ਬੇਮਿਸਾਲ ਸੇਵਾਵਾਂ ਨਿਭਾਉਣ ਲਈ DSP ਬਿਕਰਮਜੀਤ ਸਿੰਘ ਬਰਾੜ ਹੋਮ ਮਨਿਸਟਰਜ਼ ਮੈਡਲ ਨਾਲ ਹੋਣਗੇ ਸਨਮਾਨਿਤ
ਬੇਮਿਸਾਲ ਸੇਵਾਵਾਂ ਨਿਭਾਉਣ ਲਈ ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ “ਹੋਮ ਮਨਿਸਟਰਜ਼ ਮੈਡਲ” ਲਈ ਚੋਣ ਕੀਤੀ ਗਈ ਹੈ।
ਚੰਡੀਗੜ੍ਹ: ਮਿਥਕੇ ਕੀਤੀਆਂ ਹੱਤਿਆਵਾਂ ਸਮੇਤ ਸਾਲ 2015-17 ਦੌਰਾਨ ਸੂਬੇ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਈ ਸਨਸਨੀਖੇਜ਼ ਮਾਮਲਿਆਂ ਨੂੰ ਸੁਲਝਾਉਣ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ “ਹੋਮ ਮਨਿਸਟਰਜ਼ ਮੈਡਲ” ਲਈ ਚੋਣ ਕੀਤੀ ਗਈ ਹੈ।
ਇਸ ਸਮੇਂ ਐਸਏਐਸ ਨਗਰ ਵਿੱਚ ਡੀਐਸਪੀ ਡਿਟੈਕਟਿਵ ਅਤੇ ਵਾਧੂ ਚਾਰਜ ਸੰਗਠਿਤ ਅਪਰਾਧ ਰੋਕੂ ਯੂਨਿਟ (ਓਸੀਸੀਯੂ) ਵਜੋਂ ਤਾਇਨਾਤ ਬਰਾੜ ਨੇ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਬਿੱਲਾ ਮੰਡਿਆਲਾ ਦਾ ਪਰਦਾਫਾਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਵਿੱਚ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ।
For his role in solving several sensational cases including those of targetted killings which had rocked the state during 2015-17, @PunjabPoliceInd DSP Bikramjit Singh Brar has been chosen for the Home Minister’s Medal for Excellence in Investigation.
— Government of Punjab (@PunjabGovtIndia) August 12, 2020
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਪੁਲਿਸ ਅਧਿਕਾਰੀ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਸਰ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਰਹੱਸਮਈ ਕਤਲ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਬਰਾੜ ਨੇ ਰਾਜ ਵਿੱਚ ਕੁਝ ਗੰਨ ਹਾਊਸਾਂ ਤੋਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ 160 ਹਥਿਆਰਾਂ ਨੂੰ ਗੈਰਕਾਨੂੰਨੀ ਤੌਰ `ਤੇ ਡਾਇਵਰਟ ਕਰਨ ਦੇ ਇੱਕ ਰੈਕੇਟ ਦਾ ਪਰਦਾਫਾਸ਼ ਵੀ ਕੀਤਾ ਸੀ।