Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ, ਲੱਗੇਗਾ ਲੰਬਾ ਬਿਜਲੀ ਕੱਟ; ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ...
Punjab News: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਸਹਾਇਕ ਕਾਰਜਕਾਰੀ ਇੰਜੀਨੀਅਰ, ਸ਼ਹਿਰੀ ਸਬ-ਡਵੀਜ਼ਨ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ

Punjab News: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਸਹਾਇਕ ਕਾਰਜਕਾਰੀ ਇੰਜੀਨੀਅਰ, ਸ਼ਹਿਰੀ ਸਬ-ਡਵੀਜ਼ਨ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 132kV ਸਬ-ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਤੋਂ 11kV ਬੱਸ ਬਾਰ-2 ਨਾਲ ਇੱਕ ਨਵਾਂ ਬ੍ਰੇਕਰ ਜੋੜਨ ਲਈ 11kV ਸੰਗੂਧੌਨ ਏਪੀ, 11kV ਟਾਊਨ, ਡੀਕੇਐਸ ਐਨਕਲੇਵ, ਗੁਰਦੇਵ ਵਿਹਾਰ ਸੈਕਟਰ 2, ਪਾਰਕ ਡਿਸਪੋਜ਼ਲ, ਰੇਲਵੇ ਰੋਡ, ਥਾਂਦੇਵਾਲਾ ਯੂਪੀਐਸ ਦੀ ਬਿਜਲੀ ਸਪਲਾਈ 19 ਅਪ੍ਰੈਲ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ।
ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਬਿਜਲੀ ਕੱਟ ਲੱਗਣਗੇ। ਜਾਣਕਾਰੀ ਅਨੁਸਾਰ ਪਾਵਰਕਾਮ ਗੁਰਦਾਸਪੁਰ ਨਾਲ ਸਬੰਧਤ ਸਿਟੀ ਫੀਡਰ ਦੀ ਬਿਜਲੀ ਸਪਲਾਈ 19 ਅਪ੍ਰੈਲ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫ਼ਸਰ ਸ਼ਹਿਰੀ ਗੁਰਦਾਸਪੁਰ ਇੰਜੀਨੀਅਰ ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਸਿਟੀ ਫੀਡਰ ਬੰਦ ਹੋਣ ਕਾਰਨ ਪ੍ਰੇਮ ਨਗਰ ਖੇਤਰ, ਬੀਜ ਵਾਲੀ ਮਾਰਕੀਟ, ਲਾਇਬ੍ਰੇਰੀ ਚੌਕ ਤੋਂ ਹਨੂੰਮਾਨ ਚੌਕ, ਬਾਟਾ ਚੌਕ ਅਤੇ ਇਮਾਮਵਾੜਾ ਚੌਕ ਨਾਲ ਲੱਗਦੇ ਇਲਾਕੇ ਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਜਲੰਧਰ ਸ਼ਹਿਰ ਵਿੱਚ ਵੀ ਬਿਜਲੀ ਕੱਟ ਲੱਗੇਗਾ। ਦੱਸਿਆ ਜਾ ਰਿਹਾ ਹੈ ਕਿ ਐਤਵਾਰ, 20 ਅਪ੍ਰੈਲ ਨੂੰ 11 ਕੇਵੀ ਨਹਿਰੂ ਗਾਰਡਨ ਰੋਡ ਫੀਡਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗਾ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸੈਂਟਰਲ ਟਾਊਨ, ਸ਼ਾਸਤਰੀ ਮਾਰਕੀਟ, ਪੁਰਾਣਾ ਜਵਾਹਰ ਨਗਰ, ਗੋਬਿੰਦਗੜ੍ਹ, ਲਾਡੋਵਾਲੀ ਰੋਡ, ਨਹਿਰੂ ਗਾਰਡਨ ਰੋਡ, ਮੰਡੀ ਫੈਂਟਨ ਗੰਜ, ਪ੍ਰੇਮ ਨਗਰ, ਸ਼ਰਮਾ ਮਾਰਕੀਟ, ਕ੍ਰਿਸ਼ਨਾ ਨਗਰ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















