Punjab Weather Today: ਪੰਜਾਬ ਦਾ ਤਾਪਮਾਨ ਆਮ ਤੋਂ ਵੱਧ ਦਰਜ: ਅੱਜ ਤੋਂ ਹੌਲੀ-ਹੌਲੀ ਮਿਲੇਗੀ ਰਾਹਤ, ਮੌਸਮ ਰਹੇਗਾ ਸੁੱਕਾ, ਤਿੰਨ ਦਿਨਾਂ 'ਚ 2 ਡਿਗਰੀ ਤੱਕ ਘਟੇਗਾ
ਪੰਜਾਬ ਦੇ ਵਿੱਚ ਸਵੇਰੇ ਤੇ ਰਾਤ ਨੂੰ ਥੋੜ੍ਹਾ ਠੰਡਾ ਮਹਿਸੂਸ ਹੁੰਦਾ ਹੈ ਪਰ ਦਿਨ 'ਚ ਤਿੱਖੀ ਗਰਮੀ ਕਰਕੇ ਗਰਮੀ ਮਹਿਸੂਸ ਹੁੰਦੀ ਹੈ। ਹੁਣ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਮੌਸਮ ਠੰਡ ਵੱਲ ਵੱਧ ਰਿਹਾ ਹੈ। ਅੱਜ ਤੋਂ ਮੌਸਮ ਦੇ ਵਿੱਚ ਥੋੜ੍ਹਾ ਫਰਕ..

ਪੰਜਾਬ ਵਿੱਚ ਤਾਪਮਾਨ ਵਿੱਚ ਹੌਲੀ-ਹੌਲੀ ਘਟਾਓ ਦੇਖਣ ਨੂੰ ਮਿਲੀ ਹੈ। ਇਸ ਦੇ ਬਾਵਜੂਦ, ਤਾਪਮਾਨ ਅਜੇ ਵੀ ਆਮ ਤੋਂ ਵੱਧ ਹੈ। ਹਾਲਾਤ ਇਹ ਹਨ ਕਿ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਤੋਂ 1.8 ਡਿਗਰੀ ਵੱਧ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 5.5 ਡਿਗਰੀ ਤੱਕ ਵੱਧ ਰਿਹਾ ਹੈ। ਮਾਨਸੂਨ ਦੇ ਖਤਮ ਹੋਣ ਅਤੇ ਮੌਸਮ ਸੁੱਕਾ ਹੋਣ ਕਾਰਨ ਇਹ ਬਦਲਾਅ ਦੇਖਣ ਨੂੰ ਮਿਲ ਰਹੇ ਹਨ।
ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਹੌਲੀ ਘਟਾਓ ਦੇਖਣ ਨੂੰ ਮਿਲੀ ਹੈ। ਇਸ ਸਮੇਂ ਅਬੋਹਰ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਨਾ ਤਾਂ ਬਰਸਾਤ ਹੋ ਰਹੀ ਹੈ ਅਤੇ ਨਾ ਹੀ ਹੋਣ ਦੇ ਸੰਕੇਤ ਦਿੱਸ ਰਹੇ ਹਨ।
ਦੂਜੇ ਪਾਸੇ, ਰਾਜ ਦੇ ਘੱਟ ਤੋਂ ਘੱਟ ਤਾਪਮਾਨ ਵਿੱਚ 0.7 ਡਿਗਰੀ ਦੀ ਘਟਾਓ ਹੋਈ ਹੈ, ਹਾਲਾਂਕਿ ਇਹ ਤਾਪਮਾਨ ਆਮ ਤੋਂ 5.5 ਡਿਗਰੀ ਵੱਧ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਹੋਈ ਆਮ ਤੋਂ ਵੱਧ ਬਰਸਾਤ ਇਸ ਦਾ ਕਾਰਨ ਹੈ। ਪਰ ਜਲਦੀ ਹਾਲਾਤ ਆਮ ਹੋ ਜਾਣਗੇ।
ਮੌਸਮ ਸੁੱਕਾ ਰਹੇਗਾ, ਤਾਪਮਾਨ ਵਿੱਚ ਹੋਵੇਗੀ ਕਮੀ
ਪੰਜਾਬ ਵਿੱਚ ਇਸ ਵੇਲੇ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਹੁਣ ਹੌਲੀ-ਹੌਲੀ ਰਾਹਤ ਵੀ ਮਿਲਣ ਲੱਗੀ ਹੈ। ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ, ਆਉਣ ਵਾਲੇ ਇੱਕ ਹਫ਼ਤੇ ਵਿੱਚ ਤਾਪਮਾਨ ਵਿੱਚ ਲਗਭਗ 2 ਡਿਗਰੀ ਤੱਕ ਦੀ ਕਮੀ ਦਰਜ ਕੀਤੀ ਜਾਵੇਗੀ। ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਸੁੱਕਾ ਅਤੇ ਅਸਮਾਨ ਸਾਫ਼ ਰਹੇਗਾ। ਇਸ ਦੌਰਾਨ ਪੰਜਾਬ ਦਾ ਔਸਤ ਤਾਪਮਾਨ ਲਗਭਗ 22 ਤੋਂ 35 ਡਿਗਰੀ ਸੈਲਸੀਅਸ ਰਹਿਣ ਦੀ ਅੰਦਾਜ਼ਾ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਦਾ ਮੌਸਮ:
ਅੰਮ੍ਰਿਤਸਰ – ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਜਲੰਧਰ – ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 25 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਲੁਧਿਆਣਾ – ਅਸਮਾਨ ਸਾਫ਼ ਰਹੇਗਾ, ਧੁੱਪ ਨਿਕਲੇਗੀ। ਤਾਪਮਾਨ 25 ਤੋਂ 36 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਪਟਿਆਲਾ – ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 27 ਤੋਂ 35 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।
ਮੋਹਾਲੀ – ਅਸਮਾਨ ਸਾਫ਼ ਰਹੇਗਾ, ਧੁੱਪ ਖਿੱਲੇਗੀ। ਤਾਪਮਾਨ 27 ਤੋਂ 34 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ।






















