ਪੜਚੋਲ ਕਰੋ
Advertisement
ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2300 ਪਾਰ, ਅੱਜ 41 ਨਵੇਂ ਕੇਸ , ਦੋ ਮੌਤਾਂ
ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2342 ਹੋ ਗਈ ਹੈ।ਸੂਬੇ 'ਚ ਕੋਰੋਨਾ ਨਾਲ ਅੱਜ ਦੋ ਲੋਕਾਂ ਦੀ ਮੌਤ ਹੋਈ ਹੈ। ਹੁਣ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 46 ਹੋ ਗਈ ਹੈ।
ਮੰਗਲਵਾਰ ਨੂੰ ਜ਼ਿਲ੍ਹਾ ਪਠਾਨਕੋਟ ਅਤੇ ਲੁਧਿਆਣਾ 'ਚ ਦੋ ਲੋਕਾਂ ਦੀ ਮੌਤ ਹੋ ਗਈ। ਅੱਜ 4 ਕੇਸ ਲੁਧਿਆਣਾ, 1 ਨਵਾਂ ਸ਼ਹਿਰ, 2 ਅੰਮ੍ਰਿਤਸਰ, 6 ਸੰਗਰੂਰ, 1 ਪਟਿਆਲਾ, 1 ਫਤਿਹਗੜ੍ਹ ਸਾਹਿਬ, 11 ਜਲੰਧਰ, 2 ਮੋਗਾ, 2 ਕਪੂਰਥਲਾ, 2 ਗੁਰਦਾਸਪੂਰ, 8 ਪਠਾਨਕੋਟ ਅਤੇ 1 ਫਰੀਦਕੋਟ ਤੋਂ ਸਾਹਮਣੇ ਆਇਆ ਹੈ।
ਸੂਬੇ 'ਚ ਕੁੱਲ 96329 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2342 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2017 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 279 ਲੋਕ ਐਕਟਿਵ ਮਰੀਜ਼ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement