(Source: ECI/ABP News)
PCS Result: ਜੁਡੀਸ਼ੀਅਲ ਪ੍ਰੀਖਿਆ ਦੇ ਆਏ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ, ਪਹਿਲੇ 5 ਨਬਰਾਂ 'ਤੇ ਧੀਆਂ ਦਾ ਕਬਜ਼ਾ, ਦੇਖੋ ਕਾਮਯਾਬੀ ਦੀ ਕਹਾਣੀ
Punjab PCS Judiciary Final Result - ਬਰਨਾਲਾ ਦੇ PRTC ਡਰਾਈਵਰ ਹਰਪਾਲ ਸਿੰਘ ਜੀ ਦੀ ਬੇਟੀ ਕਿਰਨਦੀਪ ਕੌਰ ਦੀ ਬਤੌਰ ਜੱਜ ਨਿਯੁਕਤੀ ਹੋਏ ਹਨ। ਆਪਣੀ ਕਮਾਈ ਵਿੱਚੋਂ ਬੱਚਿਆਂ ਨੂੰ ਪੜਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ
![PCS Result: ਜੁਡੀਸ਼ੀਅਲ ਪ੍ਰੀਖਿਆ ਦੇ ਆਏ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ, ਪਹਿਲੇ 5 ਨਬਰਾਂ 'ਤੇ ਧੀਆਂ ਦਾ ਕਬਜ਼ਾ, ਦੇਖੋ ਕਾਮਯਾਬੀ ਦੀ ਕਹਾਣੀ Punjab PCS Judiciary Final Result Out, Punjab Public Service Commission PCS Result: ਜੁਡੀਸ਼ੀਅਲ ਪ੍ਰੀਖਿਆ ਦੇ ਆਏ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ, ਪਹਿਲੇ 5 ਨਬਰਾਂ 'ਤੇ ਧੀਆਂ ਦਾ ਕਬਜ਼ਾ, ਦੇਖੋ ਕਾਮਯਾਬੀ ਦੀ ਕਹਾਣੀ](https://feeds.abplive.com/onecms/images/uploaded-images/2023/10/13/85af683436c6e153d766390b3165784a1697167552112785_original.jpg?impolicy=abp_cdn&imwidth=1200&height=675)
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਪੰਜਾਬ ਸਿਵਲ ਸਰਵਿਸਿਜ਼ (PCS) ਜੁਡੀਸ਼ੀਅਲ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਹਨਾਂ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ 5 ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। ਨਮਿਤਾ ਸ਼ਰਮਾ ਨੇ ਪਹਿਲਾਂ ਸਥਾਨ ਹਾਸਲ ਕੀਤਾ, ਰਚਨਾ ਬਾਹਰੀ ਦੂਸਰੇ ਨੰਬਰ 'ਤੇ ਰਹੇ, ਹਰਅੰਮ੍ਰਿਤ ਕੌਰ ਤੀਸਰੇ ਸਥਾਨ 'ਤੇ, ਸਾਕਸ਼ੀ ਅਰੋੜਾ ਚੌਥੇ ਅਤੇ ਸ਼ੈਫਾਲਿਕਾ ਸੁਨੇਜਾ ਪੰਜਵੇਂ ਸਥਾਨ 'ਤੇ ਰਹੇ। PPSC ਨੇ ਵੀਰਵਾਰ ਨੂੰ ਪੰਜਾਬ ਵਿੱਚ 159 ਨਿਆਂਇਕ ਅਫਸਰਾਂ ਦੀ ਨਿਯੁਕਤੀ ਦਾ ਨਤੀਜਾ ਘੋਸ਼ਿਤ ਕੀਤਾ।
PCS ਜੁਡੀਸ਼ੀਅਲ ਮੇਨਜ਼ ਦੀ ਪ੍ਰੀਖਿਆ 2 ਤੋਂ 4 ਜੂਨ ਦੇ ਵਿਚਕਾਰ ਹੋਈ ਸੀ, ਜਿਸ ਦਾ ਨਤੀਜਾ ਕਮਿਸ਼ਨ ਦੁਆਰਾ ਜੁਲਾਈ ਵਿੱਚ ਜਾਰੀ ਕੀਤਾ ਗਿਆ ਸੀ। 29 ਸਤੰਬਰ ਤੋਂ 8 ਅਕਤੂਬਰ ਤੱਕ ਇੰਟਰਵਿਊ ਲਈ ਗਈ। ਇਸ ਤੋਂ ਬਾਅਦ, PPSC ਨੇ ਹੁਣ ਆਪਣੀ ਵੈੱਬਸਾਈਟ 'ਤੇ ਸਾਰੀਆਂ ਸ਼੍ਰੇਣੀਆਂ ਦੇ ਨਤੀਜੇ ਉਪਲਬਧ ਕਰਵਾਏ ਹਨ। ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਰਿਜ਼ਰਵ ਕੈਟਾਗਰੀ ਦੇ 2 ਉਮੀਦਵਾਰਾਂ ਨੇ ਵੀ 52 ਅਸਾਮੀਆਂ 'ਤੇ ਗੈਰ-ਰਾਖਵੀਂ ਸ਼੍ਰੇਣੀ 'ਚ ਸਥਾਨ ਹਾਸਲ ਕੀਤਾ ਹੈ।
ਮੋਹਾਲੀ ਦੀ ਧੀ ਬਣੀ ਜੱਜ, 12ਵਾਂ ਰੈਂਕ ਹਾਸਲ
ਮੁਹਾਲੀ ਦੇ ਫੇਜ਼-1 ਦੀ ਰਹਿਣ ਵਾਲੀ ਅਮਨਪ੍ਰੀਤ ਕੌਰ PCS (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ। ਅਮਨਪ੍ਰੀਤ ਕੌਰ ਨੇ 12ਵਾਂ ਰੈਂਕ ਹਾਸਲ ਕੀਤਾ ਹੈ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏਐਲਐਲਬੀ ਅਤੇ ਐਲਐਲਐਮ ਪਾਸ ਕੀਤੀ ਹੈ ਅਤੇ ਸਾਢੇ ਤਿੰਨ ਸਾਲ ਸਖ਼ਤ ਮਿਹਨਤ ਕੀਤੀ ਹੈ। ਹੁ
PRTC ਡਰਾਈਵਰ ਦੀ ਧੀ ਬਣੀ ਜੱਜ
ਬਰਨਾਲਾ ਦੇ PRTC ਡਰਾਈਵਰ ਹਰਪਾਲ ਸਿੰਘ ਜੀ ਦੀ ਬੇਟੀ ਕਿਰਨਦੀਪ ਕੌਰ ਦੀ ਬਤੌਰ ਜੱਜ ਨਿਯੁਕਤੀ ਹੋਏ ਹਨ। ਆਪਣੀ ਕਮਾਈ ਵਿੱਚੋਂ ਬੱਚਿਆਂ ਨੂੰ ਪੜਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਪੰਜਾਬ ਦੀ ਇੱਕ ਹੋਰ ਧੀ ਅੱਜ ਸਫ਼ਲ ਉਦਾਹਰਨ ਨਾਲ ਸਮਾਜ ਨੂੰ ਸੇਧ ਦੇ ਰਹੀ ਹੈ।
ਬੱਸੀ ਪਠਾਣਾਂ ਦੀ ਕਾਜਲ ਵੀ ਬਣੀ ਜੱਜ
ਫਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾਂ ਦੀ ਕਾਜਲ ਨੇ ਵੀ ਪੀਸੀਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕੀਤੀ ਹੈ। ਕਾਜਲ ਨੇ ਦੱਸਿਆ ਕਿ ਜੱਜ ਬਣਨ ਵਿੱਚ ਉਸ ਦੇ ਪਿਤਾ ਸ਼ਿਵ ਕੁਮਾਰ ਨਰੇਸ਼ ਨੇ ਸਭ ਤੋਂ ਵੱਧ ਸਹਿਯੋਗ ਦਿੱਤਾ। ਕਾਜਲ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਲੁਧਿਆਣਾ ਦੀ ਇੱਕ ਅਕੈਡਮੀ ਤੋਂ ਕੋਚਿੰਗ ਲਈ ਹੈ।
ਖੰਨਾ ਦੀ ਜਸਲੀਨ ਕੌਰ ਬਣੀ ਜੱਜ
ਖੰਨਾ ਦੀ ਬੇਟੀ ਜਸਲੀਨ ਕੌਰ ਬਵੇਜਾ ਵੀ ਜੱਜ ਬਣ ਗਈ ਹੈ। ਜਸਲੀਨ ਕੌਰ ਨੇ ਸੂਬੇ ਵਿੱਚੋਂ 45ਵਾਂ ਰੈਂਕ ਹਾਸਲ ਕੀਤਾ। ਜਸਲੀਨ ਦੀ ਕਾਮਯਾਬੀ 'ਤੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਜਸਲੀਨ ਕੌਰ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਬਾਰੇ ਸੋਚਿਆ ਸੀ। ਪਹਿਲੀ ਵਾਰ ਸਫਲਤਾ ਨਹੀਂ ਮਿਲੀ। ਪਰ ਹਿੰਮਤ ਨਾ ਹਾਰੀ। ਹੁਣ ਦੂਜੀ ਕੋਸ਼ਿਸ਼ 'ਚ ਸਫਲਤਾ ਮਿਲੀ ਹੈ। ਜਸਲੀਨ ਕੌਰ ਨੇ ਸੈਕਰਡ ਹਾਰਟ ਸਕੂਲ, ਖੰਨਾ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਐਲਐਲਬੀ ਅਤੇ ਐਲਐਲਐਮ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)