ਪੜਚੋਲ ਕਰੋ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਗੈਵੀ ਦੇ ਪੰਜ ਸਾਥੀ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ

ੜੇ ਗਏ ਮੁਲਜ਼ਮਾਂ ਵਿੱਚ ਕਰਨਬੀਰ ਸਿੰਘ ਨਿਵਾਸੀ ਪਿੰਡ ਅਕਬਰਪੁਰਾ, ਹਰਮਨਜੀਤ ਸਿੰਘ ਵਾਸੀ ਪਿੰਡ ਜੋਹਲਾ, ਗੁਰਜਸਪ੍ਰੀਤ ਸਿੰਘ ਨਿਵਾਸੀ ਪਿੰਡ ਭੱਠਲ ਭਾਈ ਅਤੇ ਰਵਿੰਦਰ ਇਕਬਾਲ ਸਿੰਘ ਨਿਵਾਸੀ ਹੰਸਲਾਵਾਲਾ (ਸਾਰੇ ਪਿੰਡ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ) ਅਤੇ ਸੈਮੂਅਲ ਉਰਫ ਸੇਮ ਵਾਸੀ ਫਿਰੋਜ਼ਪੁਰ ਸ਼ਾਮਲ ਹਨ।

ਚੰਡੀਗੜ੍ਹ: ਗੈਂਗਸਟਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਗੈਵੀ ਵੱਲੋਂ ਕੀਤੇ ਖੁਲਾਸਿਆਂ ‘ਤੇ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਉਸ ਦੇ ਪੰਜ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਉਨ੍ਹਾਂ ਦੇ ਸਾਰੇ ਮਾਡਿ ਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ। ਲੋੜੀਂਦੇ ਗੈਂਗਸਟਰ ਜੈਪਾਲ ਦੇ ਕਰੀਬੀ ਗੈਵੀ ਸਿੰਘ ਉਰਫ ਵਿਜੈ ਉਰਫ ਗਿਆਨੀ ਨੂੰ 26 ਅਪ੍ਰੈਲ ਨੂੰ ਝਾਰਖੰਡ ਦੇ ਸਰਾਏ ਕਿਲਾ ਖਰਸਵਾ ਜ਼ਿਲ੍ਹੇ ਤੋਂ ਪੰਜਾਬ ਦੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਅਤੇ ਐਸਏਐਸਨਗਰ ਮੁਹਾਲੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਸੀ।

ਫੜੇ ਗਏ ਮੁਲਜ਼ਮਾਂ ਵਿੱਚ ਕਰਨਬੀਰ ਸਿੰਘ ਨਿਵਾਸੀ ਪਿੰਡ ਅਕਬਰਪੁਰਾ, ਹਰਮਨਜੀਤ ਸਿੰਘ ਵਾਸੀ ਪਿੰਡ ਜੋਹਲਾ, ਗੁਰਜਸਪ੍ਰੀਤ ਸਿੰਘ ਨਿਵਾਸੀ ਪਿੰਡ ਭੱਠਲ ਭਾਈ ਅਤੇ ਰਵਿੰਦਰ ਇਕਬਾਲ ਸਿੰਘ ਨਿਵਾਸੀ ਹੰਸਲਾਵਾਲਾ (ਸਾਰੇ ਪਿੰਡ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ) ਅਤੇ ਸੈਮੂਅਲ ਉਰਫ ਸੇਮ ਵਾਸੀ ਫਿਰੋਜ਼ਪੁਰ ਸ਼ਾਮਲ ਹਨ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕਈ ਅਪਰਾਧਿਕ ਕੇਸ ਦਰਜ ਹਨ।

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਖਰੜ ਦੇ ਅਰਬਨ ਹੋਮਜ਼ -2 ਵਿੱਚ ਸਥਿਤ ਗੈਵੀ ਦੇ ਕਿਰਾਏ ਦੇ ਫਲੈਟ ਤੋਂ 1.25 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਅੱਡਿਆਂ ਤੋਂ 3 ਪਿਸਤੌਲ, ਇੱਕ .30 ਕੈਲੀਬਰ ਚੀਨੀ ਪਿਸਟਲ ਅਤੇ ਦੋ .32 ਕੈਲੀਬਰ ਪਿਸਤੌਲ ਅਤੇ 23 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਵਾਹਨ ਵੀ ਬਰਾਮਦ ਕੀਤੇ ਗਏ ਹਨ ਜੋ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਂਦੇ ਸਾ।

ਡੀਜੀਪੀ ਨੇ ਦੱਸਿਆ ਕਿ ਸੈਮੂਅਲ ਜਮਸ਼ੇਦਪੁਰ ਵਿੱਚ ਗੈਵੀ ਨਾਲ ਰਹਿ ਰਿਹਾ ਸੀ। ਉਹ ਗੈਵੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਦਿੱਲੀ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ। ਸੈਮੂਅਲ ਪਾਕਿਸਤਾਨ ਤੋਂ ਲਿਆਂਦੀ ਗਈ ਹੈਰੋਇਨ ਦੀ ਵੰਡ ਨੂੰ ਸੰਭਾਲਦਾ ਸੀ। ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਗੈਵੀ ਨੇ ਖੁਲਾਸਾ ਕੀਤਾ ਕਿ ਉਸਨੇ ਪਿਛਲੇ ਢਾਈ ਸਾਲਾਂ ਦੌਰਾਨ ਪਾਕਿਸਤਾਨ ਤੋਂ ਹਥਿਆਰਾਂ ਸਮੇਤ 500 ਕਿੱਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕੀਤੀ ਹੈ। ਇਹ ਹਥਿਆਰ ਅਤੇ ਹੈਰੋਇਨ ਪੰਜਾਬ, ਦਿੱਲੀ ਅਤੇ ਜੰਮੂ ਕਸ਼ਮੀਰ ਰਾਜਾਂ ਵਿੱਚ ਸਪਲਾਈ ਕੀਤੀ ਜਾਂਦੀ ਸੀ।

ਗੈਵੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਪਾਕਿਸਤਾਨੀ ਤਸਕਰ ਭਾਰਤ-ਪਾਕਿ ਸਰਹੱਦ ਦੇ ਨਾਲ ਭਾਰਤ ਵਿੱਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਗੈਵੀ ਵਲੋਂ ਹਵਾਲਾ ਰਸਤੇ ਜਾਂ ਨਵੀਂ ਦਿੱਲੀ ਅਧਾਰਤ ਆਯਾਤ / ਨਿਰਯਾਤ ਕੰਪਨੀਆਂ ਦੇ ਮਾਧਿਅਮ ਰਾਹੀਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਸਥਿਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਵੱਡੀ ਗਿਣਤੀ ਵਿੱਚ ਵਿੱਤੀ ਲੈਣ-ਦੇਣ ਵੀ ਕੀਤਾ ਗਿਆ ਸੀ। ਇਸਦੀ ਤਸਦੀਕ ਕੀਤੀ ਜਾ ਰਹੀ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, ‘ਗੈਵੀ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਸਨੇ ਜਾਅਲੀ ਵੇਰਵਿਆਂ ਨਾਲ ਜਾਅਲੀ ਭਾਰਤੀ ਪਾਸਪੋਰਟ ਹਾਸਲ ਕੀਤਾ ਸੀ ਅਤੇ ਪੁਰਤਗਾਲ ਵਿੱਚ ਰਹਿਣ ਦੀ ਯੋਜਨਾ ਬਣਾਈ ਸੀ।’ ਡੀਜੀਪੀ ਨੇ ਕਿਹਾ ਕਿ ਗੈਵੀ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੀ ਪਛਾਣ ਕਰ ਲਈ ਗਈ ਹੈ ਅਤੇ ਇਹ ਜਾਣਕਾਰੀ ਮਿਲੀ ਹੈ ਨੂੰ ਅੱਗੇ ਦੀ ਕਾਰਵਾਈ ਲਈ ਸਬੰਧਤ ਜੰਸੀਆਂ ਨਾਲ ਸਾਂਝਾ ਕੀਤਾ ਗਿਆ ਹੈ। ਗੈਂਗਸਟਰ ਗੈਵੀ ਦੇ ਹੋਰ ਸਾਥੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੌਰਾਨ SGPC ਦਾ ਇੱਕ ਹੋਰ ਉਪਰਾਲਾ, ਤਿਆਰ ਕੀਤਾ ਇੱਖ ਹੋਰ 50 ਬੈਡਾਂ ਦਾ corona care center

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Advertisement
ABP Premium

ਵੀਡੀਓਜ਼

Panchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|Fatty liver disease: ਮੋਟਾਪਾ, ਸ਼ੂਗਰ, ਪਾਚਕ ਵਿਕਾਰ ਨੂੰ ਰੋਕਣ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
ਵੱਡੀ ਖ਼ਬਰ ! CM ਮਾਨ ਨੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Digital dementia: ਇੰਟਰਨੈੱਟ ਨੇ ਕੀਤੀ ਨੌਜਵਾਨੀ ਤਬਾਹ! ਮੋਬਾਈਲ ਫੋਨ ਦੀ ਵਰਤੋਂ ਨਾਲ ਭਿਆਨਕ ਬਿਮਾਰੀ ਦਾ ਕਹਿਰ
Jammu Kashmir Polls: ਜੰਮੂ-ਕਸ਼ਮੀਰ 'ਚ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, 40 ਸੀਟਾਂ ਲਈ ਹੋਏਗੀ ਚੋਣਾਵੀਂ ਜੰਗ
Jammu Kashmir Polls: ਜੰਮੂ-ਕਸ਼ਮੀਰ 'ਚ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, 40 ਸੀਟਾਂ ਲਈ ਹੋਏਗੀ ਚੋਣਾਵੀਂ ਜੰਗ
AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...
AK-47 rifle: 8 ਸਾਲਾ ਬੱਚੇ ਨੇ ਆਨਲਾਈਨ ਮੰਗਵਾਈ AK-47 ਰਾਈਫਲ, ਫਿਰ ਜੋ ਹੋਇਆ...
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (01-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (01-10-2024)
Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ
Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ
Embed widget