ਪੜਚੋਲ ਕਰੋ

ਜੱਗੂ ਭਗਵਾਨਪੁਰੀਆ ਦੀ ਅੱਜ ਮੁੜ ਅਦਾਲਤ ਪੇਸ਼ੀ, 6 ਦਿਨਾਂ ਪੁਲਿਸ ਰਿਮਾਂਡ ਖਤਮ

Punjab News: ਗੈਂਗਸਟਰ  ਜੱਗੂ ਭਗਵਾਨਪੁਰੀਆ ਦਾ 6 ਦਿਨਾਂ ਪੁਲਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ  ਜਿਸ ਤੋਂ ਬਾਅਦ ਅੱਜ ਉਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

Punjab News: ਗੈਂਗਸਟਰ  ਜੱਗੂ ਭਗਵਾਨਪੁਰੀਆ ਦਾ 6 ਦਿਨਾਂ ਪੁਲਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ  ਜਿਸ ਤੋਂ ਬਾਅਦ ਅੱਜ ਉਸ ਨੂੰ ਮੁੜ ਗੁਰਦਾਸਪੁਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।  ਭਗਵਾਨਪੁਰੀਆ 29 ਜਨਵਰੀ ਨੂੰ ਕੌਮਾਂਤਰੀ ਸਰਹੱਦ 'ਤੇ ਬੀ.ਐੱਸ.ਐੱਫ. ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਾਲੇ ਹੋਈ ਝੜਪ ਦੇ ਇਕ ਮਾਮਲੇ 'ਚ ਗੁਰਦਾਸਪੁਰ ਪੁਲਸ ਦੇ ਰਿਮਾਂਡ 'ਤੇ ਹੈ, ਪੁਲਿਸ ਨੇ 47 ਕਿ.ਗ੍ਰਾ. ਹੈਰੋਇਨ, ਦੋ ਪਿਸਤੌਲ ਅਤੇ ਅਫੀਮ ਦੇ ਸੱਤ ਪੈਕਟ ਬਰਾਮਦ ਕੀਤੇ ਗਏ ਹਨ।

ਜਿਸ ਤੋਂ ਬਾਅਦ 21 ਜੁਲਾਈ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਰਿਮਾਂਡ  'ਤੇ ਲੈ ਕੇ ਜੱਗੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਸ ਦਈਏ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਾਮਜਦ ਗੈਂਗਸਟਰ ਜੱਗੂ ਭਗਵਾਨਪੁਰੀਆ, ਇਰਾਦਾ ਕਤਲ ਦੇ ਮਾਮਲੇ 'ਚ ਰਈਆ ਪੁਲਸ ਵੱਲੋਂ ਰਿਮਾਂਡ  'ਤੇ ਲਿਆ ਗਿਆ ਸੀ। 

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਲਿਆ ਸੀ ਟ੍ਰਾਂਜ਼ਿਟ ਰਿਮਾਂਡ 

ਰਈਆ ਬੱਸ ਅੱਡੇ ਤੋਂ ਸ਼ੂਟਰ ਸ਼ੁਭਮ ਨੂੰ ਪੁਲਸ ਪਾਰਟੀ 'ਤੇ ਫਾਇਰਿੰਗ ਕਰਕੇ ਰਿਹਾਅ ਕਰਵਾਉਣ ਦੇ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਜੱਗੂ ਦਾ ਟਰਾਂਜਿਟ ਰਿਮਾਂਡ ਲਿਆ ਗਿਆ ਸੀ। ਜੱਗੂ ਕੋਲੋਂ ਇਸ ਤੋਂ ਪਹਿਲਾਂ ਮਾਨਸਾ ਪੁਲਸ 14 ਦਿਨ ਪੁੱਛਗਿੱਛ ਕਰ ਚੁੱਕੀ ਹੈ ਤੇ 11 ਦਿਨ ਅੰਮ੍ਰਿਤਸਰ ਦਿਹਾਤੀ ਪੁਲਸ ਕੋਲੋਂ ਰਿਮਾਂਡ ਅੱਜ ਖਤਮ ਹੋਣ ਤੋਂ ਬਾਅਦ ਅੱਜ ਬਾਬਾ ਬਕਾਲਾ ਵਿਖੇ ਪੇਸ਼ ਕੀਤਾ ਜਾਵੇਗਾ।

ਲੁਧਿਆਣਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਸੰਦੀਪ ਦੀ  ਫਤਿਹਗੜ੍ਹ ਚੂੜੀਆਂ 'ਚ ਹਵੇਲੀ ਅੰਦਰ ਹਥਿਆਰ ਰੱਖਦਾ ਸੀ। 

ਸੰਦੀਪ ਕਾਹਲੋਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਬਚਪਨ ਦਾ ਦੋਸਤ ਰਣਜੀਤ ਸਿੰਘ ਉਸਦੇ ਨਾਲ ਰਹਿੰਦਾ ਹੈ। ਰਣਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਚੰਗੀ ਦੋਸਤੀ ਹੈ। ਇਸ ਕਾਰਨ ਰਣਜੀਤ ਅਤੇ ਜੱਗੂ ਭਗਵਾਨਪੁਰੀਆ ਨੇ ਉਸ ਨੂੰ ਦੋ ਪਿਸਤੌਲ ਅਤੇ 28 ਰੌਂਦ ਰੱਖਣ ਲਈ ਦੇ ਦਿੱਤੇ।

ਜਦੋਂ ਰਣਜੀਤ ਤੇ ਜੱਗੂ ਨੂੰ ਹਥਿਆਰਾਂ ਦੀ ਲੋੜ ਪੈਂਦੀ ਸੀ ਤਾਂ ਉਹ ਸੰਦੀਪ ਕਾਹਲੋਂ ਦੀ ਹਵੇਲੀ ਤੋਂ ਹਥਿਆਰ ਲੈ ਕੇ ਆਉਂਦੇ ਸਨ। ਕੁਝ ਦਿਨਾਂ ਬਾਅਦ ਰਣਜੀਤ ਅਤੇ ਭਗਵਾਨਪੁਰੀ ਹਥਿਆਰਾਂ ਨੂੰ ਵਾਪਸ ਮਹਿਲ ਵਿਚ ਹੀ ਰੱਖ ਦਿੰਦੇ ਸਨ। ਸੰਦੀਪ ਕਾਹਲੋਂ ਦੇ ਇਸ਼ਾਰੇ 'ਤੇ ਪੁਲਿਸ ਨੇ ਉਸ ਦੀ ਹਵੇਲੀ 'ਚੋਂ ਇਕ 45 ਬੋਰ (ਯੂ.ਐੱਸ.ਏ.) ਪਿਸਤੌਲ ਸਮੇਤ 28 ਰੌਂਦ, ਇਕ 9.ਐੱਮ.ਐੱਮ. ਜਰਮਨ ਮੇਡ ਪਿਸਤੌਲ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ।

ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਗੈਂਗਸਟਰ ਲਾਰੈਂਸ ਨਾਲ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ

ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ

ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!

ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?

ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼

IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?

Embed widget