(Source: ECI/ABP News/ABP Majha)
ਪਟਿਆਲਾ ਪੁਲਿਸ ਨੇ ਸੁਲਝਾਈ ਐੱਸਬੀਆਈ ਬ੍ਰਾਂਚ ਵਿੱਚੋਂ 35 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਦੀ ਗੁੱਥੀ! ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ
Punjab News: ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਵਿੱਚੋਂ 10 ਦਿਨ ਪਹਿਲਾਂ ਇੱਕ ਬਾਰਾਂ ਸਾਲ ਦੇ ਬੱਚੇ ਵੱਲੋਂ ਦਿਨ ਦਿਹਾੜੇ ਕੀਤੀ ਗਈ 35 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ
Punjab News: ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਵਿੱਚੋਂ 10 ਦਿਨ ਪਹਿਲਾਂ ਇੱਕ ਬਾਰਾਂ ਸਾਲ ਦੇ ਬੱਚੇ ਵੱਲੋਂ ਦਿਨ ਦਿਹਾੜੇ ਕੀਤੀ ਗਈ 35 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ , ਇਸ ਮਾਮਲੇ ਨੂੰ ਲੈ ਕੇ ਪਟਿਆਲਾ ਪੁਲਸ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਟਿਆਲਾ ਦੀ ਸੀ ਆਈ ਏ ਸਟਾਫ ਪੁਲਸ ਵੱਲੋਂ ਵੱਖ ਵੱਖ ਪਹਿਲੂਆਂ ਤੋਂ ਤਫਤੀਸ਼ ਕਰਦਿਆਂ ਅੰਤਰਰਾਜੀ ਗੈਂਗ ਦੀ ਪਹਿਚਾਣ ਕੀਤੀ ਜਿਸ ਦੇ ਆਧਾਰ ਤੇ ਪਟਿਆਲਾ ਪੁਲਸ ਵੱਲੋਂ ਪਿੰਡ ਕੜੀਆਂ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਵਿਖੇ ਇਨ੍ਹਾਂ ਦੇ ਟਿਕਾਣੇ ਤੇ ਰੇਡ ਕਰ ਕੇ ਸਟੇਟ ਬੈਂਕ ਆਫ ਇੰਡੀਆ ਵਿੱਚੋਂ ਚੋਰੀ ਹੋਈ ਰਕਮ ਵਿੱਚੋਂ 33 ਲੱਖ 50 ਹਜ਼ਾਰ ਰੁਪਏ ਦੀ ਵੱਡੀ ਰਿਕਵਰੀ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਉਥੇ ਪੁਲਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ।
ਦੱਸ ਦੇਈਏ ਕਿ ਮਿਤੀ 3-8-2022 ਨੂੰ ਸਟੇਟ ਬੈਂਕ ਆਫ ਇੰਡੀਆ ਦੇ ਕਰਮਚਾਰੀਆਂ ਵੱਲੋਂ 35 ਲੱਖ ਰੁਪਏ ਦੀ ਰਕਮ ਨੂੰ ਏਟੀਐਮ ਮਸ਼ੀਨਾਂ ਵਿੱਚ ਲੋਡ ਕਰਨ ਲਈ ਬੈਂਕ ਵਿਚ ਰੱਖਿਆ ਸੀ ਤਾਂ ਇਸੇ ਦੌਰਾਨ ਕੁਝ ਸ਼ੱਕੀ ਵਿਅਕਤੀ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਜੋ ਕਿ ਬੈਂਕ ਦੇ ਅੰਦਰ ਦਾਖ਼ਲ ਹੋ ਕੇ 35 ਲੱਖ ਰੁਪਏ ਕੈਸ਼ ਵਾਲਾ ਬੈਗ ਨੂੰ ਬੜੀ ਹੀ ਚੁਸਤੀ ਨਾਲ ਚੋਰੀ ਕਰਕੇ ਫ਼ਰਾਰ ਹੋ ਗਏ ਅਤੇ ਇਸ ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਸੀ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਕ ਅੰਤਰਰਾਸ਼ਟਰੀ ਗੈਂਗ ਦੇ ਮੈਂਬਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਐਸਐਸਪੀ ਪਟਿਆਲਾ ਦੀਪਕ ਪਾਰਕ ਵੱਲੋਂ ਇਸ ਸਾਰੇ ਆਪ੍ਰੇਸ਼ਨ ਦੀ ਵਾਰਦਾਤ ਵਾਲੇ ਦਿਨ ਤੋਂ ਹੀ ਖੁਦ ਨਿਗਰਾਨੀ ਕੀਤੀ ਜਾ ਰਹੀ ਸੀ । ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐਸਐਸਪੀ ਦੀਪਕ ਪਾਰਿਖ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਲਗਾਤਾਰ ਮੱਧ ਪ੍ਰਦੇਸ਼ ਵਿਖੇ ਵਾਰਦਾਤ ਵਿੱਚ ਸ਼ਾਮਲ ਦੋਸ਼ੀਆਂ ਅਤੇ ਕੈਸ਼ ਦੀ ਬਰਾਮਦਗੀ ਲਈ ਪਿੰਡ ਕੜੀਆਂ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਵਿੱਚ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਅਤੇ ਇਸ ਗੈਂਗ ਬਾਰੇ ਗੁਪਤ ਸੂਚਨਾ ਮਿਲੀ ਕਿ ਚੋਰੀ ਦੀ ਵਾਰਦਾਤ ਦਾ ਇਹ ਸਾਰਾ ਪੈਸਾ ਪਿੰਡ ਕੜੀਆਂ ਵਿਖੇ ਇਸ ਗੈਂਗ ਮੈਂਬਰ ਦੇ ਘਰ ਪਹੁੰਚਿਆ ਹੈ ਜਿਸ ਤੇ ਪਿੰਡ ਕਿੜੀਆਂ ਵਿਖੇ ਦੋਸ਼ੀ ਰਾਜੇਸ਼ ਪਰ ਦੇ ਘਰ ਰੇਡ ਕਰ ਕੇ ਇਹ 33 ਲੱਖ 50 ਹਜ਼ਾਰ ਰੁਪਏ ਦੀ ਰਕਮ ਅਤੇ ਹੋਰ ਕਾਗਜ਼ਾਤ ਪੁਲੀਸ ਵੱਲੋਂ ਬਰਾਮਦ ਕੀਤੇ ਗਏ ।
ਐੱਸਐੱਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਚੋਰੀ ਦੀ ਵਾਰਦਾਤ ਨੂੰ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕ੍ਰਾਈਮ ਕਰਨ ਵਾਲੇ ਕੜੀਆ ਗੈਂਗ ਵਲੋਂ ਅੰਜਾਮ ਦਿੱਤਾ ਗਿਆ ਸੀ । ਇਹ ਗੈਂਗ ਬੈਂਕ ਦੇ ਕੈਸ਼ੀਅਰ ਦੇ ਕੋਲ ਪਿਆ ਕੈਸ਼ ਚੋਰੀ ਕਰਨ ਅਤੇ ਬੈਂਕ ਵਿੱਚੋਂ ਪੈਸੇ ਕਢਵਾਉਂਦੇ ਸਮੇਂ ਅਤੇ ਬੈਂਕ ਵਿੱਚੋਂ ਪੈਸੇ ਕਢਵਾ ਕੇ ਲੈ ਕੇ ਜਾਂਦੇ ਸਮੇਂ ਵਿਅਕਤੀਆਂ ਨੂੰ ਟਾਰਗੇਟ ਕਰਦੇ ਸਨ । ਉਨ੍ਹਾਂ ਦੱਸਿਆ ਕਿ ਇਹ ਗੈਂਗ ਪੂਰੇ ਭਾਰਤ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਅਤੇ ਇਸ ਗੈਂਗ ਵੱਲੋਂ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਛੋਟੇ ਬੱਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਵੱਲੋਂ ਬੱਚਿਆਂ ਨੂੰ ਚੋਰੀ ਕਰਨ ਲਈ ਟ੍ਰੇਂਡ ਕੀਤਾ ਜਾਂਦਾ ਹੈ ਅਤੇ ਇਹ ਗੈਂਗ ਆਪਣੇ ਪਿੰਡ ਦੇ ਨਾਮ ਨਾਲ ਕੜੀਆ ਗੈਂਗ ਦੇ ਨਾਮ ਨਾਲ ਜਾਣੇ ਜਾਂਦੇ ਹਨ ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੜੀਆਂ ਗੈਂਗ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।