ਨਾਕੇਬੰਦੀ 'ਤੇ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਭੱਜਿਆ ਕਾਰ ਸਵਾਰ, ਪੁਲਿਸ ਨੇ ਪਿੱਛਾ ਕਰ ਕੀਤਾ ਕਾਬੂ, ਮੁਲਾਜ਼ਮ ਹਸਪਤਾਲ ਦਾਖਲ
ਕਪੂਰਥਲਾ: ਕਾਰ ਵਿੱਚ ਸਵਾਰ ਵਿਅਕਤੀ ਨੇ ਪੁਲੀਸ ਮੁਲਾਜ਼ਮ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।
ਕਪੂਰਥਲਾ: ਜਲੰਧਰ ਹਾਈਵੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਰੋਡ 'ਤੇ ਸਥਿਤ ਪਿੰਡ ਮੰਡ ਕੋਲ ਕਪੂਰਥਲਾ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਕਪੂਰਥਲਾ ਵੱਲੋਂ ਆ ਰਹੀ ਚਿੱਟੇ ਰੰਗ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਕਾਰ ਵਿੱਚ ਸਵਾਰ ਵਿਅਕਤੀ ਨੇ ਪੁਲੀਸ ਮੁਲਾਜ਼ਮ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਪੁਲਿਸ ਨੇ ਉਸਦਾ ਕਾਰ ਦਾ ਪਿੱਛਾ ਕੀਤਾ ਪਰ ਪੁਲਿਸ ਦੇ ਹੱਥ ਨਾ ਆਇਆ। ਫਿਰ ਨਾਕੇ ਤੋਂ ਕੁਝ ਦੂਰੀ ’ਤੇ ਕਾਰ ਚਾਲਕ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ। ਪਰ ਉਸ ਨੂੰ ਪੁਲਿਸ ਨੇ ਫੜ ਲਿਆ ਹੈ। ਫਿਲਹਾਲ ਪੁਲਸ ਅਧਿਕਾਰੀ ਹਸਪਤਾਲ 'ਚ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਕਪੂਰਥਲਾ ਆਰ.ਐਸ. ਸੰਧੂ ਨੇ ਦੱਸਿਆ ਕਿ ਇਹ ਲੋਕ ਨਸ਼ਾ ਤਸਕਰ ਹਨ ਅਤੇ ਇਨ੍ਹਾਂ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਪਰ ਪੁਲਸ ਨਾਕਾਬੰਦੀ ਨੂੰ ਦੇਖ ਕੇ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਇਕ ਏਐੱਸਆਈ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ।
ਜ਼ਖਮੀ ਏ.ਐੱਸ.ਆਈ ਦੇ ਭਤੀਜੇ ਲਵਪ੍ਰੀਤ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਏ.ਐੱਸ.ਆਈ ਇਨ੍ਹਾਂ ਸਮੱਗਲਰਾਂ 'ਤੇ ਨਜ਼ਰ ਰੱਖ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਪਰ ਤਸਕਰਾਂ ਨੇ ਕਾਰ ਉਨ੍ਹਾਂ 'ਤੇ ਹੀ ਚੜ੍ਹਾ ਦਿੱਤੀ , ਜਿਸ ਕਾਰਨ ਉਨ੍ਹਾਂ ਦੀ ਲੱਤ 'ਤੇ ਸੱਟ ਲੱਗ ਗਈ ਹੈ ਅਤੇ ਉਨ੍ਹਾਂ ਦੀ ਇਲਾਜ਼ ਚੱਲ੍ਹ ਰਿਹਾ ਹੈ।
ਅੰਮ੍ਰਿਤਸਰ 'ਚ 8 ਜੂਨ ਤਕ ਵਧੀ ਨਾਕਾਬੰਦੀ, ਲੋਕਾਂ ਨੂੰ ਪਹਿਲਾਂ ਵਾਂਗ ਕਰਨਾ ਪਵੇਗਾ ਚੈਕਿੰਗ ਦਾ ਸਾਹਮਣਾ