(Source: ECI/ABP News)
Punjab News: ਪੰਜਾਬ ਲਈ ਰਾਹਤ ਵਾਲੀ ਖਬਰ! ਨਹੀਂ ਛੱਡਿਆ ਜਾਵੇਗਾ ਨੰਗਲ ਡੈਮ ਤੋਂ ਪਾਣੀ
Punjab news: ਨੰਗਲ ਡੈਮ ਤੋਂ ਪਾਣੀ ਨਹੀਂ ਛੱਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਇਤਰਾਜ਼ ਤੋਂ ਬਾਅਦ BBMB ਨੇ ਵਾਪਸ ਫੈਸਲਾ ਲਿਆ ਹੈ।
![Punjab News: ਪੰਜਾਬ ਲਈ ਰਾਹਤ ਵਾਲੀ ਖਬਰ! ਨਹੀਂ ਛੱਡਿਆ ਜਾਵੇਗਾ ਨੰਗਲ ਡੈਮ ਤੋਂ ਪਾਣੀ Punjab News: Relief news for Punjab! Water will not be released from Nangal Dam Punjab News: ਪੰਜਾਬ ਲਈ ਰਾਹਤ ਵਾਲੀ ਖਬਰ! ਨਹੀਂ ਛੱਡਿਆ ਜਾਵੇਗਾ ਨੰਗਲ ਡੈਮ ਤੋਂ ਪਾਣੀ](https://feeds.abplive.com/onecms/images/uploaded-images/2023/07/13/8b0db1c0659cfae03d6ca7615e0d8ff61689209986423700_original.jpg?impolicy=abp_cdn&imwidth=1200&height=675)
Bhakra Dam News: ਪੰਜਾਬ ਲਈ ਕੁੱਝ ਰਾਹਤ ਦੀ ਖਬਰ ਸਾਹਮਣੇ ਆਈ ਹੈ। ਭਾਖੜਾ ਡੈਮ ਤੋਂ ਹੁਣ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ । ਤੁਹਾਨੂੰ ਦੱਸ ਦੇਈਏ ਕਿ ਅਗਲੇ 3 ਦਿਨਾਂ ਤੱਕ ਭਾਖੜਾ ਡੈਮ ਤੋਂ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ। BBMB ਦੀ ਹੋਈ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ। ਅਜੇ ਭਾਖੜਾ ਦੇ ਫਲੱਡ ਗੇਟ ਨਹੀਂ ਖੋਲ੍ਹੇ ਗਏ ਹਨ। ਭਾਖੜਾ 'ਚ ਪਾਣੀ ਦੀ ਆਮਦ ਘੱਟ ਹੋਈ ਹੈ। ਇਸ ਸਮੇਂ ਹੜ੍ਹਾਂ ਨੂੰ ਲੈ ਕੇ ਹਰ ਵਿਭਾਗ ਚਿੰਤਾ ਵਿੱਚ ਹੈ।
ਭਾਖੜਾ ਦੇ ਨੰਗਲ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਦੇ ਨੰਗਲ ਡੈਮ ਤੋਂ ਪਾਣੀ ਛੱਡਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਚੰਡੀਗੜ੍ਹ ਬੋਰਡ ਹੈੱਡਕੁਆਰਟਰ ਵਿਖੇ ਹੋਈ ਮੀਟਿੰਗ 'ਚ ਇਹ ਵੱਡਾ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਕ ਤਿੰਨ ਦਿਨਾਂ ਤਕ ਪਾਣੀ ਨਹੀਂ ਛੱਡਿਆ ਜਾਵੇਗਾ।
ਸਥਿਤੀ ਨੂੰ ਦੇਖਦੇ ਹੋਏ ਪਾਣੀ ਛੱਡਣ ਜਾਂ ਨਾ ਛੱਡਣ ਦਾ ਫੈਸਲਾ ਤਿੰਨ ਦਿਨਾਂ ਬਾਅਦ ਲਿਆ ਜਾਵੇਗਾ
ਬੀਬੀਐਮਬੀ ਦੇ ਵਾਟਰ ਰੈਗੂਲੇਸ਼ਨ ਵਿਭਾਗ ਦੇ ਡਿਪਟੀ ਚੀਫ਼ ਇੰਜੀਨੀਅਰ ਨੇ ਮੰਗਲਵਾਰ 11 ਜੁਲਾਈ ਨੂੰ ਕਿਹਾ ਸੀ ਕਿ 13 ਜੁਲਾਈ ਨੂੰ 16000 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਤੋਂ ਬਾਅਦ ਬੁੱਧਵਾਰ 12 ਜੁਲਾਈ ਨੂੰ ਹੋਈ ਮੀਟਿੰਗ 'ਚ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਜਿਸ ਨਾਲ ਪਾਣੀ ਛੱਡਣ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਾ ਵਾਸੀਆਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਪਾਣੀ ਛੱਡਣ 'ਤੇ ਬੀਬੀਐਮਬੀ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ। ਸਰਕਾਰ ਦੀ ਗੱਲ ਸੁਣਨ ਤੋਂ ਬਾਅਦ ਬੋਰਡ ਨੇ ਪਾਣੀ ਛੱਡਣ ਦਾ ਫੈਸਲਾ ਵਾਪਸ ਲਿਆ। ਸਥਿਤੀ ਨੂੰ ਦੇਖਦੇ ਹੋਏ ਪਾਣੀ ਛੱਡਣ ਜਾਂ ਨਾ ਛੱਡਣ ਦਾ ਫੈਸਲਾ ਤਿੰਨ ਦਿਨਾਂ ਬਾਅਦ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)