Punjab Police Exam: ਭਲਕੇ ਹੋਣ ਵਾਲੇ ਪੰਜਾਬ ਪੁਲਿਸ ਦੇ ਪੇਪਰਾਂ ਤੋਂ ਪਹਿਲਾਂ ਜਾਣੋ ਪੁਲਿਸ ਵੱਲੋਂ ਜਾਰੀ ਕੀਤੀਆਂ ਜ਼ਰੂਰੀ ਹਿਦਾਇਤਾਂ
ਉਮੀਦਵਾਰਾਂ ਨੂੰ ਪੇਪਰ-1 ਅਤੇ ਪੇਪਰ-2 ਲਈ ਆਪਣੇ ਦੋਵੇਂ ਐਡਮਿਟ ਕਾਰਡਾਂ ਨਾਲ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ। ਭਰਤੀ ਪ੍ਰੀਖਿਆ ਓ.ਐੱਮ.ਆਰ ਆਧਾਰਿਤ ਹੋਵੇਗੀ, ਤਾਂ ਜੋ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇ।
Punjab Police: ਪੰਜਾਬ ਪੁਲਿਸ ਵਿੱਚ ਭਰਤੀ ਲਈ ਪ੍ਰੀਖਿਆ ਭਲਕੇ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। 1191 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਦੇ ਲਈ 14 ਅਕਤੂਬਰ ਨੂੰ ਕਾਂਸਟੇਬਲ ਰੈਂਕ ਦੇ ਜਵਾਨਾਂ ਦੀ ਪ੍ਰੀਖਿਆ ਹੋਵੇਗੀ, ਫਿਰ 15 ਅਕਤੂਬਰ ਨੂੰ ਹੈੱਡ ਕਾਂਸਟੇਬਲ ਅਤੇ 15-16 ਅਕਤੂਬਰ ਨੂੰ ਐੱਸਆਈ ਰੈਂਕ ਲਈ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਪੇਪਰ-1 ਅਤੇ ਪੇਪਰ-2 ਲਈ ਆਪਣੇ ਦੋਵੇਂ ਐਡਮਿਟ ਕਾਰਡਾਂ ਨਾਲ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ। ਭਰਤੀ ਪ੍ਰੀਖਿਆ ਓ.ਐੱਮ.ਆਰ ਆਧਾਰਿਤ ਹੋਵੇਗੀ, ਤਾਂ ਜੋ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਵੇ। ਇਹ ਜਾਣਕਾਰੀ ਪੰਜਾਬ ਪੁਲਿਸ ਇੰਡੀਆ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤੀ ਗਈ ਹੈ।
𝐑𝐄𝐂𝐑𝐔𝐈𝐓𝐌𝐄𝐍𝐓 𝐀𝐋𝐄𝐑𝐓
— Punjab Police India (@PunjabPoliceInd) October 12, 2022
Candidates, coming for the exam on 𝟭𝟱𝘁𝗵 & 𝟭𝟲𝘁𝗵 𝗼𝗳 𝗢𝗰𝘁𝗼𝗯𝗲𝗿, 𝟮𝟬𝟮𝟮 to carry both admit cards for 𝗣𝗮𝗽𝗲𝗿 𝟭 & 𝗣𝗮𝗽𝗲𝗿 𝟮. (Highlighted in the sample) #PunjabPoliceRecruitments (1/2) pic.twitter.com/2bvPNaw3dt
ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਐਸਆਈ ਰੈਂਕ ਦੇ ਜਵਾਨਾਂ ਦੀਆਂ ਕੁੱਲ 560 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲ ਰੈਂਕ ਦੇ ਸਿਪਾਹੀਆਂ ਦੀ ਭਰਤੀ ਲਈ ਪ੍ਰੀਖਿਆ ਹੋਵੇਗੀ। ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿੱਚ ਕਾਂਸਟੇਬਲ ਰੈਂਕ ਦੇ ਜਵਾਨਾਂ ਲਈ ਭਰਤੀ ਪ੍ਰੀਖਿਆ 14 ਅਕਤੂਬਰ ਨੂੰ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਕੰਮਕਾਜ ਨੂੰ ਡਿਜੀਟਲ ਕਰਦਿਆਂ ਜਾਇਦਾਦ ਦੀ ਵੰਡ (ਖਾਨਗੀ ਤਕਸੀਮ) ਨੂੰ ਦਰਜ ਕਰਨ ਦੀ ਪ੍ਰਕਿਰਿਆ ਹੋਰ ਸੁਖਾਲੀ ਬਣਾਉਣ ਲਈ ਵੈੱਬਸਾਈਟ ਲਾਂਚ ਕੀਤੀ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਜਾਇਦਾਦ ਦੇ ਮਾਲਕਾਂ ਨੂੰ ਵੱਡਾ ਫਾਇਦਾ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ....E-Governence ਵੱਲ ਵਧਦੇ ਹੋਏ ਅਸੀਂ ਖਾਨਗੀ ਤਕਸੀਮ ਸਬੰਧੀ ਅਰਜ਼ੀਆਂ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਲਾਂਚ ਕੀਤਾ...ਜਿਸ ਦੇ ਖੇਵਤਦਾਰਾਂ ਨੂੰ ਫਾਇਦੇ ਹੋਣਗੇ..
1. ਨਿਸ਼ਾਨਦੇਹੀ ਕਰਾਉਣੀ ਸੌਖੀ
2. ਜ਼ਮੀਨ ਦੀ ਖਰੀਦ-ਵੇਚ ਆਸਾਨ
3.ਜਮ੍ਹਾਬੰਦੀ ਦੀ ਨਕਲ ਸਸਤੀ ਮਿਲੇਗੀ
4.ਖ਼ਰਾਬੇ ਦਾ ਮੁਆਵਜ਼ਾ ਮਿਲਣਾ ਸੁਖਾਲਾ
5.ਵੱਖਰੇ ਖਾਤੇ ਹੋਣ ਕਰਕੇ ਝਗੜੇ ਘਟਣਗੇ