(Source: ECI/ABP News)
ਸਿੱਧੂ ਮੂਸੇਵਾਲਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਹੁੰਦੇ ਦੇਖਣਾ ਚਾਹੁੰਦੇ ਪਿੰਡ ਵਾਸੀ, ਸਰਕਾਰ ਸਾਹਮਣੇ ਰੱਖੀ ਇਹ ਮੰਗ
Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿੰਡ 'ਚ ਸੋਗ ਦਾ ਮਾਹੌਲ ਹੈ। ਸਾਰਾ ਪਿੰਡ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਨੂੰ ਯਾਦ ਕਰ ਰਿਹਾ ਹੈ।
![ਸਿੱਧੂ ਮੂਸੇਵਾਲਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਹੁੰਦੇ ਦੇਖਣਾ ਚਾਹੁੰਦੇ ਪਿੰਡ ਵਾਸੀ, ਸਰਕਾਰ ਸਾਹਮਣੇ ਰੱਖੀ ਇਹ ਮੰਗ Punjab News: Moosewala Village people want to complete Moosewala's dream of stadium in village ਸਿੱਧੂ ਮੂਸੇਵਾਲਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਹੁੰਦੇ ਦੇਖਣਾ ਚਾਹੁੰਦੇ ਪਿੰਡ ਵਾਸੀ, ਸਰਕਾਰ ਸਾਹਮਣੇ ਰੱਖੀ ਇਹ ਮੰਗ](https://feeds.abplive.com/onecms/images/uploaded-images/2022/05/29/13af61a38b2871cd68de519e8da7c39f_original.jpg?impolicy=abp_cdn&imwidth=1200&height=675)
Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪਿੰਡ 'ਚ ਸੋਗ ਦਾ ਮਾਹੌਲ ਹੈ। ਸਾਰਾ ਪਿੰਡ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਨੂੰ ਯਾਦ ਕਰ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਸਿੱਧੂ ਮੂਸੇਵਾਲਾ ਆਪਣੇ ਪਿੰਡ ਵਿੱਚ ਸਟੇਡੀਅਮ ਬਣਾਉਣਾ ਚਾਹੁੰਦੇ ਸੀ। ਪਰ ਸਰਕਾਰ ਵੱਲੋਂ ਫੰਡ ਨਾ ਮਿਲਣ ਕਾਰਨ ਸਿੱਧੂ ਮੂਸੇਵਾਲਾ ਦਾ ਇਹ ਪ੍ਰਾਜੈਕਟ ਰੁਕ ਗਿਆ ਸੀ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸਟੇਡੀਅਮ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਪਿੰਡ ਦੇ ਗੇਟ 'ਤੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।
ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿੰਡ ਵਾਸੀ ਵੀ ਮਿਊਜ਼ਿਕ ਸਕੂਲ ਤੇ ਪਾਰਕ ਬਣਾਉਣ ਦੀ ਮੰਗ ਕਰ ਰਹੇ ਹਨ। ਗੁਰਸ਼ਰਨ ਸਿੰਘ ਮੂਸੇ ਵਾਲੇ ਅਨੁਸਾਰ, “ਪਿੰਡ ਵਿੱਚ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਸਿੱਧੂ ਮੂਸੇਵਾਲਾ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪਾਪੂਲਰ ਹੈ। ਜੇਕਰ ਕੋਈ ਯਾਦਗਾਰ ਬਣ ਜਾਂਦੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਹੋਵੇਗਾ ਕਿ ਸਿੱਧੂ ਮੂਸੇਵਾਲਾ ਕੌਣ ਸੀ।
ਐਤਵਾਰ ਨੂੰ ਹੋਇਆ ਕਤਲ
ਗੁਰਸ਼ਰਨ ਨੇ ਅੱਗੇ ਕਿਹਾ, “ਸਿੱਧੂ ਮੂਸੇਵਾਲਾ ਸਾਨੂੰ ਸਾਰਿਆਂ ਨੂੰ ਹੈਰਾਨ ਕਰਕੇ ਚਲੇ ਗਏ। ਪਰ ਉਹ ਹਮੇਸ਼ਾ ਪਿੰਡ ਦੇ ਬੱਚਿਆਂ ਲਈ ਕੰਮ ਕਰਦੇ ਰਹੇ। ਅਸੀਂ ਉਨ੍ਹਾਂ ਦਾ ਕੰਮ ਜਾਰੀ ਰੱਖਣਾ ਹੈ। ਸਟੇਡੀਅਮ ਦਾ ਕੰਮ ਸ਼ੁਰੂ ਹੋ ਗਿਆ ਸੀ। ਹੁਣ ਰੁਕ ਗਿਆ ਹੈ। ਅਸੀਂ ਸਰਕਾਰ ਤੋਂ ਸਟੇਡੀਅਮ ਦਾ ਕੰਮ ਪੂਰਾ ਕਰਨ ਦੀ ਮੰਗ ਕਰਦੇ ਹਾਂ।
ਦੱਸ ਦੇਈਏ ਕਿ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਲਗਾਤਾਰ ਉਨ੍ਹਾਂ ਦੀ ਸੁਰੱਖਿਆ 'ਚ ਕਟੌਤੀ 'ਤੇ ਸਵਾਲ ਚੁੱਕ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)