ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਦੋਵੇਂ ਬਦਮਾਸ਼ ਜ਼ਖ਼ਮੀ, ਸੁਨਿਆਰੇ 'ਤੇ ਚਲਾਈਆਂ ਸਨ ਗੋਲੀਆਂ; ਵਾਰਦਾਤ ਨਾਲ ਕੰਬੇ ਲੋਕ
Punjab News: ਫਿਰੋਜ਼ਪੁਰ ਪੁਲਿਸ ਨੇ 14 ਅਗਸਤ ਨੂੰ ਜ਼ੀਰਾ ਕਸਬੇ ਵਿੱਚ ਸੁਨਿਆਰੇ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਰਹੇ ਦੋ ਬਦਮਾਸ਼ਾਂ ਨੂੰ ਐਨਕਾਉਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।

Punjab News: ਫਿਰੋਜ਼ਪੁਰ ਪੁਲਿਸ ਨੇ 14 ਅਗਸਤ ਨੂੰ ਜ਼ੀਰਾ ਕਸਬੇ ਵਿੱਚ ਸੁਨਿਆਰੇ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਰਹੇ ਦੋ ਬਦਮਾਸ਼ਾਂ ਨੂੰ ਐਨਕਾਉਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਇੱਕ ਬਦਮਾਸ਼ ਨੂੰ ਗੋਲੀ ਮਾਰ ਦਿੱਤੀ, ਜਦੋਂ ਕਿ ਦੂਜਾ ਮੋਟਰਸਾਈਕਲ ਤੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਪੁਲਿਸ ਟੀਮਾਂ ਮੌਕੇ 'ਤੇ ਜਾਂਚ ਕਰ ਰਹੀਆਂ ਹਨ।
ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਕਿਹਾ - ਸੁਨਿਆਰੇ 'ਤੇ ਹਮਲੇ ਤੋਂ ਬਾਅਦ AGTF (ਐਂਟੀ-ਗੈਂਗਸਟਰ ਟਾਸਕ ਫੋਰਸ), CIA ਸਟਾਫ ਅਤੇ ਜ਼ੀਰਾ ਪੁਲਿਸ ਸਾਂਝੇ ਤੌਰ 'ਤੇ ਹਮਲਾਵਰਾਂ ਦੀ ਭਾਲ ਵਿੱਚ ਕੰਮ ਕਰ ਰਹੇ ਸਨ। ਇੱਕ ਗੁਪਤ ਸੂਚਨਾ ਦੇ ਆਧਾਰ 'ਤੇ, ਪੁਲਿਸ ਨੇ ਮੋਟਰਸਾਈਕਲ 'ਤੇ ਸਵਾਰ ਦੋ ਸ਼ੱਕੀ ਹਮਲਾਵਰਾਂ ਦਾ ਪਿੱਛਾ ਕੀਤਾ।
ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਪਿੱਛਾ ਕਰਨ ਵਾਲੀ ਟੀਮ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਹਮਲਾਵਰ ਗੋਲੀ ਲੱਗਣ ਕਰਕੇ ਜ਼ਖਮੀ ਹੋ ਗਿਆ, ਜਦੋਂ ਕਿ ਦੂਜੇ ਦੀ ਮੋਟਰਸਾਈਕਲ ਤੋਂ ਡਿੱਗਣ ਕਰਕੇ ਲੱਤ ਟੁੱਟ ਗਈ। ਦੋਵਾਂ ਮੁਲਜ਼ਮਾਂ ਦੀ ਪਛਾਣ ਹਰਜੀਤ ਸਿੰਘ ਅਤੇ ਸਨਮੁਖ ਸਿੰਘ ਵਜੋਂ ਹੋਈ ਹੈ।
ਦੋਵੇਂ ਜ਼ਖਮੀ ਮੁਲਜ਼ਮਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਬਾਅਦ ਤੀਜੇ ਫਰਾਰ ਹਮਲਾਵਰ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਅਤੇ ਉਸਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਅਤੇ ਚੌਕਸੀ ਵਧਾ ਦਿੱਤੀ ਗਈ ਹੈ।
ਬੀਤੇ ਦਿਨੀਂ ਫਿਰੋਜ਼ਪੁਰ ਦੇ ਜੀਰਾ ਕਸਬੇ ਵਿੱਚ ਇੱਕ ਸੁਨਿਆਰੇ 'ਤੇ ਚਲਾਈ ਗਈ ਗੋਲੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ। ਇਸ ਵਿੱਚ ਲੁਟੇਰੇ ਬਿਲਕੁਲ ਬੇਖੌਫ ਹੋ ਕੇ ਆਪਣੇ ਮੂੰਹ ਢੱਕੇ ਬਿਨਾਂ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਸ ਘਟਨਾ ਵਿੱਚ ਸੁਨਿਆਰਾ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















