ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, 6 ਹਜ਼ਾਰ ਆਂਗਨਵਾੜੀ ਵਰਕਰਾਂ ਦੀਆਂ ਹੋਣਗੀਆਂ ਭਰਤੀਆਂ
ਬ੍ਰੇਕਿੰਗ! ਮਹਿਲਾਵਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, 6 ਹਜ਼ਾਰ ਆਂਗਨਵਾੜੀ ਵਰਕਰਾਂ ਦੀਆਂ ਹੋਣਗੀਆਂ ਭਰਤੀਆਂ
Punjab News: ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ 'ਚ ਰੱਖੇ ਸੂਬਾ ਪੱਧਰੀ ਸਮਾਗਮ 'ਚ ਸੰਬੋਧਨ ਦੌਰਾਨ ਮੁੱਖ ਮੰਤਰੀ ਵੱਲੋਂ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਗਿਆ। ਸੀਐੱਮ ਨੇ ਆਂਗਨਵਾੜੀ ਦੀਆਂ 6 ਹਜ਼ਾਰ ਭਰਤੀਆਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 6000 ਆਗਨਵਾੜੀਆਂ ਦੀਆਂ ਪੋਸਟਾਂ ਕੱਢਣ ਜਾ ਰਹੇ ਹਾਂ। ਇੱਕ-ਡੇਢ ਮਹੀਨੇ 'ਚ ਰੁਜਗਾਰ ਮਿਲ ਜਾਵੇਗਾ। ਕੋਈ ਸਿਫਾਰਸ਼, ਰਿਸ਼ਵਤ ਜਾਂ ਜੁਗਾੜ ਲਾ ਕੇ ਕੋਸ਼ਿਸ਼ ਨਾ ਕਰਨਾ। ਉਨ੍ਹਾਂ ਕਿਹਾ ਕਿ ਅਗਲੇ ਹਫਤੇ 4300 ਪੁਲਿਸ ਕਰਮੀਆਂ ਨੂੰ ਨਿਯੁਕਤੀ ਪੱਤਰ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਨੂੰ ਇੱਕ ਮੈਡੀਕਲ ਕਾਲਜ ਮਿਲੇਗਾ। ਬਾਰਡਰ ਏਰੀਆ ਹੋਣ ਕਰਕੇ ਮਾਝੇ ਦੀ ਤਰੱਕੀ ਬਹੁਤ ਜ਼ਰੂਰੀ ਹੈ। ਆਈਟੀਆਈ ਅਪਗ੍ਰੇਡ ਕੀਤੀ ਜਾਵੇਗੀ। ਬਾਬਾ ਬਕਾਲਾ ਦਾ ਸਿਵਲ ਹਸਪਤਾਲ ਸ਼ਾਨਦਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਨਿੰਦਿਆ ਕਰਨ ਨਹੀਂ ਆਇਆ। ਬਹੁਤ ਸਰਕਾਰਾਂ ਨੇ ਲਾਰੇ ਲਾਏ। ਲੋਕਾਂ ਦੇ ਬਹੁਤ ਦਿੱਲ ਟੁੱਟੇ। ਲੋਕਾਂ ਕੋਲ ਕੋਈ ਤੀਜਾ ਰਾਹ ਨਹੀਂ ਸੀ। ਦੋਵੇਂ ਸਿਆਸੀ ਪਾਰਟੀਆਂ ਅੰਨੀਆਂ ਹੋ ਗਈਆਂ ਸੀ। ਜਦੋਂ ਸਿਆਸਤਦਾਨ ਅੰਨੇ ਹੋ ਜਾਂਦੇ ਹਨ ਤਾਂ ਲੋਕਾਂ ਦੀ ਤੀਜੀ ਅੱਖ ਨਿਕਲ ਆਉਂਦੀ ਹੈ। ਲੋਕਾਂ ਨੇ ਸਾਡੇ ਹੱਕ 'ਚ ਵੋਟਾਂ ਪਾਈਆਂ। ਹੁਣ ਪਰਮਾਤਮਾ ਸਾਨੂੰ ਸੁਮੱਤ ਬਖਸ਼ੇ ਅਸੀਂ ਪੰਜਾਬ ਦੇ ਮਸਲੇ ਹੱਲ ਕਰ ਸਕੀਏ।
ਉਨ੍ਹਾਂ ਕਿਹਾ ਕਿ ਫਾਈਲਾਂ ਦੇਖ ਕੇ ਮਨ ਦੁੱਖੀ ਹੁੰਦਾ ਹੈ। ਅੱਗੇ ਕਿਸੇ ਨੂੰ ਲੁੱਟਣਾ ਨਹੀਂ ਤੇ ਪਿਛਲੇ ਹਿਸਾਬ ਹੋਣੇ ਚਾਹੀਦੇ ਹਨ। ਪੰਜਾਬ ਕਿਸੇ ਵੇਲੇ ਸੋਨੇ ਦੀ ਚਿੜੀ ਸੀ। ਸਿਆਸਤਦਾਨਾਂ ਆਪਣੇ ਮਹਿਲ ਬਣਾ ਲਏ। ਲੋਕਾਂ ਨੇ ਕੋਠੇ ਚੋਅ ਰਹੇ ਹਨ। ਉਹ ਰਲਮਿਲ ਕੇ ਨੂਰਾਕੁਸ਼ਤੀ ਖੇਡੀ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪਹਿਲਾਂ ਜੇਲ੍ਹਾਂ ਵੱਲ ਧਿਆਨ ਨਹੀਂ ਦਿੱਤਾ। ਹੁਣ ਵਿਧਾਨ ਸਭਾ 'ਚ ਮੰਗ ਪੱਤਰ ਦਿੱਤੇ ਕਿ ਜੇਲ੍ਹਾਂ ਠੀਕ ਕਰੋ, ਇਨ੍ਹਾਂ ਨੂੰ ਪਤਾ ਜੇਲ੍ਹਾਂ 'ਚ ਹੀ ਜਾਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤੱਤੇ ਘਾਹ ਨਹੀਂ ਚੱਲਦੇ। ਕਾਗਜ ਪੂਰੇ ਕਰਕੇ, ਸਬੂਤ ਪੂਰੇ ਕਰਕੇ ਕਾਰਵਾਈ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ। ਜਨਤਾ ਟੈਕਸ ਦਿੰਦੀ ਹੈ। ਹਰ ਚੀਜ 'ਤੇ ਟੈਕਸ ਹੈ। ਇਹ ਲੋਕਾਂ ਦਾ ਪੈਸਾ ਹੈ। ਅਸੀਂ ਕਾਰਵਾਈ ਕਰਨ ਵੇਲੇ ਭਾਵੇਂ ਸਵੇਰੇ ਤਿੰਨ ਵਜੇ ਹੋਣ ਜਾਂ ਦੁਪਹਿਰ ਦੇ ਦੋ ਵਜੇ ਹੋਣ। ਪਹਾੜਾਂ ਦੀਆਂ ਜੜ੍ਹਾਂ ਪਏ ਪੈਸੇ 'ਤੇ ਮੇਰੀ ਅੱਖ ਹੈ। ਕੇਂਦਰ ਸਰਕਾਰ ਦਾ ਪੈਸਾ ਇਧਰ-ਉਧਰ ਕਰ ਦਿੰਦੇ ਸੀ। ਹੁਣ ਮੈਂ ਕੇਂਦਰ ਨਾਲ ਸਿਸਟਮ ਠੀਕ ਕਰ ਰਿਹਾ ਹਾਂ।