Punjab News: ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ, ਕਲਰਕ ਸਮੇਤ ਦੋ ਅਧਿਕਾਰੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
ਤਰਨਤਾਰਨ ਦੀ ਵਿਜੀਲੈਂਸ ਟੀਮ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਉਨ੍ਹਾਂ ਭ੍ਰਿਸ਼ਟ ਕਰਮਚਾਰੀਆਂ ਨੂੰ ਕਾਬੂ ਕੀਤਾ ਹੈ। ਜੀ ਹਾਂ ਵਿਜੀਲੈਂਸ ਟੀਮ ਨੇ ਰਿਸ਼ਵਤਖੋਰੀ ਦੇ ਇੱਕ ਮਾਮਲੇ 'ਚ ਦੋ ਸਰਕਾਰੀ ਕਰਮਚਾਰੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਤਰਨਤਾਰਨ ਦੀ ਵਿਜੀਲੈਂਸ ਟੀਮ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਉਨ੍ਹਾਂ ਭ੍ਰਿਸ਼ਟ ਕਰਮਚਾਰੀਆਂ ਨੂੰ ਕਾਬੂ ਕੀਤਾ ਹੈ। ਜੀ ਹਾਂ ਵਿਜੀਲੈਂਸ ਟੀਮ ਨੇ ਰਿਸ਼ਵਤਖੋਰੀ ਦੇ ਇੱਕ ਮਾਮਲੇ 'ਚ ਦੋ ਸਰਕਾਰੀ ਕਰਮਚਾਰੀਆਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਹਾਂ 'ਤੇ ਇੱਕ ਕਿਸਾਨ ਤੋਂ 2 ਕਨਾਲ ਘਰੇਲੂ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਬਦਲੇ ₹37,000 ਰਿਸ਼ਵਤ ਲੈਣ ਦਾ ਦੋਸ਼ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਇੱਕ ਰਜਿਸਟ੍ਰੇਸ਼ਨ ਕਲਰਕ (ਆਰ.ਸੀ. ਕਲਰਕ) ਅਤੇ ਇੱਕ ਸਥਾਨਕ ਨਿਵਾਸੀ ਵੀ ਸ਼ਾਮਲ।
ਪਿੰਡ ਭਿਖੀ ਦਾ ਰਹਿਣ ਵਾਲਾ ਕਿਸਾਨ ਗੁਰਭੇਜ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਆਪਣੀ 2 ਕਨਾਲ 2 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਦਫ਼ਤਰ ਦੇ ਚੱਕਰ ਲਾ ਰਿਹਾ ਸੀ, ਪਰ ਉਸਦੀ ਫਾਈਲ ਪਾਸ ਨਹੀਂ ਕੀਤੀ ਜਾ ਰਹੀ ਸੀ। ਗੁਰਭੇਜ ਸਿੰਘ ਦਾ ਦੋਸ਼ ਸੀ ਕਿ ਸਥਾਨਕ ਨਿਵਾਸੀ ਮਲਕੀਅਤ ਸਿੰਘ ਨੇ ਉਸ ਤੋਂ ₹32,000 ਰਿਸ਼ਵਤ ਮੰਗੀ ਅਤੇ ਕਿਹਾ ਕਿ ਇਹ ਪੈਸੇ ਆਰ.ਸੀ. ਕਲਰਕ ਸਵਿੰਦਰ ਸਿੰਘ ਨੂੰ ਦੇਣੇ ਹਨ।
ਇੰਝ ਬਿਛਾਇਆ ਗਿਆ ਜਾਲ
ਵਿਜੀਲੈਂਸ ਟੀਮ ਨੇ ਬੁੱਧਵਾਰ ਸ਼ਾਮ ਨੂੰ ਤਹਿਸੀਲ ਕੰਪਲੈਕਸ ਵਿੱਚ ਟ੍ਰੈਪ ਲਗਾ ਕੇ ਸਥਾਨਕ ਨਿਵਾਸੀ ਮਲਕੀਅਤ ਸਿੰਘ ਨੂੰ ₹32,000 ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਸਾਰੇ ਨੋਟ ₹500 ਦੇ ਸੀ। ਇਨ੍ਹਾਂ ਦੇ ਇਲਾਵਾ ਮਲਕੀਅਤ ਸਿੰਘ ਨੇ ਕਿਸਾਨ ਤੋਂ ਹੋਰ ₹5,000 ਵੀ ਲਈ ਸੀ, ਜੋ ਕਿ ਉਸ ਮੁਤਾਬਕ ਤਹਿਸੀਲ ਦਫ਼ਤਰ ਵਿੱਚ ਕਿਸੇ ਹੋਰ ਵਿਅਕਤੀ ਨੂੰ ਦਿੱਤੇ ਜਾਣੇ ਸੀ। ਮਲਕੀਅਤ ਸਿੰਘ ਨੇ ਵਿਜੀਲੈਂਸ ਟੀਮ ਅਤੇ ਆਰ.ਸੀ. ਕਲਰਕ ਸਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਬੂਲ ਕੀਤਾ ਕਿ ਇਹ ਪੈਸੇ ਉਸਨੇ ਸਵਿੰਦਰ ਸਿੰਘ ਦੀ ਮੰਗ 'ਤੇ ਲਏ ਸਨ। ਇਹ ਗੱਲ ਸਾਫ਼ ਹੋ ਗਈ ਕਿ ਦੋਹਾਂ ਅਧਿਕਾਰੀ ਮਿਲ ਕੇ ਕਿਸਾਨ ਤੋਂ ਰਿਸ਼ਵਤ ਮੰਗ ਰਹੇ ਸਨ ਅਤੇ ਕੰਮ ਕਰਵਾਉਣ ਦੇ ਨਾਮ 'ਤੇ ਉਸਦੀ ਫਾਈਲ ਦਬਾਈ ਹੋਈ ਸੀ। ਵਿਜੀਲੈਂਸ ਦੀ ਟੀਮ ਹੁਣ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਰਿਸ਼ਵਤਖੋਰੀ ਦੇ ਜਾਲ ਦਾ ਪਤਾ ਲਾਇਆ ਜਾ ਸਕੇ।
ਵਿਜੀਲੈਂਸ ਵਿਭਾਗ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ₹37,000 ਰਿਸ਼ਵਤ ਦੀ ਪੂਰੀ ਰਕਮ ਵੀ ਬਰਾਮਦ ਕਰ ਲਈ ਗਈ ਹੈ। ਵਿਰੁੱਧੀ ਦੋਸ਼ੀਆਂ ਨੂੰ ਵੀਰਵਾਰ ਸਵੇਰੇ ਤਰਨਤਾਰਨ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਡੀਐਸਪੀ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਡੀਜੀਪੀ ਪੰਜਾਬ ਵਿਜੀਲੈਂਸ ਅਤੇ ਐਸਐਸਪੀ ਅੰਮ੍ਰਿਤਸਰ ਲਖਬੀਰ ਸਿੰਘ ਦੇ ਹੁਕਮਾਂ ਅਧੀਨ ਕੀਤੀ ਗਈ। ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਕੜੀ ਕਾਰਵਾਈ ਜਾਰੀ ਹੈ।






















