ਪੜਚੋਲ ਕਰੋ

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਇਹ ਫੈਸਲਾ

ਹੜ੍ਹ ਪ੍ਰਭਾਵਿਤ ਕਈ ਇਲਾਕਿਆਂ ਦੇ ਕਈ ਸਕੂਲਾਂ 'ਚ 5 ਤੋਂ 6 ਫੁੱਟ ਤੱਕ ਪਾਣੀ ਖੜ੍ਹਾ ਦੇਖਿਆ ਗਿਆ, ਜਿਸ ਕਾਰਨ ਸਕੂਲਾਂ ਦੇ ਅੰਦਰ ਕਾਫ਼ੀ ਮਿੱਟੀ ਜੰਮ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ..

ਪਿਛਲੇ ਕੁੱਝ ਦਿਨਾਂ ਤੋਂ ਰਾਵੀ ਦਰਿਆ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਾਨਗਰ ਹਲਕੇ ਅਤੇ ਡੇਰਾ ਬਾਬਾ ਨਾਨਕ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਲੋਕਾਂ ਨੂੰ ਆਪਣੇ ਪਸ਼ੂਆਂ ਨਾਲੋਂ ਇਲਾਵਾ ਕਈ ਘਰੇਲੂ ਸਮਾਨ ਵੀ ਗਵਾਉਣਾ ਪਿਆ। ਇਸ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ 31 ਅਗਸਤ ਤੱਕ ਛੁੱਟੀਆਂ ਐਲਾਨੀਆਂ ਹਨ।

ਸੜਕਾਂ ਖਰਾਬ ਹੋ ਚੁੱਕੀਆਂ, ਸਕੂਲਾਂ 'ਚ 5-6 ਫੁੱਟ ਪਾਣੀ

ਹਾਲਾਂਕਿ, ਜੇ ਸੀਮਾਵਰਤੀ ਖੇਤਰ ਦਿਨਾਨਗਰ ਹਲਕੇ ਅਤੇ ਡੇਰਾ ਬਾਬਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਇਲਾਕਿਆਂ ਦੇ ਕਈ ਸਕੂਲਾਂ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਖੜ੍ਹਾ ਦੇਖਿਆ ਗਿਆ, ਜਿਸ ਕਾਰਨ ਸਕੂਲਾਂ ਦੇ ਅੰਦਰ ਕਾਫ਼ੀ ਮਿੱਟੀ ਜੰਮ ਗਈ ਹੈ। ਇਸ ਦੌਰਾਨ, ਜੇ ਹੜ੍ਹ ਕਾਰਨ ਆਉਣ-ਜਾਣ ਵਾਲੀਆਂ ਸੜਕਾਂ ਦੀ ਗੱਲ ਕੀਤੀ ਜਾਵੇ, ਤਾਂ ਕਈ ਸੜਕਾਂ ਖਰਾਬ ਹੋ ਚੁੱਕੀਆਂ ਹਨ। ਇਸ ਕਰਕੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਮੰਗ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਢੰਗ ਨਾਲ ਸਫਾਈ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲ ਸਕੇ।

ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਾਪਿਆਂ ਦੀ ਮੰਗ, ਬੱਚਿਆਂ ਦੀ ਛੁੱਟੀ ਵਧਾਈ ਜਾਏ

ਕਈ ਇਲਾਕਿਆਂ ਵਿੱਚ ਅੱਜ ਵੀ ਸਕੂਲਾਂ ਵਿੱਚ ਪਾਣੀ ਖੜ੍ਹਾ ਹੋਇਆ ਹੈ। ਇਸ ਮੌਕੇ 'ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਜੁੜੇ ਸਕੂਲੀ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਹਨ ਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਛੁੱਟੀਆਂ ਵਧਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਸਕੂਲਾਂ ਵਿੱਚ ਸਾਫ਼-ਸੁਥਰਾ ਮਾਹੌਲ ਮਿਲ ਸਕੇ ਅਤੇ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਹੋ ਸਕੇ।

ਪ੍ਰਸ਼ਾਸ਼ਨ ਨੇ ਆਖੀ ਇਹ ਗੱਲ

ਇਸ ਦੌਰਾਨ, ਜਦੋਂ ਇਸ ਸਬੰਧ ਵਿੱਚ ਐਸ.ਡੀ.ਐਮ ਦਿਨਾਨਗਰ ਜਸਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਛੁੱਟੀਆਂ ਵਧਾਉਣ ਬਾਰੇ ਚਰਚਾ ਲਈ ਜਲਦੀ ਹੀ ਇੱਕ ਮੀਟਿੰਗ ਕੀਤੀ ਜਾਵੇਗੀ। ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ ਸਕੂਲਾਂ ਵਿੱਚ ਸਫਾਈ ਦੇ ਢੰਗ ਨਾਲ ਪ੍ਰਬੰਧ ਹੋਣ ਤੇ ਹੜ੍ਹ ਨਾਲ ਹੋਏ ਹੋਰ ਨੁਕਸਾਨ ਦੀ ਸਥਿਤੀ ਪੂਰੀ ਤਰ੍ਹਾਂ ਸੁਧਰ ਜਾਣ ਤੋਂ ਬਾਅਦ ਹੀ ਸਕੂਲ ਆਮ ਤੌਰ 'ਤੇ ਖੋਲ੍ਹੇ ਜਾਣਗੇ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਅਹਿਮ ਖਬਰ, SGPC ਪ੍ਰਧਾਨ ਧਾਮੀ ਦੇ ਅਸਤੀਫ਼ੇ 'ਤੇ ਵੱਡਾ ਅਪਡੇਟ; ਜਾਣੋ ਕੀ ਬੋਲੇ...
Punjab News: ਪੰਜਾਬ ਤੋਂ ਅਹਿਮ ਖਬਰ, SGPC ਪ੍ਰਧਾਨ ਧਾਮੀ ਦੇ ਅਸਤੀਫ਼ੇ 'ਤੇ ਵੱਡਾ ਅਪਡੇਟ; ਜਾਣੋ ਕੀ ਬੋਲੇ...
Punjab News: ਪੰਜਾਬ 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ: ਸਾਥੀਆਂ ਸਣੇ ਭਾਜਪਾ 'ਚ ਹੋਇਆ ਸ਼ਾਮਲ...
ਪੰਜਾਬ 'ਆਪ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ: ਸਾਥੀਆਂ ਸਣੇ ਭਾਜਪਾ 'ਚ ਹੋਇਆ ਸ਼ਾਮਲ...
ਪੰਜਾਬ ਦੇ ਇਸ ਸ਼ਹਿਰ 'ਚ ਭਾਰੀ ਗੱਡੀਆਂ ਦੀ ਆਵਾਜਾਈ 'ਤੇ ਲੱਗੀ ਪਾਬੰਦੀ, DC ਨੇ ਕੀਤਾ ਐਲਾਨ
ਪੰਜਾਬ ਦੇ ਇਸ ਸ਼ਹਿਰ 'ਚ ਭਾਰੀ ਗੱਡੀਆਂ ਦੀ ਆਵਾਜਾਈ 'ਤੇ ਲੱਗੀ ਪਾਬੰਦੀ, DC ਨੇ ਕੀਤਾ ਐਲਾਨ
ਪੰਜਾਬ ਪੁਲਿਸ ਦਾ ਸਰਹੱਦ ‘ਤੇ ਵੱਡਾ ਐਕਸ਼ਨ: ਡਰੋਨ ਤੇ ਨਸ਼ਾ ਤਸਕਰੀ ਖ਼ਿਲਾਫ਼ ਖ਼ਾਸ ਮੁਹਿੰਮ ਸ਼ੁਰੂ
ਪੰਜਾਬ ਪੁਲਿਸ ਦਾ ਸਰਹੱਦ ‘ਤੇ ਵੱਡਾ ਐਕਸ਼ਨ: ਡਰੋਨ ਤੇ ਨਸ਼ਾ ਤਸਕਰੀ ਖ਼ਿਲਾਫ਼ ਖ਼ਾਸ ਮੁਹਿੰਮ ਸ਼ੁਰੂ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
School Holiday Extend: ਸਕੂਲਾਂ 'ਚ ਫਿਰ ਵਧਣਗੀਆਂ ਗਰਮੀਆਂ ਦੀਆਂ ਛੁੱਟੀਆਂ? ਸਾਹਮਣੇ ਆਇਆ ਵੱਡਾ ਅਪਡੇਟ...
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ ਪੁਲਿਸ ਅਫਸਰਾਂ ਦੇ ਵੱਡੀ ਗਿਣਤੀ 'ਚ ਹੋਏ ਤਬਾਦਲੇ, ਜਾਣੋ ਕਿੰਨਾ ਨੂੰ ਮਿਲੀ ਤਰੱਕੀ? ਲਿਸਟ 'ਚ ਕਈ ਵੱਡੇ ਨਾਮ...
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਹੱਦਾਂ ਹੋਈਆਂ ਪਾਰ! ਲੁਧਿਆਣਾ 'ਚ ਖਿੜਕੀਆਂ ਤੋਂ ਨਸ਼ਾ ਹੋ ਰਿਹਾ ਸਪਲਾਈ, ਲੋਕਾਂ ਨੇ ਕਿਹਾ-ਮੇਨ ਗੇਟ ਬੰਦ ਰੱਖਦੇ...; ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਵੈਨੇਜੁਏਲਾ ਤੋਂ ਬਾਅਦ ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਫਿਰ ਕੰਬੀ ਵੈਨੇਜੁਏਲਾ ਦੀ ਧਰਤੀ, 4.9 ਦੀ ਤੀਬਰਤਾ ਨਾਲ ਆਇਆ ਭੂਚਾਲ; ਡਰ ਨਾਲ ਸਹਿਮੇ ਲੋਕ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਪੰਜਾਬ 'ਚ ਗੋਲੀਬਾਰੀ ਤੋਂ ਬਾਅਦ ਚੰਡੀਗੜ੍ਹ ਹਾਈ ਅਲਰਟ 'ਤੇ, ਪੂਰਾ ਸ਼ਹਿਰ ਸੀਲ, ਅੱਧੀ ਰਾਤ ਤੱਕ ਚੱਲੀ ਚੈਕਿੰਗ; ਸ਼ੱਕੀਆਂ ਤੋਂ ਕੀਤੀ ਪੁੱਛਗਿੱਛ
ਰਿਟਾਇਰਡ FCI ਇੰਸਪੈਕਟਰ ਦੀ ਦਰਦਨਾਕ ਮੌਤ, ਕਾਰ ਨੇ ਮਾਰੀ ਭਿਆਨਕ ਟੱਕਰ; ਮੱਚਿਆ ਚੀਕ ਚੀਹਾੜਾ
ਰਿਟਾਇਰਡ FCI ਇੰਸਪੈਕਟਰ ਦੀ ਦਰਦਨਾਕ ਮੌਤ, ਕਾਰ ਨੇ ਮਾਰੀ ਭਿਆਨਕ ਟੱਕਰ; ਮੱਚਿਆ ਚੀਕ ਚੀਹਾੜਾ
Embed widget