ਪੜਚੋਲ ਕਰੋ

ਪੰਜਾਬ ਪੁਲਿਸ ਨੇ ਇਕ ਹਫ਼ਤੇ 'ਚ 11.56 ਕਿੱਲੋ ਹੈਰੋਇਨ, 20 ਲੱਖ ਰੁਪਏ ਡਰੱਗ ਮਨੀ ਸਮੇਤ 353 ਨਸ਼ਾ ਤਸਕਰ ਕੀਤੇ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 271 FIR ਦਰਜ ਕਰਕੇ 353 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 271 FIR ਦਰਜ ਕਰਕੇ 353 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲਿਸ ਨੇ ਇੱਕ ਹਫ਼ਤੇ ਵਿੱਚ 11.56 ਕਿਲੋ ਹੈਰੋਇਨ, 13.51 ਕਿਲੋ ਅਫੀਮ, 900 ਗ੍ਰਾਮ ਗਾਂਜਾ, 8 ਕੁਇੰਟਲ ਭੁੱਕੀ, ਫਾਰਮਾ ਓਪੀਓਡਜ਼ ਦੀਆਂ 88014 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਤੋਂ ਇਲਾਵਾ 20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 376 ਹੋ ਗਈ ਹੈ।

ਦੱਸਣਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਖਾਸ ਤੌਰ ‘ਤੇ ਡਰੱਗ ਰਿਕਵਰੀ ਨਾਲ ਸਬੰਧਤ ਮਾਮਲਿਆਂ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਇਹ ਨਸ਼ੇ ਦੀ ਮਾਮੂਲੀ ਮਾਤਰਾ ਦੀ ਬਰਾਮਦੀ ਹੀ ਹੋਵੇ।

ਜ਼ਿਕਰਯੋਗ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Advertisement
ABP Premium

ਵੀਡੀਓਜ਼

ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayatਦਿਲਜੀਤ ਦੀ PM ਨਾਲ ਮੀਟਿੰਗ ਤੇ ਸਿਆਸਤ , ਕੌਣ ਲੈ ਰਿਹਾ ਹੈ ਦਿਲਜੀਤ ਦੋਸਾਂਝ ਨਾਲ ਪੰਗਾਚੰਡੀਗੜ੍ਹ 'ਚ ਵੇਖੋ ਕੀ ਕਰ ਗਏ ਸਰਤਾਜ , ਲੋਕ ਹੋਏ ਸਤਿੰਦਰ ਸਰਤਾਜ ਦੇ ਦੀਵਾਨੇPM ਮੋਦੀ ਤੋਂ ਬਾਅਦ ਕਿਸਨੂੰ ਮਿਲੇ ਦਿਲਜੀਤ , ਮੁਲਾਕਾਤ ਦੀ ਹੋ ਰਹੀ ਪੂਰੀ ਚਰਚਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
Farmer Protest: ਖਨੌਰੀ 'ਚ ਅੱਜ ਮਹਾਪੰਚਾਇਤ, ਡੱਲੇਵਾਲ ਕਰਨਗੇ ਸੰਬੋਧਨ, ਹਰਿਆਣਾ ਪੁਲਿਸ ਅਲਰਟ, 21 ਕੰਪਨੀਆਂ ਤਾਇਨਾਤ, ਧਾਰਾ 163 ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
Embed widget