ਪੰਜਾਬ 'ਚ ਹੋਏਗਾ ਸਭ ਤੋਂ ਸਸਤਾ ਪੈਟਰੋਲ, ਮੁੱਖ ਮੰਤਰੀ ਚੰਨੀ ਨੇ ਕੀਤਾ ਐਲਾਨ
ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਦਾ ਫੈਸਲਾ ਲਿਆ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਪੈਟਰੋਲ ਉੱਪਰੋਂ 10 ਰੁਪਏ ਤੇ ਡੀਜ਼ਲ ਉਪਰੋਂ 5 ਰੁਪਏ ਵੈਟ ਘਟਾਇਆ ਹੈ। ਇਹ ਫੈਸਲਾ ਅੱਜ ਰਾਤ ਤੋਂ ਲਾਗੂ ਹੋਏਗਾ। ਪੰਜਾਬ ਵਿੱਚ ਪੈਟਰੋਲ ਹੁਣ 96.16 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 84.80 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਵਿਕੇਗਾ। ਇਨ੍ਹਾਂ ਕੀਮਤਾਂ ਵਿੱਚ ਵਾਧਾ-ਘਾਟਾ ਵੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਦਾਅਵਾ ਕੀਤਾ ਕਿ ਪੂਰੇ ਰੀਜ਼ਨ ਵਿੱਚ ਸਭ ਤੋਂ ਸਸਤਾ ਪੈਟਰੋਲ ਪੰਜਾਬ ਵਿੱਚ ਹੀ ਹੋਏਗਾ। ਪੈਟਰੋਲ ਦੀ ਕੀਮਤ ਦਿੱਲੀ ਨਾਲੋਂ ਵੀ ਘੱਟ ਹੋਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਉੱਪਰ ਸਾਲਾਨਾ 6000 ਕਰੋੜ ਦਾ ਬੋਝ ਪਵੇਗਾ।
We have decided to decrease petrol and diesel prices by Rs 10 per litre and Rs 5 per litre, respectively, to be effective from midnight today: Punjab CM Charanjit Singh Channi pic.twitter.com/Q3PP1scPeo
— ANI (@ANI) November 7, 2021
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਜਨਤਾ ਨਾਲ ਧੋਖਾ ਕਰ ਰਹੀ ਹੈ। ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੀ ਐਕਸਾਈਜ਼ ਡਿਊਟੀ ਘਟਾਈ ਹੈ, ਉਸ ਵਿੱਚ ਵੀ ਪੰਜਾਬ ਦਾ 50 ਫੀਸਦੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਪੈਟਰੋਲ ਉੱਪਰੋਂ 10 ਰੁਪਏ ਤੇ ਡੀਜ਼ਲ ਉਪਰੋਂ 5 ਰੁਪਏ ਵੈਟ ਘਟਾਇਆ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਮਗਰੋਂ ਕਈ ਰਾਜਾਂ ਨੇ ਪੈਟਰੋਲ-ਡੀਜ਼ਲ ਤੋਂ ਵੈਟ ਦਰਾਂ ਘਟਾਈਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਵੀ ਵੈਟ ਘਟਾਉਣਾ ਹੀ ਪੈਣਾ ਸੀ। ਇਸ ਲਈ ਕੈਬਨਿਟ ਮੀਟਿੰਗ ਵਿੱਚ ਸਭ ਤੋਂ ਵੱਡਾ ਫੈਸਲਾ ਤੇਲ ਕੀਮਤਾਂ ’ਚ ਕਟੌਤੀ ਸਬੰਧੀ ਹੋਇਆ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੋ ਦਿਨਾਂ ਦਾ ਹੋਏਗਾ।