅੰਮ੍ਰਿਤਸਰ (1,36,105) ਅਤੇ ਫਾਜ਼ਿਲਕਾ (24,930) ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਕਪੂਰਥਲਾ, ਮੋਗਾ, ਸੰਗਰੂਰ ਅਤੇ ਮੋਹਾਲੀ ਵਿੱਚ ਵੀ ਹਜ਼ਾਰਾਂ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ (7), ਹੁਸ਼ਿਆਰਪੁਰ (7), ਪਠਾਨਕੋਟ (6), ਬਰਨਾਲਾ (5), ਬਠਿੰਡਾ (4), ਲੁਧਿਆਣਾ (4), ਮਾਨਸਾ (3), ਗੁਰਦਾਸਪੁਰ (2), ਐਸ.ਏ.ਐਸ. ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਵਿੱਚ 3 ਲੋਕ ਹਜੇ ਵੀ ਲਾਪਤਾ ਹਨ। ਪਸ਼ੂਧਨ ਦੀ ਹਾਨੀ ਦਾ ਸਹੀ ਅੰਕੜਾ ਸਾਹਮਣੇ ਨਹੀਂ ਆਇਆ, ਪਰ ਬਹੁਤ ਵੱਡੀ ਗਿਣਤੀ ਵਿੱਚ ਪਸ਼ੂ ਵੀ ਹੜ੍ਹ ਨਾਲ ਚਪੇਟ ਵਿੱਚ ਆਏ ਹਨ।
ਰਾਹਤ ਤੇ ਬਚਾਅ ਕਾਰਜ ਜਾਰੀ
ਪੰਜਾਬ ਵਿੱਚ ਹੜ੍ਹ ਕਾਰਨ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹੁਣ ਤੱਕ 22,854 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ (3888), ਅੰਮ੍ਰਿਤਸਰ (3260), ਬਰਨਾਲਾ (627), ਹੁਸ਼ਿਆਰਪੁਰ (1616), ਕਪੂਰਥਲਾ (1428), ਜਲੰਧਰ (511), ਮੋਗਾ (155), ਰੂਪਨਗਰ (248), ਪਠਾਨਕੋਟ (1139) ਅਤੇ ਤਰਨਤਾਰਨ (21) ਸ਼ਾਮਲ ਹਨ। ਇਸ ਵੇਲੇ ਰਾਜ ਭਰ ਵਿੱਚ 219 ਰਾਹਤ ਕੈਂਪ ਚੱਲ ਰਹੇ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੋਹਾਲੀ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਐਸ.ਏ.ਐਸ. ਨਗਰ ਸ਼ਾਮਲ ਹਨ। ਇਨ੍ਹਾਂ ਕੈਂਪਾਂ ਵਿੱਚ ਇਸ ਵੇਲੇ 7377 ਲੋਕ ਰਹਿ ਰਹੇ ਹਨ। ਹੜ੍ਹ ਕਾਰਨ ਹੁਣ ਤੱਕ 1,74,454 ਹੈਕਟੇਅਰ ਫਸਲ ਪ੍ਰਭਾਵਿਤ ਹੋ ਚੁੱਕੀ ਹੈ, ਜਿਸ ਵਿੱਚ ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ (40,169 ਹੈਕਟੇਅਰ) ਵਿੱਚ ਦਰਜ ਕੀਤਾ ਗਿਆ ਹੈ।






















