Punjab News: ਭਾਰਤ ਚੋਣ ਕਮਿਸ਼ਨ ਦੇ ਨੋਡਲ ਅਫਸਰ ਨੇ ਈ.ਵੀ.ਐਮ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਦੀ ਪਹਿਲੇ ਪੱਧਰ ਦੀ ਜਾਂਚ ਦਾ ਲਿਆ ਜਾਇਜ਼ਾ
Malerkotla News: ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਪੱਲਵੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ,ਚੋਣ ਤਹਿਸ਼ੀਲਦਾਰ ਸ੍ਰੀਮਤੀ ਪਤਮਜੀਤ ਕੌਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ
Nodal officer of Election Commission: ਭਾਰਤ ਚੋਣ ਕਮਿਸ਼ਨ (ECI) ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ.ਐਮ) ਨੋਡਲ ਅਫਸਰ ਸ੍ਰੀ ਸਵਰਨ ਸਿੰਘ ਨੇ ਅੱਜ ਮਾਲੇਰਕੋਟਲਾ ਦੇ ਈ.ਵੀ.ਐਮ. ਵੇਅਰ ਹਾਊਸ ਪਹੁੰਚੇ। ਜਿੱਥੇ ਉਨ੍ਹਾਂ ਨੇ ਚੋਣ ਦਫ਼ਤਰ ਦੇ ਵੇਅਰ ਹਾਊਸ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੀ ਪਹਿਲੇ ਪੱਧਰ ਦੀ ਚੈਕਿੰਗ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਪੱਲਵੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ,ਚੋਣ ਤਹਿਸ਼ੀਲਦਾਰ ਸ੍ਰੀਮਤੀ ਪਤਮਜੀਤ ਕੌਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ। ਇਸ ਮੌਕੇ ਮੋਕ ਪੋਲ ਵੀ ਕਾਸਟ ਕੀਤੀ ਗਈ।
ਚੋਣ ਕਮਿਸ਼ਨ ਨਿਰਪੱਖ ਪੋਲਿੰਗ ਕਰਵਾਉਣ ਲਈ ਵਚਨਬੱਧ ਹੈ
ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ.ਐਮ) ਅਬਜ਼ਰਵਰ ਨੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਦੇ ਇੰਜੀਨੀਅਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ ਪੋਲਿੰਗ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਸਮੇਂ ਸਿਰ ਸਾਰੀਆਂ ਕੰਟਰੋਲ ਯੂਨਿਟਾਂ, ਬੈਲਟ ਯੂਨਿਟਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੇ ਕੰਮਕਾਜ ਦੀ ਜਾਂਚ ਨਿਰਪੱਖ ਹੋ ਕੇ ਕਰਨੀ ਜ਼ਰੂਰੀ ਹੈ।
ਸੀਸੀਟੀਵੀ ਦੀ ਨਿਘਰਾਨੀ ਅਧੀਨ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ
ਉਨ੍ਹਾਂ ਕਿਹਾ ਕਿ ਜੇਕਰ ਕੋਈ ਯੂਨਿਟ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਖਰਾਬੀ ਦਿਖਾਈ ਦਿੰਦੀ ਹੈ ਤਾਂ ਉਸ ਦੀ ਮੁਰੰਮਤ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਇੰਨ ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਮਸ਼ੀਨਾਂ ਦੀ ਜਾਂਚ ਤੋਂ ਲੈ ਕੇ ਮੁੜ ਸਟੋਰੇਜ ਦੀ ਪ੍ਰੀਕਿਆਂ ਨੂੰ ਸੀ.ਸੀ.ਟੀ.ਵੀ ਦੀ ਨਿਘਰਾਨੀ ਅਧੀਨ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਨੇ ਉਨ੍ਹਾਂ ਨੂੰ ਫਸਟ ਲੈਵਲ ਚੈਕਿੰਗ (ਐਫ ਐਲ ਸੀ) ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਸ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਫਸਟ ਲੈਵਲ ਚੈਕਿੰਗ 25 ਨਵੰਬਰ, 2023 ਨੂੰ ਮੁਕੰਮਲ ਹੋ ਗਿਆ ਸੀ । ਜਿਸ ਦੌਰਾਨ 617 ਕੰਟਰੋਲ ਯੂਨਿਟ, 1035 ਬੈਲੇਟ ਯੂਨਿਟ ਅਤੇ 923 ਵੀ. ਵੀ.ਪੀ.ਏ.ਟੀ ਯੂਨਿਟਾਂ ਦੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਕੀਤੀ ਗਈ ਸੀ। ਜਿਸ ਵਿੱਚੋਂ 508 ਕੰਟਰੋਲ ਯੂਨਿਟ, 1002 ਬੈਲੇਟ ਯੂਨਿਟ ਅਤੇ 893 ਵੀ. ਵੀ.ਪੀ.ਏ.ਟੀ ਯੂਨਿਟਾਂ ਸਹੀ ਪਾਏ ਗਏ। ਈ ਵੀ ਐਮਜ਼ ਦੀ ਫਸਟ ਲੈਵਲ ਚੈਕਿੰਗ ਕੰਮ ਪੂਰਾ ਹੋਣ ਤੋਂ ਬਾਅਦ ਮਸ਼ੀਨਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਅਗਲੀਆਂ ਹਦਾਇਤਾਂ ਤੱਕ ਗੋਦਾਮ ਵਿੱਚ ਸੁਰੱਖਿਅਤ ਅਤੇ ਸਖ਼ਤ ਨਿਗਰਾਨੀ ਹੇਠ ਸਟੋਰ ਕਰ ਦਿੱਤਾ ਗਿਆ ਹੈ ।