ਪੜਚੋਲ ਕਰੋ

Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਤਾਜ਼ਾ ਹਾਲਾਤ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।

Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਤਾਜ਼ਾ ਹਾਲਾਤ ਨੂੰ ਵੇਖਦਿਆਂ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ-ਨਾਲ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਇਹ ਤਾਂ ਸ਼ੁਰੂਆਤ ਹੈ। 25 ਮਈ ਤੋਂ ਨੌਤਪਾ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸੂਰਜ ਹੋਰ ਅੱਗ ਉਗਲੇਗਾ। 

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਪਿਛਲੇ ਸਾਰੇ ਰਿਕਾਰਡ ਤੋੜਨ ਵਾਲੀ ਹੈ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ 46.3 ਡਿਗਰੀ ਦਰਜ ਕੀਤਾ ਗਿਆ। ਬਠਿੰਡਾ ਵਿੱਚ ਇੱਕੋ ਹੀ ਦਿਨ ਪਾਰੇ ਵਿੱਚ 7 ​​ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜੋ ਹੈਰਾਨੀਜਨਕ ਹੈ। ਇਸ ਦੇ ਨਾਲ ਹੀ ਪਠਾਨਕੋਟ ਦਾ ਤਾਪਮਾਨ 45.5 ਡਿਗਰੀ, ਪਟਿਆਲਾ ਦਾ 45 ਤੇ ਲੁਧਿਆਣਾ ਦਾ 44.2 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 21 ਮਈ 1978 ਨੂੰ ਦਰਜ ਕੀਤਾ ਗਿਆ ਸੀ। ਉਸ ਸਮੇਂ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਤੱਕ ਪਹੁੰਚ ਗਿਆ ਸੀ। ਉਸ ਦਿਨ ਪੰਜਾਬ ਵਿੱਚ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਬਣਿਆ ਸੀ ਜੋ ਹੁਣ ਤੱਕ ਕਾਇਮ ਹੈ। ਉਧਰ, 25 ਮਈ ਤੋਂ ਨੌਤਪਾ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ ਨੇ ਇਸੇ ਦਿਨ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਦੇ ਆਸਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੂਬੇ ਦਾ ਸਭ ਤੋਂ ਵੱਧ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ ਟੁੱਟ ਜਾਵੇਗਾ।

ਦਰਅਸਲ ਭਾਰਤ ਵਿੱਚ ਨੌਤਪਾ ਇਸ ਸਾਲ 25 ਮਈ ਤੋਂ ਸ਼ੁਰੂ ਹੋ ਰਿਹਾ ਹੈ। ਇਹ ਉਹ ਦਿਨ ਹਨ ਜਦੋਂ ਸੂਰਜ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ ਤੇ ਅੱਗ ਉਗਲਣਾ ਸ਼ੁਰੂ ਕਰ ਦੇਵੇਗਾ। ਇਨ੍ਹਾਂ ਦਿਨਾਂ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋਵੇਗਾ। ਨੌਤਪਾ 25 ਮਈ ਤੋਂ ਸ਼ੁਰੂ ਹੋਵੇਗਾ ਤੇ ਇਸ ਦਾ ਪ੍ਰਭਾਵ 2 ਜੂਨ ਤੱਕ ਰਹੇਗਾ। ਇਹ 9 ਦਿਨ ਸਭ ਤੋਂ ਗਰਮ ਰਹਿਣਗੇ। ਦੱਸ ਦਈਏ ਕਿ ਨੌਤਪਾ ਦੀ ਸ਼ੁਰੂਆਤ ਜੇਠ ਮਹੀਨੇ ਦੀ ਸ਼ੁਰੂਆਤ 'ਚ ਹੁੰਦੀ ਹੈ। ਹਾਲਾਂਕਿ ਨੌਤਪਾ 15 ਦਿਨਾਂ ਤੱਕ ਰਹਿੰਦਾ ਹੈ, ਪਰ ਪਹਿਲੇ 9 ਦਿਨ ਸਭ ਤੋਂ ਗਰਮ ਹੁੰਦੇ ਹਨ। ਇਸ ਕਾਰਨ ਇਸ ਨੂੰ ਨੌਤਪਾ ਕਿਹਾ ਜਾਂਦਾ ਹੈ।

ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਜਲੰਧਰ ਵਿੱਚ ਬੀਤੇ ਦਿਨ ਸ਼ਹਿਰ ਦਾ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ। ਲੁਧਿਆਣਾ ਵਿੱਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.2 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 45 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

ਇਸੇ ਤਰ੍ਹਾਂ ਪਟਿਆਲਾ ਵਿੱਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ। ਅੱਜ ਵੀ ਇਹ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਮੁਹਾਲੀ ਸ਼ਹਿਰ 'ਚ ਐਤਵਾਰ ਨੂੰ ਤਾਪਮਾਨ 43.4 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 44 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

ਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮਡੀਜੀਪੀ ਗੋਰਵ ਯਾਦਵ ਨੇ ਐਨ.ਐਨ.ਟੀ.ਐਫ. ਸਰਵਿਸ ਦੀ ਕੀਤੀ ਸ਼ੁਰੂਆਤPunjab Police ਨੇ ਫੜੇ ਨਸ਼ੇ ਦੇ ਤਸਕਰ, ਵੱਡੀ ਮਾਤਰਾ 'ਚ ਨਸ਼ਾ ਬਰਾਮਦGolden Temple | Gurpurabh Atishbazi Live | ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਪੂਰਬ ਮੌਕੇ ਆਤਿਸ਼ਬਾਜੀ Live

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Embed widget