ਪੜਚੋਲ ਕਰੋ

ਜਗਰਾਉਂ ਹਲਕੇ ਦੀ ਨੁਹਾਰ ਬਦਲਣ ਲਈ ਵਿਧਾਇਕਾ ਮਾਣੂੰਕੇ ਨੇ ਕੀਤੀ ਬਲਾਕ ਅਧਿਕਾਰੀਆਂ ਨਾਲ ਮੀਟਿੰਗ

ਜਗਰਾਉਂ: ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਪਹਿਲ ਪੱਧਰ ਤੇ ਹੱਲ ਕਰਨ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਲਾਕ ਦਫਤਰ ਜਗਰਾਉਂ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਜਗਰਾਉਂ: ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਪਹਿਲ ਪੱਧਰ ਤੇ ਹੱਲ ਕਰਨ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਲਾਕ ਦਫਤਰ ਜਗਰਾਉਂ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਬੀ.ਡੀ.ਪੀ.ਓ.ਜਗਰਾਉਂ ਸਤਿੰਦਰ ਸਿੰਘ ਕੰਗ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅਧਿਕਾਰੀਆਂ ਪਿੰਡਾਂ ਦੇ ਛੱਪੜਾਂ ਦੀ ਸਫਾਈ, ਟੁੱਟੀਆਂ ਹੋਈਆਂ ਜਾਂ ਨਵੀਆਂ ਬਣਨ ਵਾਲੀਆਂ ਗਲੀਆਂ-ਨਾਲੀਆਂ, ਖੇਤਾਂ ਅਤੇ ਸੜਕਾਂ ਦੇ ਆਲੇ ਦੁਆਲੇ ਫ਼ਲ ਅਤੇ ਛਾਂਦਾਰ ਰੁੱਖ ਲਗਾਉਣ, ਪਿੰਡਾਂ ਵਿੱਚ ਪਾਰਕਾਂ ਬਨਾਉਣ, ਨੌਜੁਆਨਾਂ ਲਈ ਅਧੁਨਿਕ ਖੇਡ ਮੈਦਾਨ ਬਨਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਜਿੰਨਾਂ ਪਿੰਡਾਂ ਵਿੱਚ ਪੰਚਾਇਤਾਂ ਦੀਆਂ ਜ਼ਮੀਨਾਂ ਖਾਲੀ ਹਨ, ਉਸ ਥਾਂ ਉਪਰ ਜੰਗਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕਾ ਮਾਣੂੰਕੇ ਵੱਲੋਂ ਵੱਲੋਂ ਕਿਹਾ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਿੰਡਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਤੇ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਰੀ-ਚਾਰਜ ਪਿੱਟ ਤਿਆਰ ਕਰਕੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ।

ਵਿਧਾਇਕਾ ਵੱਲੋਂ ਕਿਹਾ ਗਿਆ ਕਿ ਜਿੰਨਾਂ ਲੋਕਾ ਦੇ ਘਰ ਖਸਤਾ ਹਾਲਤ ਵਿੱਚ ਹਨ ਜਾਂ ਡਿੱਗਣ ਵਾਲੇ ਹਨ, ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ ਤਾਂ ਜੋ ਉਹਨਾਂ ਲੋੜਵੰਦ ਲੋਕਾਂ ਦੇ ਨਵੇਂ ਘਰ ਬਨਾਉਣ ਲਈ ਯਤਨ ਕੀਤੇ ਜਾ ਸਕਣ। ਮੀਟਿੰਗ ਦੌਰਾਨ ਮਨਰੇਗਾ ਅਧਿਕਾਰੀ ਜਸਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਵਾਢੀ ਤੋਂ ਬਾਅਦ ਬਰਮਾਂ ਉਤੇ ਮਿੱਟੀ ਪਾਉਣ ਦਾ ਕੰਮ, ਗਲੀਆਂ-ਨਾਲੀਆਂ, ਨਹਿਰੀ ਵਿਭਾਗ ਦੇ ਨਹਿਰਾਂ, ਸੂਏ ਆਦਿ ਦੀ ਸਫਾਈ ਦੇ ਕੰਮ ਕਰਵਾਏ ਗਏ, ਜਿੰਨਾਂ ਉਪਰ ਲਗਭਗ ਡੇਢ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਮੀਟਿੰਗ ਦੌਰਾਨ ਪਿਛਲੇ ਸਾਲ ਦੇ ਹੋਏ ਖਰਚੇ ਅਤੇ ਮਨਰੇਗਾ ਅਧੀਨ ਹੋਣ ਵਾਲੇ ਕੰਮਾਂ ਨੂੰ ਵੀ ਵਿਚਾਰਿਆ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਜਿੱਤ ਦਿਵਾਈ ਹੈ ਅਤੇ ਲੋਕਾਂ ਨੂੰ ਉਹਨਾਂ ਕੋਲੋਂ ਬਹੁਤ ਉਮੀਦਾਂ ਹਨ। ਇਸ ਲਈ ਹਲਕਾ ਵਾਸੀਆਂ ਦੀਆਂ ਲੋੜਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣ ਅਤੇ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਬੀ.ਡੀ.ਪੀ.ਓ.ਸਤਿੰਦਰ ਸਿੰਘ ਕੰਗ ਨੇ ਵਿਧਾਇਕਾ ਮਾਣੂੰਕੇ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਫਿਕਰਮੰਦੀ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹਨਾਂ ਦੀ ਟੀਮ ਪੂਰੀ ਤਰਾਂ ਲੋਕਾਂ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਪਰਸਨ ਬਲਾਕ ਸੰਮਤੀ ਬਲਵਿੰਦਰ ਕੌਰ, ਬੂੜ ਸਿੰਘ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੈਕਟਰੀ ਬਲਜਿੰਦਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਪੁਨੀਤ ਗਰਗ, ਹਰਜਿੰਦਰ ਸਿੰਘ, ਦਲਜੀਤ ਸਿੰਘ, ਨਰਿੰਦਰਜੀਤ ਸਿੰਘ, ਜੋਗਿੰਦਰਪਾਲ ਸਿੰਘ, ਹਰਬੰਸ ਸਿੰਘ, ਸੁਖਵੀਰ ਸਿੰਘ, ਜਸਵੀਰ ਸਿੰਘ ਏ.ਪੀ.ਓ., ਪ੍ਰਮਾਤਮਾਂ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਹਿੰਮਤ ਸ਼ਰਮਾਂ ਆਦਿ ਵੀ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Advertisement
ABP Premium

ਵੀਡੀਓਜ਼

Rain| ਸਵੇਰ ਸਮੇਂ ਕਈ ਥਾਵਾਂ 'ਤੇ ਭਾਰੀ ਮੀਂਹ, ਗਰਮੀ ਤੋਂ ਰਾਹਤPatiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Fixed Deposit: ਆਹ ਪੰਜ ਬੈਂਕ ਹੁਣ FD 'ਤੇ ਦੇਣਗੇ ਜ਼ਿਆਦਾ ਵਿਆਜ, ਹੋਇਆ ਜ਼ਬਰਦਸਤ ਵਾਧਾ, ਨਵੀਆਂ ਦਰਾਂ 1 ਜੁਲਾਈ ਤੋਂ ਹੋਈਆਂ ਲਾਗੂ
Fixed Deposit: ਆਹ ਪੰਜ ਬੈਂਕ ਹੁਣ FD 'ਤੇ ਦੇਣਗੇ ਜ਼ਿਆਦਾ ਵਿਆਜ, ਹੋਇਆ ਜ਼ਬਰਦਸਤ ਵਾਧਾ, ਨਵੀਆਂ ਦਰਾਂ 1 ਜੁਲਾਈ ਤੋਂ ਹੋਈਆਂ ਲਾਗੂ
Horoscope Today: ਰਿਸ਼ਭ ਵਾਲਿਆਂ ਨੂੰ ਮਿਲ ਸਕਦਾ ਧੋਖਾ ਅਤੇ ਕਰਕ ਵਾਲੇ ਵਿਵਾਦ ਤੋਂ ਬਚੇ ਰਹਿਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਰਿਸ਼ਭ ਵਾਲਿਆਂ ਨੂੰ ਮਿਲ ਸਕਦਾ ਧੋਖਾ ਅਤੇ ਕਰਕ ਵਾਲੇ ਵਿਵਾਦ ਤੋਂ ਬਚੇ ਰਹਿਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (3-07-2024)
Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (3-07-2024)
Ginger Water : ਤੁਸੀਂ ਵੀ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਖਾਲੀ ਪੇਟ ਆਹ ਪਾਣੀ ਦੇ ਪੀਣ ਦੇ ਹਨ ਫਾਇਦੇ
Ginger Water : ਤੁਸੀਂ ਵੀ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਖਾਲੀ ਪੇਟ ਆਹ ਪਾਣੀ ਦੇ ਪੀਣ ਦੇ ਹਨ ਫਾਇਦੇ
Embed widget