ਕੇਜਰੀਵਾਲ ਗੁਜਰਾਤ 'ਚ ਰੁਜ਼ਗਾਰ ਦੀਆਂ ਗਰੰਟੀਆਂ ਦੇ ਰਹੇ, ਪੰਜਾਬ 'ਚ ਲੋਕ ਰੁਜ਼ਗਾਰ ਲਈ ਧਰਨੇ ਦੇ ਰਹੇ: ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਪਰ ਹਮਲਾ ਬੋਲਿਆ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਗੁਜਰਾਤ ਵਿੱਚ ਰੁਜ਼ਗਾਰ ਦੀਆਂ ਗਰੰਟੀਆਂ ਦੇ ਰਹੇ ਹਨ ਪਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬੇਰੁਜਗਾਰਾਂ ਦੀ ਵਾਤ ਨਹੀਂ ਪੁੱਛ ਰਹੀ।
ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕੇਜਰੀਵਾਲ ਗੁਜਰਾਤ ‘ਚ ਰੁਜ਼ਗਾਰ ਦੀਆਂ ਗਰੰਟੀਆਂ ਦੇ ਰਿਹਾ ਹੈ, ਪਰ ਪੰਜਾਬ ਦੇ ਨੌਜਵਾਨ ਜੋ ਖੇਤੀਬਾੜੀ ਵਿਭਾਗ 'ਚ ਨੌਕਰੀ ਦੀਆਂ ਸਮੂਹ ਸ਼ਰਤਾਂ ਵੀ ਪੂਰੀਆ ਕਰਦੇ ਨੇ, ਉਹ ਰੁਜ਼ਗਾਰ ਲਈ ਧਰਨੇ ਦੇ ਰਹੇ ਨੇ, ਤੇ 'ਆਪ' ਸਰਕਾਰ ਇਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ।
ਕੇਜਰੀਵਾਲ ਗੁਜਰਾਤ ‘ਚ ਰੁਜ਼ਗਾਰ ਦੀਆਂ ਗਰੰਟੀਆਂ ਦੇ ਰਿਹਾ ਹੈ, ਪਰ ਪੰਜਾਬ ਦੇ ਨੌਜਵਾਨ ਜੋ ਖੇਤੀਬਾੜੀ ਵਿਭਾਗ 'ਚ ਨੌਕਰੀ ਦੀਆਂ ਸਮੂਹ ਸ਼ਰਤਾਂ ਵੀ ਪੂਰੀਆ ਕਰਦੇ ਨੇ, ਉਹ ਰੁਜ਼ਗਾਰ ਲਈ ਧਰਨੇ ਦੇ ਰਹੇ ਨੇ, ਤੇ 'ਆਪ' ਸਰਕਾਰ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। #PAUstudentsProtest#Employment4PAUStudents pic.twitter.com/1FM98gq4zw
— Sukhbir Singh Badal (@officeofssbadal) August 2, 2022