(Source: ECI/ABP News)
ਸੰਯੁਕਤ ਸਮਾਜ ਮੋਰਚੇ ਲਈ ਖੜ੍ਹੀ ਹੋਈ ਚੁਣੌਤੀ, ਪੰਜਾਬ ਦੇ ਵੱਡੇ ਸੰਗਠਨ BKU ਉਗਰਾਹਾਂ ਨੇ ਚੋਣਾਂ 'ਚ ਸਮਰਥਨ ਤੋਂ ਕੀਤਾ ਇਨਕਾਰ
ਪੰਜਾਬ ਦੀ ਸਿਆਸਤ 'ਚ ਪੈਰ ਰੱਖਣ ਵਾਲੇ ਸੰਯੁਕਤ ਸਮਾਜ ਮੋਰਚੇ ਲਈ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ।
![ਸੰਯੁਕਤ ਸਮਾਜ ਮੋਰਚੇ ਲਈ ਖੜ੍ਹੀ ਹੋਈ ਚੁਣੌਤੀ, ਪੰਜਾਬ ਦੇ ਵੱਡੇ ਸੰਗਠਨ BKU ਉਗਰਾਹਾਂ ਨੇ ਚੋਣਾਂ 'ਚ ਸਮਰਥਨ ਤੋਂ ਕੀਤਾ ਇਨਕਾਰ Punjab's largest organization BKU Ugrahan refuses to support Samyukt samaj Morcha ਸੰਯੁਕਤ ਸਮਾਜ ਮੋਰਚੇ ਲਈ ਖੜ੍ਹੀ ਹੋਈ ਚੁਣੌਤੀ, ਪੰਜਾਬ ਦੇ ਵੱਡੇ ਸੰਗਠਨ BKU ਉਗਰਾਹਾਂ ਨੇ ਚੋਣਾਂ 'ਚ ਸਮਰਥਨ ਤੋਂ ਕੀਤਾ ਇਨਕਾਰ](https://feeds.abplive.com/onecms/images/uploaded-images/2021/09/17/45332563d4f45ecb63c850f8bdf99502_original.jpg?impolicy=abp_cdn&imwidth=1200&height=675)
Punjab Election: ਪੰਜਾਬ ਦੀ ਸਿਆਸਤ 'ਚ ਪੈਰ ਰੱਖਣ ਵਾਲੇ ਸੰਯੁਕਤ ਸਮਾਜ ਮੋਰਚੇ ਲਈ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸਭ ਤੋਂ ਵੱਡੇ ਸੰਗਠਨਾਂ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੰਯੁਕਤ ਸਮਾਜ ਮੋਰਚਾ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਬੀਕੇਯੂ (ਉਗਰਾਹਾਂ) ਵੱਲੋਂ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਬੀਕੇਯੂ ਉਗਰਾਹਾਂ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ। ਬੀਕੇਯੂ ਉਗਰਾਹਾਂ ਆਪਣੀ ਮੁਹਿੰਮ ਵਿੱਚ ਕਿਸਾਨਾਂ ਦੀਆਂ ਬਾਕੀ ਮੰਗਾਂ ਦਾ ਵੀ ਜ਼ਿਕਰ ਕਰ ਰਿਹਾ ਹੈ।
ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਕਿਹਾ ਕਿ ਸਾਡੇ ਮੈਂਬਰ ਕਿਸੇ ਵੀ ਪਾਰਟੀ ਨੂੰ ਵੋਟ ਪਾ ਸਕਦੇ ਹਨ। ਸਾਡੀ ਜਾਗਰੂਕਤਾ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਕਿਸਾਨਾਂ ਲਈ ਲੋੜੀਂਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣਾ ਹੈ। ਅਸੀਂ ਲੋਕਾਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਾਂ ਤਾਂ ਜੋ ਕਿਸਾਨਾਂ ਦੀਆਂ ਬਾਕੀ ਮੰਗਾਂ ਲਈ ਮਜ਼ਬੂਤੀ ਨਾਲ ਲੜਾਈ ਲੜ ਸਕੀਏ।
ਕਿਸਾਨ ਆਗੂ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਸਾਬਤ ਹੋ ਗਿਆ ਹੈ ਕਿ ਕਿਸਾਨਾਂ ਦੀ ਏਕਤਾ ਨਾਲ ਕੋਈ ਵੀ ਲੜਾਈ ਜਿੱਤੀ ਜਾ ਸਕਦੀ ਹੈ। ਬੀਕੇਯੂ ਉਗਰਾਹਾਂ ਦੀ ਤਰਫੋਂ ਕਿਹਾ ਗਿਆ ਕਿ ਉਨ੍ਹਾਂ ਦਾ ਮਕਸਦ ਸਿਰਫ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹਿਣਾ ਹੈ।
ਦੱਸ ਦੇਈਏ ਕਿ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਜਥੇਬੰਦੀ ਸਿਆਸਤ ਵਿੱਚ ਸ਼ਾਮਲ ਹੋਏ ਕਿਸਾਨ ਆਗੂਆਂ ਦਾ ਸਮਰਥਨ ਨਹੀਂ ਕਰੇਗੀ। ਬੀਕੇਯੂ ਉਗਰਾਹਾਂ ਦਾ ਮਾਲਵਾ ਵਿੱਚ ਵੱਡਾ ਪ੍ਰਭਾਵ ਹੈ। ਇਸ ਲਈ ਬੀਕੇਯੂ ਉਗਰਾਹਾਂ ਦੇ ਪਿੱਛੇ ਹਟਣ ਨਾਲ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਝਟਕਾ ਲੱਗ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)