Punjab Vidhan Sabha Live Updates: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਮੁਲਤਵੀ, ਸੰਧਵਾਂ ਸਰਬਸੰਮਤੀ ਨਾਲ ਚੁਣੇ ਗਏ ਸਪੀਕਰ
ਚੰਡੀਗੜ੍ਹ: ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਮੁੜ ਵਿਧਾਨ ਸਭਾ ਸੈਸ਼ਨ ਹੋਵੇਗਾ। ਸਵੇਰੇ 11 ਵਜੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ
LIVE
Background
ਚੰਡੀਗੜ੍ਹ: ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਮੁੜ ਵਿਧਾਨ ਸਭਾ ਸੈਸ਼ਨ ਹੋਵੇਗਾ। ਸਵੇਰੇ 11 ਵਜੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ ਜਿਸ 'ਚ ਜਿਨ੍ਹਾਂ ਵਿਧਾਇਕਾਂ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ, ਉਨ੍ਹਾਂ ਵਿਧਾਇਕਾਂ ਨੂੰ ਵਿਧਾਇਕ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ, ਉਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਦਸ ਦਈਏ ਇਸ ਤੋ ਪਹਿਲਾਂ 17 ਤਰੀਕ ਨੂੰ ਵਿਧਾਨ ਸਭਾ ਸ਼ੈਸ਼ਨ ਸ਼ੁਰੂ ਹੋਇਆ ਸੀ ਜਿਸ 'ਚ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ ਸੀ। 86 ਵਿਧਾਇਕਾਂ ਵੱਲੋਂ ਸਹੁੰ ਚੁੱਕੀ ਗਈ ਸੀ ਜਦਕਿ ਬਾਕੀ ਰਹਿੰਦੇ ਵਿਧਾਇਕਾਂ ਵੱਲੋਂ ਅੱਜ ਵਿਧਾਇਕ ਅਹੁਦੇ ਦਾ ਹਲਫ ਲਿਆ ਜਾਵੇਗਾ।
ਉੱਥੇ ਹੀ ਦਸ ਦਈਏ ਕਿ ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ 117 ਮੈਂਬਰੀ ਵਿਧਾਨ ਸਭਾ ਦਾ ਅਗਲਾ ਸਪੀਕਰ ਨਾਮਜ਼ਦ ਕੀਤਾ ਹੈ। ਟਵਿੱਟਰ 'ਤੇ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ 'ਤਹਿ ਦਿਲੋਂ ਧੰਨਵਾਦ' ਵੀ ਜ਼ਾਹਰ ਕੀਤਾ ਸੀ ਅਤੇ ਅੱਜ ਦੇ ਸੈਸ਼ਨ 'ਚ ਕੁਲਤਾਰ ਸਿੰਘ ਸੰਧਵਾਂ ਨੂੰ ਰਸਮੀ ਤੌਰ 'ਤੇ ਸਪੀਕਰ ਚੁਣਿਆ ਜਾਵੇਗਾ। ਉਹ ਕਾਂਗਰਸ ਆਗੂ ਰਾਣਾ ਕੰਵਰਪਾਲ ਸਿੰਘ ਦੀ ਥਾਂ ਲੈਣਗੇ। ਪ੍ਰੋਟੈਮ ਸਪੀਕਰ ਇੰਦਰਬੀਰ ਸਿੰਘ ਨਿੱਝਰ, ਜੋ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੇ ਪਹਿਲੇ ਕਾਰਜਕਾਲ ਦੇ ਵਿਧਾਇਕ ਹਨ, ਨੇ ਵੀਰਵਾਰ ਨੂੰ ਮਾਨ ਸਮੇਤ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ।ਜ਼ਿਕਰਯੋਗ ਹੈ ਕਿ ਤਿੰਨ ਵਿਧਾਇਕਾਂ ਨੂੰ ਛੱਡ ਕੇ, ਬਾਕੀ ਸਾਰੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੇ ਪੰਜਾਬੀ ਵਿੱਚ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਵਜੋਂ ਸਹੁੰ ਚੁੱਕੀ। ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਅਤੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਹਿੰਦੀ ਵਿਚ, ਜਦੋਂਕਿ ਮੁਹੰਮਦ ਜਮੀਲ ਉਰ ਰਹਿਮਾਨ ਨੇ ਉਰਦੂ ਵਿਚ ਸਹੁੰ ਚੁੱਕੀ। ਹਰੇਕ ਵਿਧਾਇਕ ਨੂੰ ਸਹੁੰ ਚੁਕਾਉਣ ਵਿੱਚ ਸਿਰਫ਼ ਇੱਕ ਮਿੰਟ ਲੱਗਿਆ।
ਦਸ ਦਈਏ ਕਿ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਹਰ ਕੋਈ ਆਪਣੇ-ਆਪਣੇ ਵਿਭਾਗ ਦੀ ਉਡੀਕ ਕਰ ਰਿਹਾ ਹੈ ਅਤੇ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਦਿੱਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਤਿੰਨ ਦਿਨ ਲਈ ਨਿਰਧਾਰਿਤ ਕੀਤੀ ਗਈ ਹੈ। 17 ਮਾਰਚ ਤੋਂ ਬਾਅਦ ਅੱਜ ਅਤੇ ਭਲਕੇ ਵਿਧਾਨ ਸਭਾ ਦੀ ਕਾਰਵਾਈ ਚੱਲੇਗੀ ਅਤੇ ਅੱਜ ਸਪੀਕਰ ਦੀ ਚੋਣ ਤੋਂ ਬਾਅਦ ਰਾਜਪਾਲ ਵੱਲੋਂ ਸੰਬੋਧਨ ਕੀਤਾ ਜਾਵੇਗਾ।
Vidhan Sabha Speaker: ਕੁਲਤਾਰ ਸਿੰਘ ਸੰਧਵਾਂ ਨੇ ਸੰਭਾਲਿਆ ਸਪੀਕਰ ਦਾ ਅਹੁਦਾ
ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੇ ਸਪੀਕਰ ਦਾ ਅਹੁਦਾ ਸੰਭਾਲ ਲਿਆ ਹੈ। ਸੀਐੱਮ ਭਗਵੰਤ ਮਾਨ ਵੱਲੋਂ ਸੰਧਵਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ
Harbhajan Singh files nomination: ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਹਰਭਜਨ ਸਿੰਘ
ਰਾਜ ਸਭਾ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਹਰਭਜਨ ਸਿੰਘ ਵੀ ਆਪਣੀ ਨਾਮਜ਼ਦਗੀ ਫਾਈਲ ਕਰਨ ਲਈ ਪਹੰਚੇ।
ਨਾਮਜ਼ਦਗੀ ਦਾਖਲ ਕਰਨ ਪਹੁੰਚੇ ਰਾਘਵ ਚੱਢਾ ਨੇ ਕੀਤਾ ਕਨਵੀਨਰ ਕੇਜਰੀਵਾਲ ਦਾ ਧੰਨਵਾਦ
ਨਾਮਜ਼ਦਗੀ ਦਾਖਲ ਕਰਨ ਪਹੁੰਚੇ 'ਆਪ' ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਕਨਵੀਨਰ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਜੋ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਕਿਹਾ ਇਹ ਵੀ ਕੋਸ਼ਿਸ਼ ਰਹੇਗੀ ਕਿ ਸੰਸਦ 'ਚ ਭਗਵੰਤ ਮਾਨ ਦਾ ਕਮੀ ਨਾ ਮਹਿਸੂਸ ਹੋਵੇ।
Rajya Sabha Members: ਰਾਜ ਸਭਾ ਲਈ 'ਆਪ' ਵੱਲੋਂ 5 ਨਾਵਾਂ 'ਤੇ ਮੋਹਰ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਅਸ਼ੋਕ ਮਿੱਤਲ, ਕ੍ਰਿਕੇਟਰ ਹਰਭਜਨ ਸਿੰਘ ਸਮੇਤ ਰਾਘਵ ਚੱਢਾ, ਸੰਦੀਪ ਪਾਠਕ ਅਤੇ ਸੰਜੀਵ ਅਰੋੜਾ ਜਾਣਗੇ ਰਾਜ ਸਭਾ।
Session Second Day: ਕੁਲਤਾਰ ਸਿੰਘ ਸੰਧਵਾਂ ਰਸਮੀ ਤੌਰ 'ਤੇ ਚੁਣੇ ਗਏ ਵਿਧਾਨ ਸਭਾ ਦੇ ਸਪੀਕਰ
ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇ ਦੂਜੇ ਦਿਨ ਕੁਲਤਾਰ ਸਿੰਘ ਸੰਧਵਾਂ ਰਸਮੀ ਤੌਰ 'ਤੇ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ