ਪੜਚੋਲ ਕਰੋ

Punjab Election 2022: ਨਵਜੋਤ ਸਿੰਘ ਸਿੱਧੂ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਹਮਲਾ- ਕਿਹਾ- ਉਸ ਕੋਲ ਦਿਮਾਗ ਨਹੀਂ

Punjab Election Latest News: ਉਨ੍ਹਾਂ ਕਿਹਾ, “ਜਦੋਂ ਕਾਂਗਰਸ ਪ੍ਰਧਾਨ ਨੇ ਪੰਜ ਸਾਲ ਪਹਿਲਾਂ ਸਿੱਧੂ ਬਾਰੇ ਪੁੱਛਿਆ ਕਿ ਕਿਵੇਂ ਦਾ ਹੈ, ਤਾਂ ਮੈਂ ਕਿਹਾ ਸੀ ਕਿ ਇਹ ਆਦਮੀ ਕਾਂਗਰਸ ਪਾਰਟੀ ਦਾ ਮੈਂਬਰ ਬਣਨ ਲਈ ਬਿਲਕੁਲ ਵੀ ਯੋਗ ਨਹੀਂ ਹੈ।

Punjab Assembly Election 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sindh Sidhu) ਕੋਲ ‘ਦਿਮਾਗ ਨਹੀਂ ਹੈ’ ਅਤੇ ਉਹ (ਸਿੰਘ) ਪੰਜ ਸਾਲ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਮਿਲੇ ਸੀ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੁਝ ਹੋਰ ਕਾਂਗਰਸੀ ਆਗੂਆਂ ਦੀ ਸੂਬੇ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿੱਚ ਸ਼ਮੂਲੀਅਤ ਦੀ ਸੂਚਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਦੀ ਭਾਵਨਾ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਅਤੇ ਇਸ ਲਈ ਵੀ ਕਿ ਉਨ੍ਹਾਂ ਨੂੰ ਸੋਨੀਆ ਗਾਂਧੀ ਤੋਂ 'ਹਰੀ ਝੰਡੀ' ਨਹੀਂ ਮਿਲੀ ਸੀ।

ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਵੱਲੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 'ਮੀ ਟੂ' ਮਾਮਲੇ 'ਚ ਚੰਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਮਹਿਲਾ ਆਈਏਐਸ ਅਧਿਕਾਰੀ ਆਪਣੀ ਸ਼ਿਕਾਇਤ 'ਤੇ ਕਾਈਮ ਨਹੀਂ ਰਹੀ ਸਕੀ | ਦੱਸ ਦਈਏ ਕਿ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੀਐਲਸੀ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਲੜ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਕਿਹਾ ਸੀ ਕਿ ਤੁਸੀਂ ਸਿੱਧੂ ਖਿਲਾਫ ਚੋਣ ਲੜੋਗੇ ਤਾਂ ਪਟਿਆਲਾ ਸ਼ਾਹੀ ਪਰਿਵਾਰ ਦੇ 79 ਸਾਲਾ ਆਗੂ ਨੇ ਕਿਹਾ, ''ਮੈਂ ਕਿਹਾ ਸੀ ਕਿ ਅਸੀਂ ਉਨ੍ਹਾਂ (ਸਿੱਧੂ) ਨੂੰ ਜਿੱਤਣ ਨਹੀਂ ਦੇਵਾਂਗੇ, ਕਿਉਂਕਿ ਉਹ ਪੂਰੀ ਤਰ੍ਹਾਂ ਅਯੋਗ ਆਦਮੀ ਹਨ।"

ਉਨ੍ਹਾਂ ਕਿਹਾ, “ਜਦੋਂ ਕਾਂਗਰਸ ਪ੍ਰਧਾਨ ਨੇ ਪੰਜ ਸਾਲ ਪਹਿਲਾਂ ਪੁੱਛਿਆ ਕਿ ਸਿੱਧੂ ਕਿਵੇਂ ਦਾ ਹੈ, ਤਾਂ ਮੈਂ ਕਿਹਾ ਸੀ ਕਿ ਇਹ ਆਦਮੀ ਕਾਂਗਰਸ ਪਾਰਟੀ ਦਾ ਮੈਂਬਰ ਬਣਨ ਲਈ ਬਿਲਕੁਲ ਵੀ ਯੋਗ ਨਹੀਂ ਹੈ। ਇਸ ਦੇ ਬਾਵਜੂਦ ਉਨ੍ਹਾਂ (ਸ਼੍ਰੀਮਤੀ ਗਾਂਧੀ) ਨੇ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ।" ਕੈਪਟਨ ਨੇ ਅੱਗੇ ਕਿਹਾ, "ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਸ ਆਦਮੀ ਕੋਲ ਦਿਮਾਗ ਨਾ ਦੀ ਚੀਜ਼ ਨਹੀਂ ਹੈ। ਮੈਂ ਇਹ ਸਭ ਕਾਂਗਰਸ ਪ੍ਰਧਾਨ ਨੂੰ ਕਿਹਾ ਸੀ, ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ ਸੀ ਕਿ ਸਿੱਧੂ ਕਿਵੇਂ ਪਾਰਟੀ ਲਈ ਹਿੱਤਕਾਰੀ ਹੋਣਗੇ।"

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਆਪਣੇ ਸਾਢੇ ਚਾਰ ਸਾਲਾਂ ਦੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਆਪਣੇ 92 ਫੀਸਦੀ ਚੋਣ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ, “ਤੁਸੀਂ ਦੱਸੋ, ਮੈਂ ਕੀ ਗਲਤ ਕੀਤਾ ਹੈ? ਜੇਕਰ ਉਨ੍ਹਾਂ ਨੇ ਮੈਨੂੰ ਪਹਿਲਾਂ ਅਸਤੀਫਾ ਦੇਣ ਲਈ ਕਿਹਾ ਹੁੰਦਾ ਤਾਂ ਮੈਂ ਉਦੋਂ ਹੀ ਅਸਤੀਫਾ ਦੇ ਦਿੰਦਾ। ਸਤੰਬਰ 2021 ਵਿੱਚ ਉਨ੍ਹਾਂ ਨੇ ਮੈਨੂੰ ਦਿਨ 'ਚ ਅਸਤੀਫਾ ਦੇਣ ਲਈ ਕਿਹਾ ਸੀ ਅਤੇ ਮੈਂ ਸ਼ਾਮ ਤੱਕ ਅਸਤੀਫਾ ਦੇ ਦਿੱਤਾ ਸੀ।"

ਇਹ ਵੀ ਪੜ੍ਹੋ: ਕਿਸਾਨੀ ਲਈ ਕਿਉਂ ਵਰਦਾਨ ਸੀ ਸਾਂਝਾ ਪਰਿਵਾਰ ? ਜਾਣੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
ਪੰਜਾਬ ਦੇ ਇਸ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਨਸ਼ੇ 'ਚ ਧੁੱਤ ਨੌਜਵਾਨ ਨੇ ਕੀਤਾ ਆਹ ਕੰਮ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
BJP ਆਗੂ ਦੇ ਭਤੀਜੇ ਦੇ ਕਤਲ ਦੇ ਮਾਮਲੇ 'ਚ ਪੁਲਿਸ ਦਾ ਵੱਡਾ Action, ਪੁਲਿਸ ਦੀ ਗ੍ਰਿਫਤ 'ਚ ਮੁੱਖ ਦੋਸ਼ੀ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਪੰਜਾਬ 'ਚ ਦਿਨ-ਦਿਹਾੜੇ ਵਪਾਰੀ ਨੇਤਾ ਦੀ ਹੱਤਿਆ, ਮੱਚਿਆ ਹੜਕੰਪ
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
ਚੋਣਾਂ ਤੋਂ ਪਹਿਲਾਂ ਚੰਨੀ ਦਾ ਵੱਡਾ ਧਮਾਕਾ! AAP 'ਤੇ ਵੋਟ ਚੋਰੀ ਦਾ ਦੋਸ਼, ਕਿਹਾ- ਪੁਲਿਸ ਬੂਥਾਂ 'ਤੇ ਕਰਵਾਏਗੀ ਫਰਜ਼ੀ ਵੋਟਿੰਗ...
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
22 ਮਿੰਟ 'ਚ ਸਟੇਡੀਅਮ 'ਚੋਂ ਨਿਕਲੇ Lionel Messi, 10 ਹਜ਼ਾਰ ਖਰਚ ਕੀਤੇ ਪਰ ਨਹੀਂ ਦੇਖ ਸਕਦੇ ਝਲਕ; ਜਾਣੋ ਕਿਉਂ ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
ਪੰਜਾਬ ਪੁਲਿਸ ਨੇ ਫਿਰੌਤੀ ਲੈਣ ਆਏ ਰੰਗਦਾਰ ਨੂੰ ਮਾਰੀ ਗੋਲੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਮੱਚੀ ਹਫੜਾ-ਦਫੜੀ
Gurpreet Ghuggi Son: ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਪੁੱਤ ਦੀ ਫਿਲਮਾਂ 'ਚ ਐਂਟਰੀ, ਜਾਣੋ ਕਿਸ ਫਿਲਮ ਨਾਲ ਪਰਦੇ 'ਤੇ ਕਰਨਗੇ ਧਮਾਕਾ; ਹੋਇਆ ਵੱਡਾ ਖੁਲਾਸਾ...
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਪੁੱਤ ਦੀ ਫਿਲਮਾਂ 'ਚ ਐਂਟਰੀ, ਜਾਣੋ ਕਿਸ ਫਿਲਮ ਨਾਲ ਪਰਦੇ 'ਤੇ ਕਰਨਗੇ ਧਮਾਕਾ; ਹੋਇਆ ਵੱਡਾ ਖੁਲਾਸਾ...
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Embed widget